ਅਮਰੀਕਾ ਵੱਲੋਂ 20 ਖਰਬ ਡਾਲਰ ਦੇ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤਾ ਗਿਆ ਹੈ।

ਅਮਰੀਕਾ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)-ਅਮਰੀਕਾ ਨੇ ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਨਜਿੱਠਣ ਲਈ ਇਕ ਵੱਡੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ।ਲੌਕਡਾਊਨ ਦੇ ਕਾਰਨ ਕਾਰੋਬਾਰ ਅਤੇ ਸਿਹਤ ਪ੍ਰਣਾਲੀ ਨੂੰ ਪਟੜੀ ‘ਤੇ ਲਿਆਉਣ ਲਈ 20 ਖਰਬ ਡਾਲਰ ਦੇ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤਾ ਗਿਆ ਹੈ। ਅਮਰੀਕੀ ਸੈਨੇਟ ਦੇ ਦੋਹਾਂ ਪ੍ਰਮੁੱਖ ਰਾਜਨੀਤਕ ਦਲਾਂ ਨੇ ਇਸ ਪੈਕੇਜ ਨੂੰ ਹਰੀ ਝੰਡੀ ਦੇ ਦਿੱਤੀ ਹੈ। ਬੇਮਿਸਾਲ ਆਰਥਿਕ ਬਚਾਅ ਪੈਕੇਜ ਜ਼ਿਆਦਾਤਰ ਅਮਰੀਕੀ ਲੋਕਾਂ ਨੂੰ ਸਿੱਧਾ ਭੁਗਤਾਨ ਦੇਵੇਗਾ। ਵਰਕਰਾਂ ਨੂੰ ਆਰਥਿਕ ਤੰਗੀ ਤੋਂ ਉਭਾਰਿਆ ਜਾਵੇਗਾ। ਇਸ ਦੇ ਤਹਿਤ ਬੇਰੋਜ਼ਗਾਰੀ ਨਾਲ ਨਜਿੱਠਣ ਅਤੇ ਛੋਟੇ ਕਾਰੋਬਾਰਾਂ ਨੂੰ ਉਭਾਰਨ ਵਿਚ ਮਦਦ ਮਿਲੇਗੀ। ਹਸਪਤਾਲਾਂ ਨੂੰ ਵੀ ਮਹੱਤਵਪੂਰਨ ਮਦਦ ਮਿਲੇਗੀ।


ਬੇਮਿਸਾਲ ਆਰਥਿਕ ਬਚਾਅ ਪੈਕੇਜ ਵਿਚ ਵਿਅਕਤੀ ਦੀ ਮਦਦ ਰਾਸ਼ੀ ਸਿੱਧੇ ਜਨਤਾ ਕੋਲ ਜਾਵੇਗੀ। ਇਸ ਦੇ ਤਹਿਤ ਹਰੇਕ ਬਾਲਗ ਨਾਗਰਿਕ ਨੂੰ 1200 ਡਾਲਰ ਦਾ ਇਕ ਵਾਰ ਭੁਗਤਾਨ ਕੀਤਾ ਜਾਵੇਗਾ। ਇਸ ਦੇ ਇਲਾਵਾ ਹਰੇਕ ਬੱਚੇ ਨੂੰ 500 ਡਾਲਰ ਮਿਲਣਗੇ। ਕੋਵਿਡ-19 ਰੋਗੀਆਂ ਦਾ ਇਲਾਜ ਕਰ ਰਹੇ ਹਸਪਤਾਲਾਂ ਨੂੰ ਇਕ ਵੱਡੀ ਰਾਸ਼ੀ ਦਿੱਤੀ ਜਾਵੇਗੀ। ਡੈਮੋਕ੍ਰੈਟਿਕ ਨੇਤਾ ਚਕ ਸ਼ੂਮਰ ਨੇ ਕਿਹਾ ਕਿ ਇਹ ਪੈਕੇਜ ਪਹਿਲਾਂ ਤੋਂ ਪ੍ਰਸਤਾਵਿਤ 3 ਮਹੀਨੇ ਦੀ ਬਜਾਏ 4 ਮਹੀਨੇਤੱਕ ਵਰਕਰਾਂ ਨੂੰ ਤਨਖਾਹ ਦੇਣ ਵਿਚ ਮਦਦ ਕਰੇਗਾ।

Share This :

Leave a Reply