ਬੰਦ ਘਰ ’ਚੋਂ ਔਰਤ ਦੀ ਖ਼ੂਨ ਨਾਲ ਭਿੱਜੀ ਲਾਸ਼ ਬਰਾਮਦ, ਘਟਨਾ ਵਾਲੇ ਦਿਨ ਤੋਂ ਗ਼ਾਇਬ ਹੋਇਆ ਪਤੀ

ਫ਼ਰੀਦਕੋਟ, ਮੀਡੀਆ ਬਿਊਰੋ:

ਇੱਥੋਂ ਦੇ ਬਾਬਾ ਫ਼ਰੀਦ ਨਗਰ ਵਿਚ ਬੰਦ ਘਰ ਵਿੱਚੋਂ ਵਡੇਰੀ ਉਮਰ ਦੀ ਔਰਤ ਦੀ ਲਾਸ਼ ਖ਼ੂਨ ਨਾਲ ਲੱਥਪੱਥ ਹਾਲਤ ਵਿਚ ਬਰਾਮਦ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮੈਡੀਕਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਔਰਤ ਦਾ ਪਤੀ ਘਟਨਾ ਵਾਲੇ ਦਿਨ ਤੋਂ ਗ਼ਾਇਬ ਹੈ।

ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਔਰਤ ਦੇ ਰਿਸ਼ਤੇਦਾਰ ਦੀ ਤਰਫੋਂ ਫੋਨ ਆਇਆ ਸੀ ਕਿ ਔਰਤ ਲਤਿਕਾ ਅਰੋੜਾ ਨਾ ਤਾਂ ਫੋਨ ਚੁੱਕ ਰਹੀ ਹੈ ਤੇ ਨਾ ਹੀ ਘਰ ਦਾ ਦਰਵਾਜ਼ਾ ਖੋਲ੍ਹ ਰਹੀ ਹੈ। ਇਸ ਮਗਰੋਂ ਪੁਲਿਸ ਦੀ ਟੀਮ ਉਥੇ ਪੁੱਜੀ ਤਾਂ ਘਰ ਦੇ ਅੰਦਰ ਖ਼ੂਨ ਨਾਲ ਲੱਥਪੱਥ ਲਾਸ਼ ਬਰਾਮਦ ਹੋਈ। ਉਸ ਦੇ ਸਿਰ ’ਤੇ ਸੱਟਾਂ ਲੱਗੀਆਂ ਸਨ ਤੇ ਜ਼ਮੀਨ ’ਤੇ ਡਿੱਗਿਆ ਖ਼ੂਨ ਪੂਰੀ ਤਰ੍ਹਾਂ ਸੁੱਕ ਚੁੱਕਾ ਹੋਇਆ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਰਨ ਵਾਲੇ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਬਿਆਨਾਂ ’ਤੇ ਅਣਪਛਾਤੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਮਿ੍ਤਕਾ ਦੀ ਧੀ ਤੇ ਜਵਾਈ ਵਿਦੇਸ਼ ਵਿਚ ਰਹਿੰਦੇ ਹਨ, ਉਨ੍ਹਾਂ ਨਾਲ ਲਗਾਤਾਰ ਗੱਲ ਕਰ ਰਹੇ ਹਾਂ। ਪੁਲਿਸ ਦੀ ਜਾਂਚ ਜਾਰੀ ਹੈ।

Share This :

Leave a Reply