ਕਰਫਿਊ ਦੌਰਾਨ ਕਿਰਤੀ ਮਜਦੂਰਾਂ ਨੂੰ ਲਾਭਪਾਤਰੀ ਕਾਰਡ ਬਣਾ ਕੇ ਦੇਣ ਦਾ ਝਾਂਸਾ ਦੇ ਕੇ ਗੁੰਮਰਾਹ ਕਰਕੇ ਮਜਦੂਰਾਂ ਦੇ ਖਾਤਿਆਂ ਦੀ ਜਾਣਕਾਰੀ ਨਜਾਇਜ ਤੌਰ ਤੇ ਇਕੱਠੀ ਕਰਨ ਸਬੰਧੀ।

ਸੰਗਰੂਰ /ਸੁਨਾਮ (ਅਜੈਬ ਸਿੰਘ ਮੋਰਾਂ ਵਾਲੀ )ਅੱਜ ਪੰਜਾਬ ਲੇਬਰ ਤਾਲਮੇਲ ਸਵਰਗ ਸੰਘਰਸ਼ ਯੂਨੀਅਨ ਸੁਨਾਮ ਵੱਲੋਂ ਸਥਾਨਕ ਐਸਡੀਐਮ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ,ਇਹ ਮੰਗ ਪੱਤਰ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ ,ਸਕੱਤਰ ਮਨਜੀਤ ਸਿੰਘ ਕੁੱਕੂ ,ਭੋਲਾ ਸਿੰਘ ਮਾਡਲ ਟਾਊਨ ਅਤੇ ਹਰਬੰਸ ਸਿੰਘ ਸਾਬਕਾ ਸਰਪੰਚ ਭਰੂਰ ਨੇ ਦਿੱਤਾ ।

ਜਿਸ ਵਿੱਚ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਪੂਰਣ ਤੌਰ ਤੇ ਉਤੇ ਕਰੋਨਾ ਵਾਇਰਸ ਦੀ ਬੀਮਾਰੀ ਨੂੰ ਰੋਕਣ ਲਈ ਕਰਫਿਊ ਲਗਾਕੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਅਤੇ ਸਫਲ ਵੀ ਰਿਹਾ ਹੈ। ਇਸ ਮੁਸ਼ਕਿਲ ਘੜੀ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਪੰਜਾਬ ਬਿਲਡਿੰਗ ਕੰਸਟਰਕਸ਼ੱਨ ਵਰਕਰਜ਼ ਬੋਰਡ ਤੋਂ ਰਜਿਸਟਰਡ ਮਜਦੂਰਾਂ ਦੀ 6000/- ਰੁਪਏ ਦੇ ਕੇ ਉਨ੍ਹਾਂ ਦੀ ਮੱਦਦ ਵੀ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਇਸ ਬੀ.ਓ.ਸੀ.ਡਬਲਯੂ. ਦੀ ਜੋ ਸਾਈਡ ਇਸਨੂੰ ਵੀ ਕਰਫਿਊ ਦੌਰਾਨ ਪੰਜਾਬ ਸਰਕਾਰ ਵੱਲੋਂ ਪੂਰਣ ਤੌਰ ਉਤੇ ਬੰਦ ਕੀਤਾ ਹੋਇਆ ਹੈ ਤਾਂ ਕਿ ਕੋਈ ਵੀ ਸਖਸ਼ ਇਸਦਾ ਨਜਾਇਜ ਫਾਇਦਾ ਨਾ ਉਠਾ ਸਕੇ ਅਤੇ ਗਰੀਬ ਮਜਦੂਰ ਲੁੱਟ ਤੋਂ ਬਚੇ ਰਹਿਣ।

ਪ੍ਰੰਤੂ ਕਈ ਚਤੁਰ ਅਤੇ ਹੁਸ਼ਿਆਰ ਲੋਕ ਅਜਿਹੇ ਸਮੇਂ ਵਿੱਚ ਆਪਣਾ ਦਾਅ ਲਾ ਜਾਂਦੇ ਹਨ। ਮਿਤੀ 27-04-2020 ਨੂੰ ਮੇਰੇ ਮੋਬਾਇਲ ਉਤੇ ਵਟਸਐਪ ਰਾਹੀਂ ਇਸਤਿਹਾਰ (ਮੈਸੈਜ) ਆਇਆ ਜਿਸਦੇ ਤਹਿਤ ਮਜਦੂਰਾਂ ਨੂੰ ਲਾਭਪਾਤਰੀ ਕਾਰਡ ਬਣਾਕੇ ਦੇਣ ਦੀ ਗੱਲ ਕਰਕੇ ਗੁੰਮਰਾਹ ਕਰਕੇ ਉਨ੍ਹਾਂ ਦੇ ਖਾਤਿਆਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਜੋ ਕਿ ਬਿਲਕੁਲ ਗਲਤ ਹੈ। ਇਸ ਤਰ੍ਹਾਂ ਦੀਆਂ ਕਾਰਵਾਈਆਂ ਦੀ ਸਾਡੀ ਸਰਕਾਰ ਕਦੇ ਵੀ ਇਜਾਜਤ ਨਹੀਾਂਂ ਦਿੰਦੀ ਕਿਉਂਕਿ ਪ ਹਿਲਾਂ ਵੀ ਬਹੁਤ ਲੋਕ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ। ਲਿਹਾਜਾ ਆਪ ਜੀ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦੀ ਇਸਤਿਹਾਰਬਾਜੀ ਉਤੇ ਤੁਰੰਤ ਰੋਕ ਲਾਈ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ।

Share This :

Leave a Reply