ਫ਼ਤਹਿਗੜ੍ਹ ਸਾਹਿਬ 28 ਅਪ੍ਰੈਲ (ਸੂਦ)-ਕੋਰੋਨਾ ਮਹਾਮਾਰੀ ਕਾਰਨ ਕਰਫਿਉ ਅਤੇ ਲਾਕਡਾਉਨ ਦਾ ਸਾਹਮਣਾ ਕਰ ਰਹੇ ਵਪਾਰੀਆਂ ਲਈ ਵੀ ਸਰਕਾਰ ਨੂੰ ਰਾਹਤ ਪੈਕੇਜ ਛੇਤੀ ਦੇਣਾ ਚਾਹੀਦਾ ਹੈ। ਇਹ ਪ੍ਰਗਟਾਵਾ ਪੰਜਾਬ ਵਪਾਰ ਮੰਡਲ ਦੇ ਸਕੱਤਰ ਵਰਿੰਦਰ ਰਤਨ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗਲੱਬਾਤ ਦੌਰਾਨ ਕੀਤਾ। ਵਰਿੰਦਰ ਰਤਨ ਨੇ ਕਿਹਾ ਕਿ ਫੈਕਟਰੀਆਂ ਵਾਲੇ ਅਤੇ ਦੁਕਾਨਦਾਰ ਵਪਾਰੀ ਪਹਿਲਾ ਹੀ ਮੰਦੀ ਦੀ ਮਾਰ ਹੇਠ ਸਨ ਅਤੇ ਕੋਰੋਨਾ ਕਰਕੇ ਲਗਭਗ ਡੇਢ ਮਹੀਨੇ ਤੋਂ ਵੱਡੇ-ਛੋਟੇ ਉਦਯੋਗ ਅਤੇ ਦੁਕਾਨਾ ਬੰਦ ਪਈਆਂ ਹਨ।
ਪੰਜਾਬ ਦਾ ਬਿਜਲੀ ਵਿਭਾਗ ਆਨਲਾਈਨ ਬਿਜਲੀ ਦੇ ਬਿਲ ਭਰਨ ਨੂੰ ਮੈਸੇਜ ਆ ਰਹੇ ਹਨ। ਬਿਜਲੀ ਵਿਭਾਗ ਵੱਲੋਂ ਪਿਛਲੇ ਐਵਰੇਜ ਬਿਲ (ਰੀਡਿੰਗ) ਬਿਲ ਅਨੁਸਾਰ ਬਿਲ ਭੇਜਕੇ ਲੋਕਾ ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ, ਜਿਸ ਨਾਲ ਵਪਾਰੀ ਵਰਗ ਆਰਥਿਕ ਤੋਰ ਤੇ ਹੋਰ ਵੀ ਤਬਾਹ ਹੋ ਜਾਵੇਗਾ। ਦੁਕਾਨਦਾਰ ਅਤੇ ਵਪਾਰੀ ਸੰਕਟ ਦੀ ਇਸ ਘੜੀ ਵਿਚ ਸਰਕਾਰ ਦੇ ਨਾਲ ਖੜੇ ਹਨ ਇਸ ਲਈ ਵਪਾਰੀਆਂ ਤੇ ਦੁਕਾਨਦਾਰਾਂ ਲਈ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ। ਉਨ੍ਹਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 2 ਮਹੀਨੇ ਦੇ ਬਿਜਲੀ ਦੇ ਬਿਲ ਮਾਫ ਕੀਤੇ ਜਾਣ ਅਤੇ ਘਰਾਂ ਦੇ ਬਿਲਾ ਵਿਚ ਵੀ ਰਾਹਤ ਦਿੱਤੀ ਜਾਵੇ। ਦਸ ਲੱਖ ਤੱਕ ਦੀ ਆਮਦਨ ਵਾਲੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਇਨਕਮ ਟੈਕਸ ਭਰਨ ਤੋਂ ਛੋਟ ਦਿੱਤੀ ਜਾਵੇ, ਨਗਦ ਲੈਣ-ਦੇਣ ਦੀ ਲਿਮਿਟ 10 ਹਜਾਰ ਰੁਪਏ ਤੋਂ ਵਧਾਕੇ 20 ਹਜਾਰ ਰੁਪਏ ਕੀਤੀ ਜਾਵੇ, ਹੋਮ ਲੋਨ ਅਤੇ ਸੀਸੀਟੀ ਲਿਮਟਾ ਤੇ 2 ਮਹੀਨੇ ਦਾ ਵਿਆਜ ਮੁਆਫ ਕੀਤਾ ਜਾਵੇ, ਬੀਮਾ ਕੰਪਨੀਆਂ, ਬੈਂਕਾਂ ਅਤੇ ਪ੍ਰਾਈਵੇਟ ਫਾਈਨੇਸ ਕੰਪਨੀਆਂ ਨੂੰ ਹੁਕਮ ਜਾਰੀ ਕੀਤੇ ਜਾਣ ਕਿ ਜੂਨ ਤੱਕ ਕਿਸੇ ਨੂੰ ਵੀ ਕਿਸ਼ਤ ਭਰਨ ਲਈ ਮਜਬੂਰ ਨਾ ਕਰਨ, ਜਿਨਾ ਵਪਾਰੀਆਂ ਵੱਲੋਂ ਬੈਂਕ ਤੋਂ ਲਿਮਟ ਲਈ ਗਈ ਹੈ ਉਸ ਵਿਚ 20 ਫੀਸਦੀ ਦਾ ਵਾਧਾ ਕੀਤਾ ਜਾਵੇ। ਉਨ੍ਹਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰ ਸਰਕਾਰ ਦੇ ਫੈਸਲੇ ਅਨੁਸਾਰ ਛੋਟੇ ਦੁਕਾਨਦਾਰਾਂ ਨੂੰ ਦੁਕਾਨਾ ਖੋਲਣ ਦੀ ਛੋਟ ਦਿੱਤੀ ਜਾਵੇ। ਉਨ੍ਹਾ ਕਿਹਾ ਕਿ ਕੋਰੋਨਾ ਦਾ ਖਤਰਾ ਪੁਰੀ ਦੁਨੀਆਂ ਵਿਚ ਫੈਲਿਆ ਹੋਇਆ ਹੈ, ਇਸ ਭਿਆਨਕ ਬੀਮਾਰੀ ਦਾ ਇਕ ਹੀ ਇਲਾਜ ਹੈ ਉਹ ਹੈ ਕਿ ਹਰੇਕ ਵਿਅਕਤੀ ਆਪਣੇ ਘਰ ਵਿਚ ਰਹੇ। ਉਨ੍ਹਾ ਕਿਹਾ ਕਿ ਆਪਣੇ ਦੇਸ਼ ਅਤੇ ਸਮਾਜ ਨੂੰ ਇਸ ਭਿਆਨਕ ਬੀਮਾਰੀ ਤੋਂ ਬਚਾਉਣ ਲਈ ਅਸੀ ਸਰਕਾਰ ਦੇ ਦਿਸ਼ਾ-ਨਿਰਦੇਸ਼ਾ ਦਾ ਪਾਲਣ ਕਰੀਏ। ਉਨ੍ਹਾ ਕਿਹਾ ਕਿ ਪੰਜਾਬ ਵਪਾਰ ਮੰਡਲ ਸਰਕਾਰ ਦੇ ਹਰ ਤਰਾਂ ਨਾਲ ਹੈ। ਉਨ੍ਹਾ ਸਰਕਾਰ ਤੋਂ ਮੰਗ ਕੀਤੀ ਕਿ ਛੋਟੇ ਉਦਯੋਗਾ ਅਤੇ ਛੋਟੇ ਦੁਕਾਨਦਾਰਾਂ ਲਈ ਵੀ ਰਾਹਤ ਪੈਕੇਜ ਦਾ ਐਲਾਨ ਕਰੇ। ਉਨ੍ਹਾ ਸਰਕਾਰ ਤੋਂ ਮੰਗ ਕੀਤੀ ਕਿ ਫੀਲਡ ਵਿਚ ਕੰਮ ਕਰਦੇ ਪੱਤਰਕਾਰਾਂ ਲਈ ਵੀ ਸਰਕਾਰ ਰਾਹਤ ਪੈਕੇਜ ਦਾ ਐਲਾਨ ਕਰੇ।