ਕਰਫਿਉ ਦੌਰਾਨ ਹਸਪਤਾਲਾਂ ਨੂੰ ਛੱਡ ਕੇ ਕੈਮਮਿਸਟਾਂ ਦੀ ਦੁਕਾਨਾਂ ਹੋਈਆ ਬੰਦ

ਕਰਫਿਊ ਦੋਰਾਨ ਸੜਕ ਉਪਰ ਬਾਹਰ ਤੋ ਆਈਆਂ ਮਹਿਲਾਵਾਂ ਨੂੰ ਕਰਫਿਊ ਸਬੰਧੀ ਜਾਣਕਾਰੀ ਦਿੰਦੇ ਡੀਐਸਪੀ ਬੰਗਾ
ਬੰਗਾ ਵਿੱਚ ਕਰਫਿਊ ਦੌਰਾਨ ਬੰਦ ਪਏ ਬੱਸ ਅੱਡਾ ਤੇ ਸਬਜ਼ੀ ਮੰਡੀ

ਬੰਗਾ  ( ਏ-ਆਰ. ਆਰ. ਐੱਸ. ਸੰਧੂ ) ਪੰਜਾਬ ਸਰਕਾਰ ਦੁਆਰਾ ਮਿਲੇ ਆਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਜਿਲ੍ਹਾਂ ਮਜਿਸਟਰੇਟ ਕਮ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜਾਰੀ ਕੀਤੇ ਹੁਕਮਾਂ ਨਾਲ ਦੋ ਵਜੇ ਤੋ ਸ਼ੁਰੂ ਕੀਤੇ ਅਣਮਿੱਥੇ ਸਮੇ ਲਈ ਕਰਫਿਊ ਦੇ ਚਲਦੇ ਅੱਜ ਦੁਪਹਿਰ ਤੋਂ ਹੀ ਜਿੱਥੇ ਬਜ਼ਾਰਾ ਵਿਚ ਸਨਾਟਾ ਨੂੰ ਵੇਖਣ ਨੂੰ ਮਿਲਿਆ, ਉਥੇ ਹੀ ਸ਼ਹਿਰ ਦੇ ਵੱਖ-ਵੱਖ ਗਲੀ ਮੁਹੱਲਿਆਂ ਵਿਚ ਵੀ ਸਨਾਟਾ ਛਾਇਆ ਰਿਹਾ। ਅਚਾਨਕ ਲੱਗੇ ਕਰਫਿਊ ਮੌਕੇ ਬਾਹਰ ਤੋ ਆਏ ਲੋਕਾਂ ਨੂੰ ਬੰਗਾ ਦੇ ਡੀ ਐਸ ਪੀ ਨਵਨੀਤ ਸਿੰਘ ਮਾਹਲ ਦੀ ਅਗਵਾਈ ਵਿੱਚ ਜਿੱਥੇ ਪੁਲੀਸ ਟੀਮਾਂ ਵੱਲੋਂ ਇਲਾਕਾ/ਸ਼ਹਿਰ ਨਿਵਾਸੀਆਂ ਨੂੰ ਰੋਕ ਕੇ ਜਿੱਥੇ ਕਰਫਿਊ ਪ੍ਰਤੀ ਜਾਣਕਾਰੀ ਦੇ ਰਹੀਆਂ ਸਨ ਨਾਲ ਹੀ ਉਨ੍ਹਾਂ ਨੂੰ ਤੁਰੰਤ ਘਰ ਜਾਣ ਦੀਆਂ ਹਦਾਇਤਾਂ ਦਿੱਤੀਆ ਗਈਆਂ।

ਇਸ ਮੌਕੇ ਡੀ ਐਸ ਪੀ ਡਾ. ਨਵਨੀਤ ਸਿੰਘ ਮਾਹਲ ਨੇ ਲੋਕਾਂ ਨੂੰ ਅਗਲੇ ਹੁਕਮਾਂ ਤੱਕ ਘਰੋ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ।
ਪ੍ਰੈੱਸ ਨਾਲ ਗੱਲਬਾਤ ਕਰਦਿਆ ਨਵਨੀਤ ਸਿੰਘ ਡੀ.ਐਸ.ਪੀ. ਬੰਗਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ 31 ਮਾਰਚ ਤੱਕ ਪੰਜਾਬ ਨੂੰ ਲਾਕਡਾਓੁਨ ਕਰ ਲੋਕਾਂ ਨੂੰ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ ਸੀ ਪਰ ਲੋਕਾ ਵੱਲੋਂ ਕੋਈ ਵਧੀਆ ਹੁੰਗਾਰਾ ਨਾ ਮਿਲਦਾ ਵੇਖ ਜਿਲ੍ਹਾਂ ਪ੍ਰਸ਼ਾਸਨ ਵੱਲੋ ਸਰਕਾਰ ਨੂੰ ਭੇਜੀ ਰਿਪੋਰਟ ਨੂੰ ਮੁੱਖ ਰਖਦੇ ਹੋਏ ਪੰਜਾਬ ਅੰਦਰ ਕਰਫਿਊ ਲਾਉਣ ਦੇ ਆਦੇਸ਼ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਸਿਹਤ ਸੇਵਾਵਾਂ ਪ੍ਰਤੀ ਕੋਈ ਵੀ ਸਮੱਸਿਆ ਆਵੇ ਤਾਂ ਉਹ ਪਿੰਡ ਦੇ ਸਰਪੰਚ, ਮੁਹੱਲੇ ਦੇ ਮੁੱਖੀ ਜਾਂ ਪ੍ਰਸ਼ਾਸਨ ਦੁਆਰਾ ਜਾਰੀ ਟੈਲੀਫੋਨ ਨੰਬਰ ਤੇ ਸਪੰਰਕ ਕਰ ਮਦਦ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਕਰਫਿਊ ਦੋਰਾਨ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਤੋੜਨ ਦੀ ਇਜ਼ਾਜਤ ਨਹੀ ਦੇਵਾਂਗੇ ।

Share This :

Leave a Reply