ਨਾਭਾ ( ਤਰੁਣ ਮਹਿਤਾ) ਸਥਾਨਕ ਅਲੌਹਰਾਂ ਗੇਟ ਸਥਿਤ ਸ਼ਮਸ਼ਾਨ ਘਾਟ ਦਾ ਰੱਖ ਰਖਾਅ ਕਰਨ ਵਾਲੀ ਅਮਲ ਸੁਸਾਇਟੀ ਵੱਲੋਂ ਸੁਸਾਇਟੀ ਦੇ ਪ੍ਰਧਾਨ ਮੇਜਰ ਰਣਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਸਿਵਲ ਹਸਪਤਾਲ ਨਾਭਾ ਲਈ ਤਿੰਨ ਕੂਲਰ ਅਤੇ ਚਾਰ ਸੈਨੇਟਾਈਜ਼ਰ ਮਸ਼ੀਨਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਸਿਵਲ ਹਸਪਤਾਲ ਨਾਭਾ ਦੇ ਸੀਨੀਅਰ ਸਿਹਤ ਅਫਸਰ ਡਾ. ਦਲਬੀਰ ਕੌਰ ਨੇ ਸੁਸਾਇਟੀ ਦੇ ਇਸ ਕਾਰਜ ਲਈ ਸੁਸਾਇਟੀ ਮੈਂਬਰਾਂ ਦਾ ਧੰਨਵਾਦ ਕੀਤਾ।
ਸੁਸਾਇਟੀ ਦੇ ਪ੍ਰਧਾਨ ਮੇਜਰ ਸੰਧੂ ਨੇ ਵਿਸ਼ਵਾਸ ਦਿਵਾਇਆ ਕਿ ਸਿਵਲ ਹਸਪਤਾਲ ਲਈ ਕੋਈ ਹੋਰ ਵੀ ਲੋੜ ਹੋਵੇ ਤਾਂ ਸੁਸਾਇਟੀ ਹਰ ਸਮੇਂ ਸਿਵਲ ਹਸਪਤਾਲ ਪ੍ਰਸ਼ਾਸਨ ਦਾ ਸਹਿਯੋਗ ਕਰੇਗੀ । ਇਸ ਮੌਕੇ ਡਾਕਟਰ ਅਨਮੇਰ ਅਨੂਮੇਹਾ ਭੱਲਾ ,ਡਾ ਅਸ਼ੀਸ਼, ਡਾ ਕਨਵਰ,ਸੱਤਿਆਵੀਰ ਜਿੰਦਲ ਅਤੇ ਸੁਸਾਇਟੀ ਵੱਲੋਂ ਪਿ੍ੰ.ਅਮਰਜੀਤ ਵਰਮਾ ,ਅਜੀਤ ਸਿੰਘ ਖਹਿਰਾ ,ਸੁਰਜੀਤ ਸਿੰਘ ਨਾਜ਼ਰ ,ਅਵਤਾਰ ਸਿੰਘ ,ਭਗਵਾਨ ਦਾਸ ,ਕਰਮਜੀਤ ਸਿੰਘ ਮਹਿਰਮ,ਐੱਸਐੱਸ ਬੇਦੀ, ਰੂਪ ਸਿੰਘ ਰਲਹਨ ,ਨਰਿੰਦਰ ਢੀਂਗਰਾ, ਰਵੀ ਬੱਤਾ,ਬਰਿੰਦਰਪਾਲ ਸਿੰਘ ਨਾਭਾ,ਯਾਦਵਿੰਦਰ ਸਿੰਘ ਸੇਖੋਂ ,ਹਰਨੇਕ ਸਿੰਘ ,ਗੁਰਪ੍ਰਤਾਪ ਸਿੰਘ ,ਗੁਰਜਿੰਦਰ ਸਿੰਘ ਬਲਜੀਤ ਸਿੰਘ ਭੋਜੋਮਾਜਰੀ ਆਦਿ ਹਾਜ਼ਰ ਸਨ ।