ਲੋਕਾਂ ਦੇ ਸਿਹਤਮੰਦ ਹੋਣ ਦੀ ਰਫਤਾਰ ਵਧੀ
ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ਅਮਰੀਕਾ ਵਿਚ ਹਾਲਾਂ ਕਿ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 20,07449 ਹੋ ਗਈ ਹੈ ਪਰ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਰਫ਼ਤਾਰ ਵਿਚ ਵੀ ਵਾਧਾ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ 749 ਕੋਰੋਨਾਪੀੜਤ ਦਮ ਤੋੜ ਗਏ ਹਨ।
ਮੌਤਾਂ ਦੀ ਕੁਲ ਗਿਣਤੀ 112469 ਹੋ ਗਈ ਹੈ। ਹੁਣ ਤੱਕ 7,61,708 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ। ਸਿਹਤਮੰਦ ਹੋਣ ਦੀ ਦਰ ਵਧਕੇ 87% ਹੋ ਗਈ ਹੈ। ਆਉਣ ਵਾਲੇ ਦਿਨਾਂ ਵਿਚ ਸਥਿੱਤੀ ਵਿਚ ਹੋਰ ਸੁਧਾਰ ਆਉਣ ਦਾ ਅਨੁਮਾਨ ਹੈ ਤੇ ਵੱਡੀ ਗਿਣਤੀ ਵਿਚ ਮਰੀਜ਼ਾਂ ਨੂੰ ਹਸਪਤਾਲਾਂ ਵਿਚੋਂ ਛੁੱਟੀ ਦਿੱਤੀ ਜਾ ਸਕਦੀ ਹੈ।