ਅਨਲੋਡਿੰਗ ਨਾ ਹੋਣ ਕਾਰਨ ਟਰੱਕ ਡਰਾਈਵਰਾਂ ਨੇ ਐੱਫਸੀਆਈ ਗੋਦਾਮ ਨੂੰ ਲਾਇਆ ਜ਼ਿੰਦਰਾ

ਬਰਨਾਲਾ (ਮੀਡੀਆ ਬਿਊਰੋ) ਕੋਰੋਨਾ ਮਹਾਮਾਰੀ ਦੇ ਚਲਦਿਆਂ ਪੂਰੇ ਪੰਜਾਬ ‘ਚ ਪਿਛਲੇ ਕਰੀਬ 40 ਦਿਨਾਂ ਤੋਂ ਕਰਫਿਊ ਲਗਾਤਾਰ ਜਾਰੀ ਹੈ, ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਕਣਕ ਦੀ ਵਾਢੀ ਨੂੰ ਲੈ ਕੇ ਅਨਾਜ ਮੰਡੀਆਂ ਤੇ ਗੋਦਾਮਾਂ ‘ਚ ਕਿਸਾਨਾਂ ਤੇ ਟਰੱਕ ਡਰਾਈਵਰਾਂ ਤੇ ਮਜ਼ਦੂਰਾਂ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਸਨ, ਜੋ ਉਸ ਸਮੇਂ ਖੋਖਲੇ ਦਿਖਾਈ ਦੇ ਰਹੇ ਹਨ। ਜਦੋਂ ਐੱਫਸੀਆਈ ਗੋਦਾਮ ਨੰਬਰ ਇਕ ‘ਚ ਕਣਕ ਦੇ ਭਰੇ ਟਰੱਕਾਂ ਦੀ ਪਿਛਲੇ ਪੰਜ ਦਿਨਾਂ ਤੋਂ ਅਨਲੋਡਿੰਗ ਨਹੀਂ ਹੋ ਰਹੀ, ਜਿਸ ਤੋਂ ਬਾਅਦ ਬਰਨਾਲਾ ਦੇ ਟਰੱਕ ਡਰਾਈਵਰਾਂ ਵੱਲੋਂ ਇਕੱਠੇ ਹੋ ਕੇ ਐਫਸੀਆਈ ਗੋਦਾਮ ਨੂੰ ਜ਼ਿੰਦਰਾ ਲਗਾ ਕੇ ਐੱਫਸੀਆਈ ਗੋਦਾਮ ਦੀ ਲੇਬਰ ਤੇ ਉਸ ਦੇ ਅਧਿਕਾਰੀਆਂ ਨੂੰ ਅੰਦਰ ਆਉਣ ਜਾਣ ਤੋਂ ਰੋਕਿਆ ਗਿਆ।

ਇਕੱਠੇ ਹੋਏ ਡਰਾਈਵਰਾਂ ਵੱਲੋਂ ਸੇਖਾ ਰੋਡ ਨੂੰ ਜਾਮ ਕਰ ਕੇ ਐੱਫਸੀ ਗੋਦਾਮ ਨੰਬਰ ਇਕ ਅੱਗੇ ਧਰਨਾ ਦਿੱਤਾ ਗਿਆ ਤੇ ਪੰਜਾਬ ਸਰਕਾਰ ਐੱਫਸੀਆਈ ਗੋਦਾਮ ਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ ਰੋਸ ਜ਼ਾਹਿਰ ਕੀਤਾ ਗਿਆ। ਜਾਣਕਾਰੀ ਦਿੰਦਿਆਂ ਜੋਰਾ ਸਿੰਘ ਵਜੀਦਕੇ ਨੇ ਦੱਸਿਆ ਕਿ ਪਿਛਲੇ ਕਰੀਬ 5-5 ਦਿਨਾਂ ਤੋਂ ਟਰੱਕ ਡਰਾਈਵਰ ਸੜਕਾਂ ‘ਤੇ ਟਰੱਕ ਲਈ ਗੱਡੀਆਂ ‘ਚੋਂ ਕਣਕ ਲਹਾਉਣ ਦੀ ਉਡੀਕ ਕਰ ਰਹੇ ਹਨ ਪਰ ਐੱਫਸੀਆਈ ਗੋਦਾਮ ਦੇ ਕੁਝ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਰਾਹ ਨਹੀਂ ਦਿੱਤਾ ਜਾ ਰਿਹਾ। ਸਗੋਂ ਦੂਜੇ ਪਾਸੇ ਝੋਨੇ ਦੀ ਸਪੈਸ਼ਲ ਲਗਾ ਕੇ ਉਸ ਵੱਲ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ। ਜੋਰਾ ਸਿੰਘ ਵਜੀਦਕੇ ਨੇ ਐੱਫਸੀਆਈ ਗੋਦਾਮ ਦੇ ਅਧਿਕਾਰੀਆਂ ‘ਤੇ ਦੋਸ ਲਗਾਉਂਦਿਆਂ ਕਿਹਾ ਕਿ ਇਨ੍ਹਾਂ ਨੂੰ ਝੋਨੇ ਦੀ ਸਪੈਸ਼ਲ ‘ਚੋਂ ਪੈਸੇ ਬਣਦੇ ਹਨ, ਜਿਸ ਕਾਰਨ ਇਹ ਕਾਲਾਬਾਜ਼ਾਰੀ ‘ਚ ਰੁੱਝੇ ਹੋਏ ਹਨ ਤੇ ਟਰੱਕਾਂ ‘ਚ ਭਰੀ ਕਣਕ ਨੂੰ ਲਾਉਣ ‘ਚ ਧਿਆਨ ਨਹੀਂ ਦੇ ਰਹੇ।

ਉਨ੍ਹਾਂ ਐੱਫਸੀਆਈ ਗੋਦਾਮ ਤੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਕੋਰੋਨਾ ਵਾਇਰਸ ਦੇ ਚਲਦਿਆਂ ਵੀ ਕਣਕ ਦੀ ਢੋਆ-ਢੁਆਈ ਕਰ ਰਹੇ ਹਾਂ। ਸਾਨੂੰ ਸਰਕਾਰ ਜਾਂ ਪ੍ਰਸ਼ਾਸਨ ਵਲੋਂ ਸਾਡੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਾਈ ਗਈ, ਫਿਰ ਵੀ ਅਸੀਂ ਜਾਨ ਦੀ ਪਰਵਾਹ ਨਾ ਕਰਕੇ ਕਣਕ ਦੀ ਢੋਆ-ਢੁਆਈ ਕਰ ਰਹੇ ਹਾਂ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੇ ਐਫਸੀਆਈ ਮਹਿਕਮਾ ਟਰੱਕਾਂ ‘ਚੋਂ ਕਣਕ ਦੀ ਅਨਲੋਡਿੰਗ ਕਰਵਾਏ।

5 ਦਿਨਾਂ ਤੋਂ ਰੋਟੀ ਖਾਣ ਤੋਂ ਵੀ ਔਖ਼ੇ ਹਾਂ : ਡਰਾਈਵਰ

ਮੌਕੇ ‘ਤੇ ਮੌਜੂਦ ਡਰਾਈਵਰ ਗੁਰਪ੍ਰਰੀਤ ਸਿੰਘ, ਰਾਜੇਸ ਸਿੰਘ, ਹਰਮੀਕ ਸਿੰਘ, ਬਲਤੇਜ ਸਿੰਘ, ਗਿਆਨ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਪੰਜ ਦਿਨਾਂ ਤੋਂ ਟਰੱਕ ਨੂੰ ਅਨਲੋਡਿੰਗ ਕਰਵਾਉਣ ਦੀ ਉਡੀਕ ‘ਚ ਹਨ, ਪਰ ਐੱਫਸੀ ਵਲੋਂ ਸਾਡੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਉਨ੍ਹਾਂ ਦੱਸਿਆ ਕਿ ਉਹ ਰੋਟੀ ਖਾਣ ਵਲੋਂ ਵੀ ਅੌਖੇ ਹਨ, ਸਰਕਾਰ ਜਾਂ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਰੋਟੀ ਤੱਕ ਮੁਹੱਈਆ ਨਹੀਂ ਕਰਵਾਈ ਜਾ ਰਹੀ, ਖਾਣ-ਪੀਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਜੇਕਰ ਉਹ ਰੋਟੀ ਖਾਣ ਲਈ ਘਰਾਂ ਵੱਲ ਜਾਂਦੇ ਹਨ ਤਾਂ ਉਨ੍ਹਾਂ ਨੂੰ ਰਸਤੇ ‘ਚ ਪੁਲਿਸ ਨਾਕਿਆਂ ਨੂੰ ਪਾਰ ਕਰਨਾ ਪੈਂਦਾ ਹੈ, ਜੋ ਉਨ੍ਹਾਂ ਲਈ ਬਹੁਤ ਔਖਾ ਹੈ

Share This :

Leave a Reply