ਇਕਾਂਤਵਾਸ ”ਦੇ ਬਾਵਜੂਦ ਡਿਪਟੀ ਮੇਅਰ ਵੱਲੋਂ ਲੰਗਰ ਜਾਰੀ

ਪਟਿਆਲਾ ( ਅਰਵਿੰਦਰ ਜੋਸ਼ਨ) ਪਟਿਆਲਾ ਸ਼ਹਿਰ ਦੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੇ ਅੱਜ 300 ਦੇ ਕਰੀਬ ਲੋਕਾਂ ਨੂੰ ਰਾਸ਼ਨ ਵੰਡ ਕੇ ਸ਼ਹਿਰ ਦੇ ਕਰੋਨਾ  ਪਤੀ ਸਮਝਦਾਰ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ ,ਕਿਉਂਕਿ ਡਿਪਟੀ ਮੇਅਰ ਸਾਹਿਬ ਫਿਲਹਾਲ ਆਪਣੇ ਘਰ ਚ 14 ਦਿਨ ਲਈ ਇਕਾਂਤਵਾਸ ਚ ਸਿਹਤ ਵਿਭਾਗ ਵੱਲੋਂ ਕੀਤੇ ਹੋਏ ਹਨ ਪਰ ਇਸਦੇ ਬਾਵਜੂਦ  ਓਹ ਖੁੱਲ੍ਹੇਆਮ ਮੁਹੱਲਿਆਂ ਚ ਘੁੰਮ ਹੀ ਨਹੀਂ ਰਹੇ ਸਗੋਂ, ਲੋਕਾਂ ਦੇ ਸੰਪਰਕ ਵਿੱਚ ਵੀ ਆ ਰਹੇ ਹਨ।

ਲੋਕਾਂ ਨੇ ਡਿਪਟੀ ਮੇਅਰ ਦੀਆਂ ਰਾਸ਼ਨ ਵੰਡਦਿਆਂ ਤੇ ਉਸ ਦੇ ਘਰ ਅੱਗੇ ਲੱਗੇ ਪੋਸਟਰ ਦੀਆਂ ਵੋਟਾਂ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ । ਸ਼ਹਿਰ ਦੇ ਲੋਕ ਇਸ ਗੱਲੋਂ ਘਬਰਾਏ ਹੋਏ ਹਨ ਕਿ ਡਿਪਟੀ ਮੇਅਰ ਸਾਹਿਬ ਕਿਤੇ ਸ਼ਹਿਰ ਵਿੱਚ  ਲੰਗਰ ਵੰਡਣ ਵਾਲੇ ਸਮਾਜ ਸੇਵੀ ਅਤੇ ਕਿਤਾਬਾਂ ਵੰਡਣ ਵਾਲੇ ਵਪਾਰੀ ਵਾਂਗ ਕਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਨਾ ਵਧਾ ਦੇਵੇ ।

ਦੱਸਣਯੋਗ ਹੈ ਕਿ ਡਿਪਟੀ ਮੇਅਰ ਯੋਗੀ  ਨੇ ਕਰਫਿਊ ਦੌਰਾਨ ਹੀ ਆਪਣੇ ਘਰ ਨਾਨਕਸਰ ਨਾਨਕਸਰ ਦੀ ਸੰਪਰਦਾ ਦਾ ਪਾਠ ਤੇ ਕੀਰਤਨ ਵੀ ਕਰਵਾਇਆ ਸੀ ਅਤੇ ਇਨ੍ਹਾਂ ਦੇ ਲੱਛਣਾਂ ਮੁਤਾਬਕ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕਰਨ ਉਪਰੰਤ ਸੈਂਪਲ ਭੇਜਿਆ ਸੀ ,ਸੈਂਪਲ ਨੈਗੇਟਿਵ ਆਉਣ ਤੋਂ ਬਾਅਦ ਭਾਵੇਂ ਡਿਪਟੀ ਮੇਅਰ ਦੇ ਘਰ ਅੱਗੇ ਇਕਾਂਤ ਵਾਸ ਦਾ ਪੋਸਟਰ ਲੱਗ ਗਿਆ ਹੈ ਤੇ ਉਨ੍ਹਾਂ ਦੀ ਦੂਜੀ ਰਿਪੋਰਟ 14 ਦਿਨਾਂ ਬਾਅਦ ਆਉਂਦੀ ਹੈ ।ਪਰ ਉਨ੍ਹਾਂ ਵੱਲੋਂ ਲੰਗਰਾਂ ਦੀ ਸੇਵਾ ਜਾਰੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕਰੋਨਾ ਵਾਇਰਸ ਤੋਂ ਪੀੜਤ ਹੋ ਕੇ ਸ਼ਹੀਦ ਹੋਏ  ਲੁਧਿਆਣਾ ਦੇ ਏਸੀਪੀ ਕੋਹਲੀ ਦੀ ਵੀ ਪਹਿਲੀ ਰਿਪੋਰਟ ਨੈਗਟਿਵ ਆਈ ਸੀ । ਪਰ ਦੂਜੀ ਰਿਪੋਰਟ  ਪਾਜ਼ਟਿਵ ਆਉਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੀ ਨਹੀਂ ਹੋ ਸਕਿਆ ।

Share This :

Leave a Reply