ਕੀਰਤਪੁਰ ਸਾਹਿਬ (ਮੀਡੀਆ ਬਿਊਰੋ) ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਸਰਜਨ ਰੂਪਨਗਰ ਡਾ.ਐਚ.ਐਨ ਸ਼ਰਮਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਰਾਮ ਪ੍ਰਕਾਸ਼ ਸਰੋਆ ਦੀ ਅਗਵਾਈ ਵਿੱਚ ਪੀ.ਐਚ.ਸੀ. ਕੀਰਤਪੁਰ ਸਾਹਿਬ ਅਧੀਨ ਪੈਂਦੇ ਪਿੰਡਾ ਵਿੱਚ ਆਸ਼ਾ ਵਰਕਰਜ ਵੱਲੋ ਘਰ-ਘਰ ਵਿੱਚ ਸਰਵੇਖਣ ਕੀਤਾ ਜਾ ਰਿਹਾ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆ ਡਾ.ਰਾਮ ਪ੍ਰਕਾਸ਼ ਨੇ ਦੱਸਿਆ ਕਿ ਕੋਵਿਡ-19 ਦੇ ਪ੍ਰਕੋਪ ਨੂੰ ਠੱਲ ਪਾਉਣ ਲਈ ਸਿਹਤ ਵਿਭਾਗ ਵੱਲੋ ਆਸ਼ਾ ਵਰਕਰਜ ਨੂੰ ਰੋਜਾਨਾ 25 ਘਰਾਂ ਵਿੱਚ ਸਰਵੇ ਕਰਨ ਦੀ ਹਦਾਇਤ ਕੀਤੀ ਗਈ ਹੈ।ਆਸ਼ਾ ਵਰਕਰਜ ਵੱਲੋ ਕਿਸੇ ਵੀ ਵਿਅਕਤੀ ਨੂੰ ਖੰਗ,ਜੁਖਾਮ,ਗਲਾ ਦਰਦ ਜਾਂ ਬੁਖਾਰ ਵਰਗੇ ਲਛਣ ਨਜਰ ਆਂਉਣ ਤੇ ਉਸ ਵਿਅਕਤੀ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਨਿੱਰੀਖਣ ਲਈ ਭੇਜੇ ਜਾਣ ਦੀ ਵੀ ਹਦਾਇਤਾ ਦਿੱਤੀਆ ਗਈਆ ਹਨ।ਉਨ੍ਹਾਂ ਕਿਹਾ ਕਿ ਆਸ਼ਾ ਵਰਕਰਜ ਨੂੰ ਕੋਵਿਡ-19 ਦੇ ਲੱਛਣਾ ਸੰਬਧੀ ਜਰੂਰੀ ਜਾਣਕਾਰੀ ਸ਼ੁਰੂਆਤ ਤੋ ਹੀੇ ਦਿੱਤੀ ਜਾ ਚੁੱਕੀ ਹੈ।ਆਸ਼ਾ ਵਰਕਰਜ ਨੂੰ ਸਰਵ੍ਹੇ ਦੋਰਾਨ ਲੋਕਾ ਤੋ ਉਚਿਤ ਦੂਰੀ ਬਣਾ ਕੇ ਰੱਖਣ,ਲੋਕਾ ਨੂੰ ਕੋਵਿਡ-19 ਦੇ ਲੱਛਣਾ ਦੀ ਜਾਣਕਾਰੀ ਸਾਂਝੀ ਕਰਨ ਅਤੇ ਸਮੇਂ ਸਮੇਂ ਤੇ ਹੱਥ ਧੋਣ ਦੀ ਵਿੱਧੀ ਸੰਬਧੀ ਜਾਗਰੂਕ ਕਰਨ ਲਈ ਕਿਹਾ ਗਿਆ ਹੈ।ਉਨ੍ਹਾਂ ਕਿਹਾ ਕਿ ਆਸ਼ਾ ਵਰਕਰਜ ਕਰੋਨਾ ਨੂੰ ਹਰਾਉਣ ਦੀ ਜੰਗ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੀਆ ਹਨ।






















