“ਉਮੀਦਾਂ ਦੇ ਦੂਤ”

ਪਰਨੀਤ ਕੌਰ ਖੰਗੂੜਾ

ਉਮੀਦਾਂ ਦੇ ਦੂਤ ਨੇ ਉਹ ਡਾਕਟਰ

ਜੋ ਲੜ ਰਹੇ ਨੇ ਕਰੋਨਾ ਨਾਲ।

ਉਮੀਦਾਂ ਦੇ ਦੂਤ ਨੇ ਉਹ ਨਰਸਾਂ,

ਜੋ ਕਰ ਰਹੇ ਨੇ ਮਰੀਜ਼ਾਂ ਦੀ ਦੇਖ ਭਾਲ।

ਉਮੀਦਾਂ ਦੇ ਦੂਤ ਨੇ ਸਿਹਤ ਕਰਮਚਾਰੀ,

ਜੋ ਕਰ ਰਹੇ ਨੇ ਜਾਗਰੂਕ ਹਰ ਬਾਤ।

ਉਮੀਦਾਂ ਦੇ ਦੂਤ ਨੇ ਉਹ ਪੁਲਿਸ ਕਰਮੀ,

ਜੋ ਕਰ ਰਹੇ ਨੇ ਡਿਊਟੀ ਦਿਨ-ਰਾਤ।

ਉਮੀਦਾਂ ਦੇ ਦੂਤ ਨੇ  ਪ੍ਰਸ਼ਾਸਨਿਕ ਅਧਿਕਾਰੀ,

ਜੋ ਬਣਾਉਂਦੇ ਨੇ ਨਿਯਮਾਂ ਦੀ ਢਾਲ।

ਉਮੀਦਾਂ ਦੇ ਦੂਤ ਨੇ ਸਾਡੇ ਨੇਤਾ,

ਜਿਹੜੇ ਦੱਸਦੇ ਨੇ ਕਿਵੇਂ ਲੜਨਾ ਬਿਮਾਰੀ ਨਾਲ।

ਉਮੀਦਾਂ ਦੇ ਦੂਤ ਨੇ ਸਫਾਈ ਕਰਮਚਾਰੀ,

ਜੋ ਕਰਦੇ ਨੇ ਸਾਫ਼-ਸਫਾਈ ਨਾਲੋ-ਨਾਲ।

ਉਮੀਦਾਂ ਦੇ ਦੂਤ ਨੇ ਸਾਡੇ ਕਿਸਾਨ,

ਜੋ ਕਰਦੇ ਨੇ ਅਨਾਜਾਂ ਦੀ ਪੈਦਾਵਾਰ।

ਉਮੀਦਾਂ ਦੇ ਦੂਤ ਨੇ ਸਮਾਜ ਸੇਵੀ,

ਜੋ ਔਖੇ ਵੇਲੇ ਖੜੇ ਸਰਕਾਰਾਂ ਨਾਲ।

ਉਮੀਦਾਂ ਦੇ ਦੂਤ ਨੇ ਸਾਡੇ ਟੀਚਰ,

ਜੋ ਪੜਾਉਂਦੇ ਨੇ ਸੋਸ਼ਲ ਮੀਡੀਆ ਨਾਲ।

ਉਮੀਦਾਂ ਦੇ ਦੂਤ ਨੇ ਸਾਡੇ ਪੱਤਰਕਾਰ

ਜੋ ਦਿੰਦੇ ਨੇ ਹਰ ਪਲ ਦੀ ਖਬਰਸਾਰ।

ਉਮੀਦਾਂ ਦੇ ਦੂਤ ਆਪਾਂ ਸਾਰੇ,

ਜੋ ਘਰ ਰਹਿ ਕਰੀਏ ਕੰਮ ਨਿਯਮਾਂ ਅਨੁਸਾਰ।

ਪਰਨੀਤ ਕੌਰ ਖੰਗੂੜਾ

ਕਲਾਸ ਨੌਵੀਂ

ਹਿਮਾਲਿਆ ਪਬਲਿਕ ਸਕੂਲ, ਘਨੌਰੀ ਕਲਾਂ

Share This :

Leave a Reply