ਨਾਭਾ (ਤਰੁਣ ਮਹਿਤਾ) ਅੱਜ ਸੂਬੇ ਭਰ ਵਿੱਚ ਡੀਜੀਪੀ ਪੰਜਾਬ ਦਿਨਕਰ ਗੁਪਤਾ ਦੇ ਆਦੇਸ਼ਾਂ ਤੇ ਪੂਰੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਪੁਲਿਸ ਕਰਮਚਾਰੀਆਂ ਨੇ ਆਪਣੀ ਨੇਮ ਪਲੇਟ ਤੇ ਸਬਜ਼ੀ ਮੰਡੀ ਪਟਿਆਲਾ ਵਿੱਖੇ ਨਿਹੰਗ ਸਿੰਘਾਂ ਦੇ ਹਮਲੇ ਦਾ ਬਹਾਦੁਰੀ ਮੁਕਾਬਲਾ ਕਰਦੇ ਜਖਮੀ ਹੋਏ ਨਾਭਾ ਦੇ ਪਿੰਡ ਧਾਰੋਂਕੀ ਦੇ ਵਸਨੀਕ ਐਸਆਈ ਹਰਜੀਤ ਸਿੰਘ ਤੇ ਪੂਰੀ ਪੁਲਿਸ ਫੋਰਸ ਦੀ ਹੌਸਲਾ ਅਫਜਾਈ ਲਈ ਉਸਦਾ ਨਾਂਅ ਲਗਾਇਆ ਗਿਆ ਤੇ ਪੰਜਾਬ ਪੁਲਿਸ ਜਿੰਦਾਬਾਦ ਤੇ ਪੁਲਿਸ ਦੀ ਜੈ ਹੋ ਦੇ ਨਾਅਰੇ ਵੀ ਗੂੰਜੇ
ਇਸ ਦੌਰਾਨ ਹਰਜੀਤ ਸਿੰਘ ਦੇ ਜੱਦੀ ਪਿੰਡ ਧਾਰੋਂਕੀ ਦੇ ਹੀ ਰਹਿਣ ਵਾਲੇ ਗੁਲਾਬ ਸਿੰਘ ਖੁਦ ਪੁਲਿਸ ਫੋਰਸ ਵਿੱਚ ਬਤੋਰ ਕਾਂਸਟੇਬਲ ਦੇ ਤੋਰ ਤੇ ਐਸਓਜੀ ਕਮਾਂਡੈਂਟ ਭੁਪਿੰਦਰਜੀਤ ਸਿੰਘ ਵਿਰਕ ਨਾਲ ਗੰਨਮੈਨ ਵਜੋਂ ਸੇਵਾ ਨਿਭਾਅ ਰਹੇ ਹਨ ਨੇ ਇੱਕ ਵਡਾ ਉਪਰਾਲਾ ਕਰਦੇ ਹੋਏ ਆਪਣੀ ਇੱਕ ਏਕੜ ਜਮੀਨ ਜਖਮੀ ਹਰਜੀਤ ਸਿੰਘ ਦੇ ਨਾਂਅ ਤੇ ਖੇਡ ਮੈਦਾਨ ਬਣਾਉਣ ਲਈ ਪੰਜਾਬ ਪੁਲਿਸ ਨੂੰ ਸਮਰਪਿਤ ਕੀਤੀ ਹੈ ਜਿਸਨੇ ਗਲਬਾਤ ਕਰਦਿਆਂ ਦੱਸਿਆ ਕਿ ਪਿੰਡ ਦੇ ਪੁਲਿਸ ਅਧਿਕਾਰੀ ਹਰਜੀਤ ਸਿੰਘ ਨੇ ਕਰਫਿਊ ਡਿਊਟੀ ਦੌਰਾਨ ਆਪਣੀ ਜਾਨ ਦੀ ਪ੍ਰਵਾਹ ਨਹੀਂ ਕੀਤੀ ਉਸਦੀ ਅੱਜ ਸੂਬੇ ਦੀ ਪੁਲਿਸ ਸ਼ਲਾਘਾ ਕਰ ਰਹੀ ਹੈ ਤੇ ਉਸਨੇ ਆਪਣੇ ਪਰਿਵਾਰ ਮਾਤਾ ਹਰਜੀਤ ਕੌਰ,ਪਤਨੀ ਨਾਲ ਇਕਜੁੱਟ ਹੋ ਇਹ ਜਮੀਨ ਖੇਡ ਮੈਦਾਨ ਲਈ ਦਾਨ ਕਰਨ ਦਾ ਫੈਸਲਾ ਕੀਤਾ ਹੈ ਜਿਸਦੀ ਦੇਖਭਾਲ ਪੰਜਾਬ ਪੁਲਿਸ ਕਰੇਗੀ।