1. ਅੱਧੇ ਨਿੰਬੂ ਦਾ ਰਸ, ਇਕ ਘੁੱਟ ਪਾਣੀ, ਇੱਕ ਛੋਟੀ ਇਲਾਇਚੀ ਦੇ ਦਾਣੇ, ਸਭ ਨੂੰ ਰਲਾ ਲਓ,ਹਰ ਦੋ ਘੰਟੈ ਬਾਦ ਪੀਓ। ਉਲਟੀਆਂ ਬੰਦ ਹੋ ਜਾਣਗੀਆ।
2. ਜੇ ਦਮਾ ਖੰਘ ਹੋਵੇ ਤਾਂ ਅਦਰਕ ਦਾ ਰਸ ਅਤੇ ਸ਼ਹਿਦ ਮਿਲਾ ਕੇ ਕੋਸਾ ਕਰਕੇ ਦਿਨ ‘ਚ ਤਿੰਨ ਟਾਇਮ ਖਾਓ।
3. ਕਣਕ ਦੀ ਰੋਟੀ ਸਾੜ ਕੇ ਉਸ ਦੀ ਸਵਾਹ ਪਾਣੀ ‘ਚ ਘੋਲ ਲਉ। ਜਦੋਂ ਪਾਣੀ ਸਾਫ਼ ਹੋ ਜਾਵੇ ਤਾਂ ਰੋਗੀ ਨੂੰ ਛਕਾ ਦਿਉ।
4. ਨਿੰਬੂ ਨੂੰ ਕੱਟ ਕੇ ਉਸ ‘ਚ ਸੇਂਧਾ ਲੂਣ ਪੀਸੀ ਹੋਈ ਕਾਲੀ ਮਿਰਚ ਭਰ ਦਿਉ। ਫਿਰ ਉਸ ਨੂੰ ਅੱਗ ‘ਤੇ ਗਰਮ ਕਰਕੇ ਚੂਸੋ।
5. ਹਿੰਗ ਨੂੰ ਪਾਣੀ ‘ਚ ਘੋਲ ਲਓ ਅਤੇ ਇਸ ਨਾਲ ਢਿੱਡ ‘ਤੇ ਹਲਕੀ ਮਾਲਿਸ਼ ਕਰੋ।
6. ਇੱਕ ਗਿਲਾਸ ਪਾਣੀ ‘ਚ ਇਕ ਨਿੰਬੂ ਦਾ ਰਸ ਘੋਲੋ। ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੀਓ, ਇਹ ਵਰਤਣ ਨਾਲ ਉਲਟੀ ਬੰਦ ਹੋ ਜਾਂਦੀ ਹੈ ਅਤੇ ਭੁੱਖ ਲੱਗਦੀ ਹੈ।
7. ਸ਼ਹਿਦ ਚੱਟਣ ਨਾਲ ਵੀ ਉਲਟੀਆਂ ਬੰਦ ਹੋ ਜਾਂਦੀਆਂ ਹਨ।
8. ਇਲਾਇਚੀ ਦੇ ਦਾਣਿਆਂ ਦਾ ਚੂਰਨ ਬਣਾਓ ਸ਼ਹਿਦ ਮਿਲਾ ਕੇ ਚੱਟੋ। ਘਬਰਾਹਟ ਦੂਰ ਹੋਵੇਗੀ, ਉਲਟੀ ਵੀ ਨਹੀਂ ਆਵੇਗੀ।
9. ਕਾਗਜ਼ੀ ਨਿੰਬੂ ਸਾੜ ਕੇ ਉਸ ਦੀ ਸਵਾਹ ਨੂੰ ਸ਼ਹਿਦ ਵਿੱਚ ਰਲਾ ਕੇ ਚੱਟਣ ਨਾਲ ਉਲਟੀ ਨਹੀਂ ਆਵੇਗੀ ।
10. ਉਲਟੀ ਹੋਣ ‘ਤੇ ਇੱਕ ਗਿਲਾਸ ਤਾਜ਼ੇ ਗੰਨੇ ਦੇ ਰਸ ਵਿਚ ਦੋ ਚਮਚੇ ਸ਼ਹਿਦ ਘੋਲ ਕੇ ਪੀਣ ਨਾਲ ਉਲਟੀ ਨਹੀਂ ਆਵੇਗੀ ।
11. ਜੀਅ ਕੱਚਾ ਹੋਵੇ ਤਾਂ ਲੂਣ ਲਾ ਕੇ ਪਿਆਜ ਖਾਉ। ਠੀਕ ਹੋ ਜਾਵੇਗਾ।
ਸਮਾਜ ਸੇਵੀ ਡਾ ਜਗਜੀਵਨ ਸਿੰਘ ਮੰਡੇਰ ਕਲਾਲਮਾਜਰਾ ਬਰਨਾਲਾ 9914092435