( ਬ੍ਰਿਸਬੇਨ ) ਇੱਥੇ ਮਨੁੱਖਤਾ ਬਾਬਤ ਵਿਲੱਖਣ ਪਹਿਲਕਦਮੀ ਕਰਦੇ ਹੋਏ ਕੈਨਬਰਾ ਸਥਿੱਤ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਆਸਟ੍ਰੇਲੀਆ ‘ਚ ਰਹਿ ਰਹੇ ਸਾਰੇ ਭਾਰਤੀ ਨਾਗਰਿਕਾਂ ਅਤੇ ਭਾਰਤੀ ਪਾਸਪੋਰਟ ਧਾਰਕਾਂ ਨੂੰ ਅਗਰ ਕਿਸੇ ਵੀ ਅਪਾਤਕਲੀਨ ਸਥਿੱਤੀ ਜਿਵੇਂ ਕਿਸੇ ਦੀ ਮੌਤ ਹੋਣ ਦੀ ਸੂਰਤ ‘ਚ ਮ੍ਰਿਤਕ ਦੇਹ ਨੂੰ ਵਾਪਸ ਭਾਰਤ ਭੇਜਣਾ, ਹੋਰ ਗੰਭੀਰ ਪ੍ਰਸਥਿੱਤੀਆਂ, ਨੀਤੀਆਂ ਅਤੇ ਮੁੱਦਾ ਜੋ ਕੋਵਿਡ-19 (ਕਰੋਨਾ ਵਾਇਰਸ) ਕਾਰਨ ਪੈਦਾ ਹੋਈਆਂ ਹਨ ਆਦਿ ਦੀ ਸੂਰਤ ਵਿੱਚ ਉਹ ਮੱਦਦ ਲਈ ਹਮੇਸ਼ਾਂ ਤਿਆਰ ਹਨ। ਦੱਸਣਯੋਗ ਹੈ ਕਿ ਉਹਨਾਂ ਸਮੂਹ ਭਾਰਤੀ ਭਾਈਚਾਰੇ ਨੂੰ ਵਿਸ਼ੇਸ਼ ਅਪੀਲ ‘ਚ ਕਿਹਾ ਹੈ ਕਿ ਇਹਨਾਂ ਮਸਲਿਆਂ ਵਿੱਚ ਕਿਸੇ ਅਜਿਹੇ ਵਿਅਕਤੀ ਕੋਲ ਪਹੁੰਚ ਨਾ ਕਰੋ ਅਤੇ ਨਾ ਹੀ ਦਾਨ ਦਿਓ ਜੋ ਸਰਕਾਰ ਵਲੋਂ ਨਿਯੁਕਤ ਨਾ ਕੀਤਾ ਗਿਆ ਹੋਵੇ। ਕਿਉਂਕਿ, ਤੁਹਾਡੇ ਇਸ ਦਾਨ (ਪੈਸਾ ਆਦਿ) ਦੀ ਗੈਰਕਾਨੂੰਨੀ ਗਤੀਵਿਧੀਆਂ ਲਈ ਦੁਰਵਰਤੋਂ ਹੋ ਸਕਦੀ ਹੈ।
ਰਾਜਧਾਨੀ ਕੈਨਬਰਾ ਤੋਂ ਭਾਰਤ ਦੇ ਹਾਈ ਕਮਿਸ਼ਨ ਅਤੇ ਆਸਟਰੇਲੀਆ ‘ਚ ਤਿੰਨ ਕੌਂਸਲੇਟਾਂ ਵਿਚ ਸਥਾਪਿਤ ਕੀਤੇ ਗਏ ਹੈਲਪਲਾਈਨ ਨੰਬਰ ਦਾ ਵੇਰਵਾ ਦਿੰਦੇ ਹੋਏ ਉਹਨਾਂ ਕਿਹਾ ਕਿ ਇਹ ਨੰਬਰ ਚੌਵੀ ਘੰਟੇ ਅਤੇ ਸੱਤੇ ਦਿਨ ਖੁੱਲੇ ਰਹਿਣਗੇ। ਇੱਥੋਂ ਆਸਟਰੇਲੀਆਈ ਰਾਜਧਾਨੀ ਪ੍ਰਦੇਸ਼ (ACT) ਅਤੇ ਸੂਬਾ ਕੁਈਨਜ਼ਲੈਂਡ (QLD) ਦੇ ਵਸਨੀਕ ppt.canberra@mea.gov.in ਅਤੇ ਨੰਬਰ +61 432 585 493, ਨਿਊ ਸਾਉਥ ਵੇਲਸ (NSW) ਅਤੇ ਦੱਖਣੀ ਆਸਟਰੇਲੀਆ (SA) ਦੇ ਵਸਨੀਕ cons.sydney@mea.gov.in ਅਤੇ ਫ਼ੋਨ ਨੰਬਰ +61 420 277 261, ਵਿਕਟੋਰੀਆ (VIC) ਅਤੇ ਤਸਮਾਨੀਆ ਦੇ ਵਸਨੀਕ cons.melbourne@mea.gov.in ਅਤੇ ਫ਼ੋਨ ਨੰਬਰ +61430 020 828, ਪੱਛਮੀ ਆਸਟਰੇਲੀਆ (WA) ਅਤੇ ਉੱਤਰੀ ਪ੍ਰਦੇਸ਼ (NT) ਦੇ ਵਸਨੀਕ consl.perth@mea.gov.in ਅਤੇ ਫ਼ੋਨ ਨੰਬਰ +61 431743681 ਤਹਿਤ ਵਿਭਾਗ ਨਾਲ਼ ਸਿੱਧਾ ਸੰਪਰਕ ਬਣਾ ਸਕਦੇ ਹਨ। ਉਹਨਾਂ ਹੋਰ ਕਿਹਾ ਕਿ ਉਹ ਸਮੂਹ ਭਾਰਤੀ ਭਾਈਚਾਰੇ ਨੂੰ ਅਪੀਲ ਕਰਦੇ ਹਨ ਕਿ ਕਰੋਨਾ ਮਹਾਮਾਰੀ ਦੇ ਇਸ ਮੁਸ਼ਕਲ ਦੌਰ ਵਿਚ ਸੁਰੱਖਿਅਤ ਅਤੇ ਸਿਹਤਮੰਦ ਰਹਿਣ ਲਈ ਆਸਟ੍ਰੇਲੀਆਈ ਸਰਕਾਰ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਵੀ ਕੀਤੀ ਜਾਵੇ ਅਤੇ ਹੋਰ ਪੁੱਖਤਾ ਜਾਣਕਾਰੀਆਂ ਲਈ ਸਰਕਾਰ ਨਾਲ https://www.australia.gov.au/ ਅਤੇ ਦੇਸ਼ ਵਿਆਪੀ ਵਟਸਐਪ ਨੰਬਰ +61400 253 787 ‘ਤੇ ਰਾਬਤਾ ਬਣਾਇਆ ਜਾਵੇ। ਉਪਰੋਕਤ ਜਾਣਕਾਰੀ ਅਕਾਸ਼ਿਕਾ ਮੋਹਲਾ ਨੇ ਭਾਰਤੀ ਹਾਈ ਕਮਿਸ਼ਨ ਕੈਨਬਰਾ ਦੇ ਹਵਾਲੇ ਨਾਲ਼ ਦਿੱਤੀ।