ਅਮਰੀਕਾ ਵਿਚ ਮ੍ਰਿਤਕਾਂ ਦੀ ਤਦਾਦ ‘ਚ ਨਿਰੰਤਰ ਵਾਧਾ, 28529 ਮੌਤਾਂ

ਗਵਰਨਰ ਦਾ ਭਰਾ ਤੇ ਉਸ ਦੀ ਪਤਨੀ ਵੀ ਆਏ ਬਿਮਾਰੀ ਦੀ ਲਪੇਟ ‘ਚ ਤੇ ਭਾਰਤੀ ਅਮਰੀਕੀ ਡਾਕਟਰ ਦੀ ਵੀ ਮੌਤ

ਅਰਥ ਵਿਵਸਥਾ ਖੋਲੀ ਤਾਂ ਬਿਮਾਰੀ ਦੀ ਇਕ ਨਵੀਂ ਲਹਿਰ ਨੂੰ ਸੰਭਾਲਣਾ ਹੋ ਜਾਵੇਗਾ ਮੁਸ਼ਕਿਲ- ਸਿਹਤ ਅਧਿਕਾਰੀਆਂ ਦੀ ਚਿਤਾਵਨੀ

ਡਾ. ਪ੍ਰਿਆ ਖੰਨਾ 43 ਸਾਲਾ ਜਿਸਦੀ ਨਿਉਜਰਸੀ ਵਿਚ ਕਰੋਨਾ ਵਾਇਰਸ ਨਾਲ ਮੌਤ ਹੋ ਗਈ।

ਕੈਲੀਫੋਰਨੀਆ ( ਹੁਸਨ ਲੜੋਆ ਬੰਗਾ)—ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਤਾਦਾਦ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ। ਜੌਹਨਜ਼ ਹੋਪਕਿਨਜ਼ ਯੁਨੀਵਰਸਿਟੀ ਅਨਸਾਰ ਪਿਛਲੇ 24 ਘੰਟਿਆਂ ਦੌਰਾਨ ਤਕਰੀਬਨ 2600 ਅਮਰੀਕੀ ਮੌਤ ਦੇ ਮੂੰਹ ਵਿਚ ਜਾ ਪਏ ਹਨ। ਦੇਸ਼ ਵਿਚ ਮਰਨ ਵਾਲਿਆਂ ਦੀ ਕੁਲ ਗਿਣਤੀ 28529 ਹੋ ਗਈ ਹੈ ਜਦ ਕਿ ਪੀੜਤਾਂ ਦੀ ਗਿਣਤੀ 6,44,089 ਹੈ। ਇਨਾਂ ਵਿਚ ਪੂਰੀ ਤਰਾਂ ਕ੍ਰਿਆਸ਼ੀਲ ਮਾਮਲੇ 5,66,852 ਹਨ।  ਇਕੱਲੇ ਨਿਊਯਾਰਕ ਵਿਚ ਮੌਤਾਂ ਦੀ ਗਿਣਤੀ 11586 ਹੋ ਗਈ ਹੈ।

ਕ੍ਰਿਸ ਕੋਮੋ ਦੀ ਪਤਨੀ ਨੂੰ ਵੀ ਕੋਰੋਨਾ – ਕੋਰੋਨਾਵਾਇਰਸ ਨਾਲ ਪੀੜਤ ਨਿਊਯਾਰਕ ਦੇ ਗਵਰਨਰ ਐਂਡਰੀਊ ਕੋਮੋ ਦੇ ਭਰਾ ਕ੍ਰਿਸ ਕੋਮੋ ਦੀ ਪਤਨੀ ਵੀ ਇਸ ਲਾਇਲਾਜ਼ ਬਿਮਾਰੀ ਦੀ ਲਪੇਟ ਵਿਚ ਆ ਗਈ ਹੈ। ਕ੍ਰਿਸ ਕੋਮੋ ਜੋ ਕਿ ਸੀ ਐਨ ਐਨ ਦਾ ਐਂਕਰ ਹੈ, ਨੇ ਦਸਿਆ ਕਿ ਉਸ ਦੀ ਪਤਨੀ ਕ੍ਰਿਸਟੀਨਾ ਗਰੀਵਨ ਕੋਮੋ ਵੀ ਇਸ ਭਿਆਨਕ ਬਿਮਾਰੀ ਦੀ ਲਪੇਟ ਵਿਚ ਆ ਗਈ ਹੈ। ਕੋਮੋ ਪ੍ਰਾਈਮ ਟਾਈਮ ਸ਼ੋਅ ਦੌਰਾਨ ਕ੍ਰਿਸ ਨੇ ਦਸਿਆ ਕਿ ਇਹ ਬਹੁਤ ਦਿੱਲ ਨੂੰ ਹਿਲਾ ਦੇਣ ਵਾਲੀ ਖਬਰ ਹੈ। ਉਹੋ ਕੁਝ ਹੋ ਗਿਆ ਜੋ ਮੈ ਚਹੁੰਦਾ ਸੀ ਕਿ ਨਾ ਹੋਵੇ। ਹੁਣ ਮੇਰੀ ਪਤਨੀ ਵੀ ਬਿਮਾਰੀ ਨਾਲ ਪੀੜਤ ਹੈ ਤੇ ਇਕਾਂਤਵਾਸ ਵਿਚ ਹੈ। ਕ੍ਰਿਸ ਕੋਮੋ ਨੇ ਮੁਸ਼ਕਿਲਾਂ ਤੇ ਨਿਰਾਸ਼ਤਾ ਦੇ ਬਾਵਜੂਦ ਇਸ ਸੰਕਟ ਵਿਚੋਂ ਛੇਤੀ ਉਭਰ ਆਉਣ ਦੀ ਸੰਭਾਵਨਾ ਪ੍ਰਗਟਾਈ।

ਅਰਥਵਿਵਸਥਾ ਖੋਲਣ ਵਿਰੁੱਧ ਚਿਤਾਵਨੀ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇਸ਼ ਦੀ ਅਰਥਵਿਵਸਥਾ ਨੂੰ ਮੁੜ ਛੇਤੀ ਖੋਲਣ ਦੇ ਰੌਂਅ ਵਿਚ ਹਨ ਪਰ ਸੰਘੀ ਸਿਹਤ ਅਧਿਕਾਰੀਆਂ ਨੇ ਕੋਰੋਨਾਵਾਇਰਸ ਬਾਰੇ ਵਾਈਟ ਹਾਊਸ ਟਾਸਕ ਫੋਰਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਨਵੇਂ ਮਰੀਜ਼ਾਂ ਦੇ ਟੈਸਟਾਂ, ਮਰੀਜ਼ਾਂ ਨੂੰ ਲੱਭਣ ਤੇ ਉਨਾਂ ਦੇ ਇਲਾਜ਼ ਦੀ ਵਿਆਪਕ ਸਮਰੱਥਾ ਚਾਹੀਦਾ ਹੈ। ਮੌਜੂਦਾ ਸਮਰਥਾ ਬਹੁਤ ਥੋੜੀ ਹੈ। ਇਹ ਚਿਤਾਵਨੀ ਟਰੰਪ ਦੇ ਉਸ ਬਿਆਨ ਦੇ ਉਲਟ ਹੈ ਜਿਸ ਵਿਚ ਉਨਾਂ ਕਿਹਾ ਸੀ ਕਿ ਘਟੋ ਘਟ ਕੁਝ ਰਾਜਾਂ ਵਿਚ ਸਥਿੱਤੀ ਵੱਡੇ ਪੱਧਰ ਉਪਰ ਆਮ ਵਾਂਗ ਹੋ ਜਾਵੇਗੀ। ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿ ਸਥਿੱਤੀ ਬਹੁਤ ਛੇਤੀ ਇਸ ਮਹੀਨੇ ਦੇ ਅੰਤ ਤੋਂ ਪਹਿਲਾਂ ਆਮ ਵਾਂਗ ਹੋ ਜਾਵੇਗੀ। ਸਿਹਤ ਮਾਹਿਰਾਂ ਦਾ ਵਿਚਾਰ ਹੈ ਕਿ ਅਰਥ ਵਿਵਸਥਾ ਖੋਲਣ ਨਾਲ ਹਫੜਾ ਦਫੜੀ ਦਾ ਇਕ  ਨਵਾਂ ਦੌਰ ਸ਼ੁਰੂ ਹੋ ਸਕਦਾ ਹੈ ਤੇ ਸਾਡੀ ਅਣਉਚਿੱਤ ਟੈਸਟਿੰਗ ਪ੍ਰਣਾਲੀ ਕਾਰਨ ਬਿਮਾਰੀ ਦੀ ਹੋਰ ਲਹਿਰ ਫੈਲ ਸਕਦੀ ਹੈ ਜਿਸ ਵਿਚ ਅਮਰੀਕਾ ਬੁਰੀ ਤਰਾਂ ਝੰਬਿਆ ਜਾ ਸਕਦਾ ਹੈ।

ਭਾਰਤੀ ਅਮਰੀਕੀ ਡਾਕਟਰ ਦੀ ਮੌਤ: ਡਾ. ਪ੍ਰਿਆ ਖੰਨਾ 43 ਸਾਲਾ ਜੋ ਨਿਉਜਰਸੀ ਵਿਚ ਜੋ ਪ੍ਰਮਾਣਿਤ ਨੇਫ੍ਰੋਲੋਜਿਸਟ ਸੀ ਦੀ ਕੋਵੀਡ -19 ਨਾਲ ਨਾਜ਼ੁਕ ਹਾਲਤ ਵਿੱਚ ਸੀ ਦੀ ਮੌਤ ਹੋ ਗਈ। ਡਾ. ਪ੍ਰਿਆ ਖੰਨਾ ਜੋ ਬੇਲਵਿਲ, ਨਿਉਜਰਸੀ ਵਿੱਚ ਕਲੈਰਾ ਮਾਸ ਮੈਡੀਕਲ ਸੈਂਟਰ ਵਿੱਚ ਇੱਕ ਵੈਂਟੀਲੇਟਰ ਵਿੱਚ ਸੀ ਅਤੇ ਆਪਣੀ ਜ਼ਿੰਦਗੀ ਲਈ ਕਈ ਦਿਨਾਂ ਤੋਂ ਲੜ ਰਹੀ ਸੀ ਲਈ ਉਸਦੀ ਭੈਣ ਡਾ ਸੁਗੰਧਾ ਨੇ ਉਨਾਂ ਖੂਨ ਦਾਨੀਆਂ ਕੋਲੋਂ ਖੂਨ ਦਾਨ ਕਰਨ ਲਈ ਮੱਦਦ ਮੰਗੀ ਗਈ ਸੀ ਜੋ ਵਿਅਕਤੀ ਜਿਹੜਾ ਕੋਵਿਡ -19 ਸਕਾਰਾਤਮਕ ਲੱਛਣਾਂ ਤੋਂ 2 ਹਫਤਿਆਂ ਤੋਂ ਮੁਕਤ ਸੀ ਪਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਡਾ. ਪ੍ਰਿਆ ਖੰਨਾ ਨਹੀਂ ਬਚ ਸਕੀ। ਇਸ ਉਪਰੰਤ ਡਾ. ਪ੍ਰਿਆ ਖੰਨਾ ਤੇ ਪਿਤਾ ਵੀ ਡਾਕਟਰ ਸਤਿੰਦਰਾ ਖੰਨਾ ਉਮਰ 78 ਸਾਲ ਜਨਰਲ ਸਰਜਨ ਵੀ ਕਰੋਨਾ ਤੋਂ ਪੀੜਤ ਹੈ ਉਹ ਵੀ ਹਸਪਤਾਲ ਚ ਦਾਖਲ ਹੈ।

Share This :

Leave a Reply