ਸੰਗਰੂਰ ( ਅਜੈਬ ਸਿੰਘ ਮੋਰਾਵਾਲੀ ) ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਰਜਿ ਨੰ: 26 ਦੇ ਜਿਲ੍ਹਾ ਜਨਰਲ ਸਕੱਤਰ ਕਰਮਜੀਤ ਪਾਲ ਦੀ ਅਗਵਾਈ ਹੇਠ ਅੱਜ ਸੰਗਰੂਰ ਵਿਖੇ ਕਾਰਜਕਾਰੀ ਇੰਜੀਨੀਅਰ ਦੇ ਦਫਤਰ ਅਗੇ ਜਲ ਸਪਲਾਈ ਵਿਭਾਗ ਦੀ ਮੈਨਜਮੈਂਟ ਦੀ ਅਰਥੀ ਫੂਕੀ ਗਈ,ਜਿਸ ਮੋਕੇ ਵਿਸੇਸ਼ ਤੋਰ ਤੇ ਪਹੁੰਚੇ ਸੂਬਾ ਵਿੱਤ ਸਕੱਤਰ ਦਵਿੰਦਰ ਸਿੰਘ ਨਾਭਾ ,ਸੂਬਾਈ ਆਗੂ ਕਸਮੀਰ ਸਿੰਘ ਅਤਾਲਾ,ਸੂਬਾ ਸਲਾਹਕਾਰ ਇੰਦਰਜੀਤ ਸਿੰਘ ਮਾਨਸਾ, ਹਰਦੀਪ ਸਿੰਘ ਬਰਨਾਲਾ ਤੇ ਬਿੰਕਰ ਸਿੰਘ ਬਰਨਾਲਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੇ ਠੇਕਾ ਕਾਮਿਆ ਲਈ ਵਿਭਾਗ ਇਸ ਮਹਾਮਾਰੀ ਦਾ ਫਾਇਦਾ ਚੱਕ ਰਿਹਾ ਹੈ ਅਤੇ ਠੇਕਾ ਕਾਮਿਆਂ ਨੂੰ ਆਊਟਸੋਰਸ ਏਜੰਸੀ ਵਿੱਚ ਧੱਕੇਲ ਰਿਹਾ ਹੈ।
ਇਸ ਏਜੰਸੀ ਦੇ ਵਿਰੋਧ ਵਿੱਚ ਜਥੇਬੰਦੀ ਦੇ ਫੈਸਲੇ ਅਨੁਸਾਰ ਅੱਜ ਜਲ ਸਪਲਾਈ ਵਿਭਾਗ ਦੇ ਮੁਖੀ ਦੀਆਂ ਅਰਥੀ ਫੂਕਿਆ ਜਾ ਰਹੀਆਂ ਹਨ।ਸੂਬਾਈ ਆਗੂ ਕਸਮੀਰ ਸਿੰਘ ਅਤਾਲਾ ਵੱਲੋਂ ਦੱਸਿਆ ਗਿਆ ਕਿ ਜਿਵੇ ਕੁੱਝ ਸਮਾਂ ਪਹਿਲਾਂ ਸੇਵਾਂ ਕੇਂਦਰਾਂ ਵਿੱਚ ਕੰਮ ਕਰਦੇ / ਡੀ.ਟੀ.ਓ. ਦਫਤਰਾਂ ਵਿੱਚ ਕੰਮ ਕਰਦੇ ਸਾਰੇ ਆਊਟਸੋਰਸ ਏਜੰਸੀ ਵਾਲੇ ਵਰਕਰਾਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਗਿਆ ਅਤੇ ਬੇਰੁਜਗਾਰ ਬਣਾ ਦਿੱਤਾ ਗਿਆ ਸੀ ਅਤੇ ਹੁਣ ਲੋਕ ਨਿਰਮਾਣ ਵਿਭਾਗ ਭ ਤੇ ਮ ਸ਼ਾਖਾ ਵੱਲੋਂ ਵੀ ਆਪਣੇ ਠੇਕਾ ਕਾਮਿਆਂ ਨੂੰ ਕੱਢਣ ਲਈ ਪੱਬਾ ਭਾਰ ਹੋਇਆ ਪਿਆ ਹੈ। ਉਸੇ ਤਰ੍ਹਾ ਜਲ ਸਪਲਾਈ ਦੀ ਮੈਨੇਜਮੈਟ ਠੇਕਾ ਕਾਮਿਆਂ ਨੂੰ ਵੀ ਉਸੇ ਦਲਦਲ ਵਿੱਚ ਇਸ ਕੋਵਿੰਡ ਦਾ ਸਹਾਰਾ ਲੈਕੇ ਧੱਕੇਲਣਾ ਚਾਹੁੰਦੀ ਹੈ। ਇਸ ਮਾਰੂ ਨੀਤੀਆਂ ਦੀ ਜਥੇਬੰਦੀ ਨੂੰ ਪੂਰੀ-ਪੂਰੀ ਜਾਣਕਾਰੀ ਹਾਸਲ ਹੈ। ਇਸ ਕੋਵਿੰਡ ਦੌਰਾਨ ਏਜੰਸੀ ਦੀਆਂ ਨੀਤੀਆ ਦਾ ਹੋਰ ਵੀ ਚਿਹਰਾ ਪੀ.ਆਰ.ਟੀ.ਸੀ. ਵੱਲੋ ਅਤੇ ਬਿਜਲੀ ਵਿਭਾਗ ਵੱਲੋਂ ਵੀ ਪੂਰਨ ਤੌਰ ਤੇ ਨੰਗਾ ਕਰਕੇ ਵਰਕਰਾਂ ਦੇ ਸਾਹਮਣੇ ਪੇਸ਼ ਕਰ ਦਿੱਤਾ ਗਿਆ ਹੈ, ਜੋ ਕੁੱਝ ਸਮਾਂ ਪਹਿਲਾਂ ਪੀ.ਆਰ.ਟੀ.ਸੀ ਦੇ ਮਨਜੀਤ ਸਿੰਘ ਤੇ ਪ੍ਰੀਵਾਰ ਨੂੰ ਅਤੇ ਹੁਣ ਪਾਵਰਕੋਮ ਦੇ ਪੰਕਜ ਠਾਕੂਰ ਠੇਕਾ ਕਰਮਚਾਰੀਆਂ ਦਾ ਪ੍ਰੀਵਰ ਦਰ ਦਰ ਧੱਕੇ ਖਾਣ ਨੂੰ ਮੰਜਬੂਰ ਹੋ ਰਿਹਾ ਹੈ ਅਤੇ ਵਿਭਾਗ ਉਹਨਾਂ ਦਾ ਸਹਾਰਾ ਬਣਨ ਤੋਂ ਵੀ ਕੰਨੀ ਕਤਰਾ ਰਿਹਾ ਹੈ। ਜੋ ਵੀ ਕਰਮਚਾਰੀ ਕਿਸੇ ਆਊਟਸੋਰਸਿੰਗ ਏਜੰਸੀ ਅਧੀਨ ਕੰਮ ਕਰਦੇ ਹਨ ਵਿਭਾਗ ਨਾਲ ਉਹਨਾਂ ਦਾ ਕੋਈ ਵੀ ਸਬੰਧ ਨਹੀ ਰਹਿ ਜਾਦਾ। ਜਿਸ ਕਰਕੇ ਜਥੇਬੰਦੀ ਵੱਲੋਂ ਕੋਵਿਡ ਦੌਰਾਨ ਹੀ ਸੰਘਰਸ਼ ਕੀਤੇ ਜਾ ਰਹੇ ਹਨ। ਅਤੇ ਹੁਣ ਵਿਭਾਗੀ ਮੁੱਖੀ ਪਾਸੋਂ 25 ਤਰੀਖ ਤੋਂ ਪਹਿਲਾਂ ਪਹਿਲਾਂ ਮੀਟਿੰਗ ਦਾ ਸਮਾਂ ਮੰਗਿਆ ਗਿਆ ਜੇਕਰ ਉਹਨਾਂ ਵੱਲੋ ਮੀਟਿੰਗ ਦਾ ਸਮਾਂ ਨਹੀ ਦਿੱਤਾਂ ਜਾਂਦਾ ਤਾਂ ਪਟਿਆਲਾ ਦੀ ਧਰਤੀ ਤੇ ਲਗਾਤਾਰ ਮੋਰਚਾ ਪਹਿਲਾਂ ਵਾਗ ਖੋਲ ਦਿੱਤਾ ਜਾਵੇਗਾ। ਇਸ ਦੇ ਨਤੀਜੇ ਵਿਭਾਗ ਨੂੰ ਭੁਗਤਣੇ ਪੈਣਗੇ। ਇਸ ਮੌਕੇ ਕੁਲਦੀਪ ਸਿੰਘ ਸੰਗਰੂਰ, ਸਰਬਜੀਤ ਸਿੰਘ ਸੰਗਰੂਰ ,ਕਰਮਜੀਤ ਪਾਲ,ਮੰਗਤ ਸਿੰਘ, ਮਿੰਟੂ ਸੰਗਰੂਰ, ਸਿੰਘ ਮਲੇਰਕੋਟਲਾ, ਮਨਜਿੰਦਰ ਸਿੰਘ ਮਲੇਰਕੋਟਲਾ, ਰਣਬੀਰ ਸਿੰਘ ਧੂਰੀ, ਪਲਵਿੰਦਰ ਸਿੰਘ, ਹਰਦੀਪ ਸਿੰਘ ਬਰਨਾਲਾ,ਸੁਖਦੇਵ ਸਿੰਘ ਚੰਗਾਲੀਵਾਲਾ PWD ਫੀਲਡ ਐਡ ਫੀਲਡ ਵਰਕਸਾਪ ਯੂਨੀਅਨ ਬ੍ਰਾਂਚ ਲਹਿਰਾ ਮੂਣਕ ਅਤੇ ਉਜਾਗਰ ਸਿੰਘ ਜੱਗਾ ਬ੍ਰਾਂਚ ਸੁਨਾਮ ਨੇ ਹਮਾਇਤ ਕੀਤੀ ਗਈ ਬਿੰਕਰ ਸਿੰਘ ਬਰਨਾਲਾ ਤੋਂ ਇਲਾਵਾ ਹੋਰ ਆਗੂ ਸ਼ਾਮਲ ਹੋਏ।






















