ਅੱਜ ਤੋਂ ‘ਨੋਸ਼’ ਪ੍ਰੋਗਰਾਮ ਤਹਿਤ ਰਜਿਸਟ੍ਰਡ ਸੰਸਥਾਂਵਾਂ ਹੀ ਜ਼ਿਲ੍ਹੇ ’ਚ ਕਰ ਸਕਣਗੀਆਂ ਰਾਸ਼ਨ ਅਤੇ ਲੰਗਰ ਦੀ ਵੰਡ

ਹੁਣ ਤੱਕ ਜ਼ਿਲ੍ਹੇ ’ਚ 64 ਸੰਸਥਾਂਵਾਂ ਨੇ ਕਰਵਾਈ ਰਜਿਸਟ੍ਰੇਸ਼ਨ

ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਕੋਵਿਡ-19 ਕਰਫ਼ਿੳ ਦੌਰਾਨ ਰਾਸ਼ਨ/ਲੰਗਰ ਦੀ ਵੰਡ ’ਚ ਲੱਗੀਆਂ ਗੈਰ-ਸਰਕਾਰੀ ਸੰਸਥਾਂਵਾਂ ਲਈ ‘ਨੋਸ਼’ ਪ੍ਰੋਗਰਾਮ ਤਹਿਤ ਰਜਿਸਟ੍ਰੇਸ਼ਨ ਲਾਜ਼ਮੀ ਕਰਦਿਆਂ, ਬਿਨਾਂ ਰਜਿਸਟ੍ਰੇਸ਼ਨ ਤੋਂ ਕੰਮ ਕਰ ਰਹੀਆਂ ਸੰਸਥਾਂਵਾਂ/ਵਿਅਕਤੀਆਂ ਖ਼ਿਲਾਫ਼ ਧਾਰਾ 144 ਦੀ ਉਲੰਘਣਾ ਤਹਿਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਭਾਵੇਂ ਇਨ੍ਹਾਂ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਲੋੜਵੰਦ ਲੋਕਾਂ ਦੀ ਮੱਦਦ ਦੇ ਕਾਰਜ ਦੀ ਭਰਪੂਰ ਸ਼ਲਾਘਾ ਕਰਦਾ ਹੈ ਪਰੰਤੂ ਇਸ ਦੇ ਨਾਲ ਹੀ ‘ਕੋਵਿਡ-19’ ਤਹਿਤ ਪ੍ਰੋਟੋਕਾਲਾਂ ਦੀ ਉਲੰਘਣਾ ਹੋਣ ਕਾਰਨ ਰਾਸ਼ਨ/ਲੰਗਰ ਲੈਣ ਵਾਲੀਆਂ ਹਜ਼ਾਰਾਂ ਜਾਨਾਂ ਵੀ ਖਤਰੇ ’ਚ ਨਹੀਂ ਪੈਣ ਦਿੱਤੀਆਂ ਜਾ ਸਕਦੀਆਂ।

ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ’ਚ ਪੰਜਾਬ ਦੇ ਦੂਸਰੇ ਜ਼ਿਲ੍ਹਿਆਂ ’ਚ ਰਾਸ਼ਨ/ਲੰਗਰ ਦੀ ਵੰਡ ਕਰਨ ਵਾਲੇ ਕੁੱਝ ਵਿਅਕਤੀਆਂ ਦਾ ‘ਕੋਵਿਡ-19’ ਟੈਸਟ ਪਾਜ਼ੇਟਿਵ ਆਉਣ ਕਾਰਨ ਇਹ ਲਾਜ਼ਮੀ ਹੋ ਗਿਆ ਹੈ ਕਿ ਵੰਡ ਕਰਨ ਵਾਲੀ ਹਰੇਕ ਸੰਸਥਾ ਆਪਣੀ ਰਜਿਟ੍ਰੇਸ਼ਨ ਕਰਵਾਏ ਅਤੇ ਜਿਸ ਇਲਾਕੇ ’ਚ ਉਨ੍ਹਾਂ ਨੂੰ ਐਸ ਡੀ ਐਮ ਵੱਲੋਂ ਮਨਜੂਰੀ ਮਿਲੀ ਹੈ, ਉਸ ਇਲਾਕੇ ਤੋਂ ਬਾਹਰ ਕਿਧਰੇ ਰਾਸ਼ਨ/ਲੰਗਰ ਦੀ ਵੰਡ ਨਾ ਕਰੇ। ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹੇ ’ਚ ਹੁਣ ਤੱਕ ‘ਨੋਸ਼’ ਪ੍ਰੋਗਰਾਮ ਤਹਿਤ 64 ਵਿਅਕਤੀ/ਸੰਸਥਾਂਵਾਂ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ । ਉਨ੍ਹਾਂ ਕਿਹਾ ਕਿ ‘ਕੋਵਿਡ-19’ ਦੇ ਨਿਰਧਾਰਤ ਪ੍ਰੋਟੋਕਾਲ ਅਨੁਸਾਰ ਕੋਰੋਨਾ ਦਾ ਫੈਾਅ ਰੋਕਣ ਲਈ ਇਹ ਜ਼ਰੂਰੀ ਹੈ ਕਿ ਲੰਗਰ/ਖਾਣ ਪੀਣ ਵਾਲੀਆਂ ਵਸਤਾਂ ਦੀ ਵੰਡ ਕਰਨ ਵਾਲੀਆਂ ਸੰਸਥਾਂਵਾਂ ਇਹ ਸੁਨਿਸ਼ਚਿਤ ਕਰਨ ਕਿ ਲੰਗਰ ਬਣਾਉਣ/ਵੰਡਣ ਵਾਲਾ ਵਿਅਕਤੀ ਕੋਰਨਾ ਪੀੜਤ ਨਾ ਹੋਵੇ, ਹਰੇਕ ਵਿਅਕਤੀ ਦੇ ਮੂੰਹ ’ਤੇ ਮਾਸਕ ਹੋਵੇ, ਲੰਗਰ ਬਣਾਉਣ ਵਾਲੀ ਥਾਂ ਨਿਰੰਤਰ ਰੂਪ ’ਚ ਸੈਨੇਟਾਈਜ਼ ਹੋਵੇ, ਹੱਥ ਵਾਰ-ਵਾਰ ਧੋਤੇ ਜਾਣ, ਬਣਾਉਣ ਅਤੇ ਵੰਡਣ ਵੇਲੇ ਦੋ-ਦੋ ਮੀਟਰ ਦੀ ਦੂਰੀ ਹਰ ਹਾਲ ’ਚ ਬਣਾਈ ਜਾਵੇ। ਜੇਕਰ ਸੰਸਥਾ ਨਾਲ ਲੰਗਰ ਤਿਆਰ ਕਰਨ ਜਾਂ ਵੰਡ ਕਰਨ ਦੇ ਕਾਰਜ ’ਚ ਜੁਟੇ ਵਿਅਕਤੀ ਨੂੰ ਕੋਵਿਡ-19 ਦੇ ਲੱਛਣ ਜਿਵੇਂ ਤੇਜ਼ ਬੁਖਾਰ, ਸੁੱਕੀ ਖੰਘ, ਜ਼ੁਕਾਮ ਜਾਂ ਸਾਹ ’ਚ ਤਕਲੀਫ਼ ਆਦਿ ਸਮੱਸਿਆ ਹੈ ਤਾਂ ਉਸ ਨੂੰ ਤੁਰੰਤ ਰਿਸ ਗਤੀਵਿਧੀ ਤੋਂ ਅਲੱਗ ਕਰਕੇ ਘਰ ਰਹਿਣ ਲਈ ਆਖਿਆ ਜਾਵੇ।

Share This :

Leave a Reply