
ਸੈਕਰਾਮੈਂਟੋ (ਹੁਸਨ ਲੜੋਆ ਬੰਗਾ) – ਪੱਛਮੀ ਪਾਮ ਬੀਚ, ਫਲੋਰਿਡਾ ਵਿਚ ਇਕ ਸਾਈਕਲ ਸਵਾਰ ਔਰਤ ਦੀ ਡਰਾਅਬਰਿਜ ਤੋਂ ਡਿੱਗ ਕੇ ਮੌਤ ਹੋ ਗਈ। ਇਹ ਪੁਲ ਪੱਛਮੀ ਪਾਮ ਬੀਚ ਨੂੰ ਪਾਮ ਬੀਚ ਨਾਲ ਜੋੜਦਾ ਹੈ। ਪੱਛਮੀ ਪਾਮ ਬੀਚ ਪੁਲਿਸ ਦੇ ਬੁਲਾਰੇ ਮਾਈਕ ਜੈਕਲਸ ਅਨੁਸਾਰ
ਜਦੋਂ ਪੁਲ ਖੁਲਾ ਤਾਂ ਔਰਤ ਆਪਣੇ ਆਪ ਨੂੰ ਬਚਾ ਨਾ ਸਕੀ। ਉਸ ਦਾ ਹੱਥ ਛੁੱਟ ਗਿਆ ਤੇ ਉਹ ਹੇਠਾਂ ਫਰਸ਼ ਉਪਰ ਜਾ ਡਿੱਗੀ ਤੇ ਮੌਕੇ ਉਪਰ ਹੀ ਦਮ ਤੋੜ ਗਈ।
ਇਕ ਦੂਰ ਖੜੇ ਵਿਅਕਤੀ ਨੇ ਔਰਤ ਨੂੰ ਬਚਾਉਣ ਦੀ ਅਸਫਲ ਕੋਸ਼ਿਸ ਕੀਤੀ। ਮ੍ਰਿਤਕ ਔਰਤ ਦੀ ਅਜੇ ਤੱਕ ਸ਼ਨਾਖਤ ਨਹੀਂ ਹੋ ਸਕੀ ਪਰ ਪੁਲਿਸ ਦਾ ਕਹਿਣਾ ਹੈ ਕਿ ਉਹ ਪੱਛਮੀ ਪਾਮ ਬੀਚ ਖੇਤਰ ਦੀ ਵਸਨੀਕ ਹੋ ਸਕਦੀ ਹੈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਕਿ ਪੁਲ ਰਾਹਗੀਰਾਂ ਦੇ ਦੂਸਰੇ ਪਾਸੇ ਜਾਣ ਤੋਂ ਪਹਿਲਾਂ ਕਿਸ ਤਰਾਂ ਖੋਲ ਦਿੱਤਾ ਗਿਆ। ਕੀ ਸੁਰੱਖਿਆ ਨਿਯਮਾਂ ਦੀ ਉਲੰਘਣ ਹੋਈ ਹੈ? ਇਸ ਬਾਰੇ ਜਾਂਚ
ਉਪਰੰਤ ਹੀ ਸਿੱਟਾ ਕੱਢਿਆ ਜਾ ਸਕੇਗਾ।





















