ਲਿਨਫੌਕਸ ਕੰਪਨੀ ਖਿਲਾਫ਼ ਮਜ਼ਦੂਰਾਂ ’ਚ ਰੋਸ

ਖੰਨਾ (ਪਰਮਜੀਤ ਸਿੰਘ ਧੀਮਾਨ) – ਇਥੋਂ ਦੇ ਨੇੜਲੇ ਪਿੰਡ ਮੋਹਨਪੁਰ ਵਿਖੇ ਲਿਨਫੌਕਸ ਕੰਪਨੀ ’ਚੋਂ ਨਜਾਇਜ਼ ਕੱਢੇ ਕਿਰਤੀਆਂ ਨੂੰ ਬਹਾਲ ਕਰਨ, ਅਦਾਲਤੀ ਕੇਸ ਵਾਪਸ ਲੈਣ ਅਤੇ ਕਿਰਤੀਆਂ ਵੱਲੋਂ ਧਰਨੇ ਨਾ ਲਾਉਣ ਦੀ ਮੈਨੇਜਮੈਂਟ ਤੇ ਕਿਰਤੀਆਂ ਬਣਦੀ ਮੁੱਢਲੀ ਤਜਵੀਜ਼ ਨੂੰ ਮੈਨੇਜਮੈਂਟ ਵੱਲੋਂ ਸਿਰੇ ਨਾ ਚਾੜਨ ਅਤੇ ਸਥਾਨਕ ਸਿਵਲ ਅਦਾਲਤ ’ਚੋਂ 50 ਗਜ਼ ਦੀ ਦੂਰੀ ’ਤੇ ਸਟੇਅ ਆਰਡਰ ਦੇ ਜ਼ਾਬਰ ਕਦਮਾਂ ਖਿਲਾਫ਼ ਮਜ਼ਦੂਰ ਯੂਨੀਅਨ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ। ਇਸ ਮੌਕੇ ਹਰਜਿੰਦਰ ਸਿੰਘ ਅਤੇ ਮਲਕੀਤ ਸਿੰਘ ਨੇ ਕਿਹਾ ਕਿ ਕੰਪਨੀ ਵਿਚੋਂ ਨਜਾਇਜ਼ ਕੱਢੇ ਸੰਘਰਸ਼ਸ਼ੀਲ ਕਰਮਚਾਰੀਆਂ ਵੱਲੋਂ ਭਾਵੇਂ ਸਥਾਨਕ ਕਿਰਤ ਵਿਭਾਗ, ਪ੍ਰਸ਼ਾਸ਼ਨ, ਸਿਵਲ ਅਦਾਲਤ, ਹਲਕਾ ਖੰਨਾ ਪਾਇਲ ਦੇ ਵਿਧਾਇਕਾਂ, ਜਿਲ੍ਹਾ ਅਧਿਕਾਰੀਆਂ ਆਦਿ ਨੂੰ ਮੰਗ ਪੱਤਰ ਸੌਂਪੇ ਗਏ ਪ੍ਰਤੂੰ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ।

ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਠੇਕਾ ਪ੍ਰਥਾ ਤਹਿਤ ਕਰਮਚਾਰੀਆਂ ਦੇ ਹੱਕਾਂ ਨੂੰ ਮਾਰਿਆ ਜਾ ਰਿਹਾ ਹੈ। ਉਪਰੋਕਤ ਆਗੂਆਂ ਨੇ ਕੱਢੇ ਕਾਮਿਆਂ ਦੀ ਬਹਾਲੀ, ਬਾਂਡ ਪੱਤਰ, ਤਨਖਾਹ ਕਟੌਤੀ ਰੱਦ ਕਰਵਾਉਣ, ਠੇਕਾ ਭਰਤੀ ਬੰਦ ਕਰਕੇ ਰੈਗੂਲਰ ਕਰਨ, ਕੱਚੇ ਵਰਕਰਾਂ ਨੂੰ ਪੱਕਾ ਕਰਨ ਆਦਿ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਫੈਕਟਰੀ ਮਜ਼ਦੂਰਾਂ ਦੇ ਨਾਲ ਨਾਲ ਆਲੇ ਦੁਆਲੇ ਦੇ ਪਿੰਡਾਂ ਵਿਚ ਜਨਤਕ ਲਾਮਬੰਦੀ ਕਰਕੇ ਹੱਥੇ ਪਰਚੇ ਪ੍ਰਕਾਸ਼ਿਤ ਕੀਤੇ ਜਾਣਗੇ।

Share This :

Leave a Reply