ਸਿਰਸਾ, ਮੀਡੀਆ ਬਿਊਰੋ:
ਡੇਰਾ ਸੱਚਾ ਸੌਦਾ ਦੀ ਗੱਦੀ ’ਤੇ ਗੁਰਮੀਤ ਰਾਮ ਰਹੀਮ ਦੀ ਅਨਿਨ ਭਗਤ ਹਨੀਪ੍ਰੀਤ ਦੇ ਗੱਦੀ ਨਸ਼ੀਨ ਹੋਣ ਦੀਆਂ ਖਬਰਾਂ ਚਰਚਾ ਵਿਚ ਸਨ। ਇਸ ਨੂੰ ਲੈ ਕੇ ਅੱਜ ਹਨੀਪ੍ਰੀਤ ਨੇ ਇਕ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਵਿਚ ਬਿਆਨ ਵਿਚ ਕਿਹਾ ਕਿ ਉਹ ਗੱਦੀ ’ਤੇ ਨਹੀਂ ਬੈਠੇਗੀ। ਸਾਡੇ ਗੁਰੂ ਗੁਰਮੀਤ ਰਾਮ ਰਹੀਮ ਹਨ ਤੇ ਉਹ ਹੀ ਗੱਦੀ ’ਤੇ ਬਿਰਾਜਮਾਨ ਰਹਿਣਗੇ।
ਜ਼ਿਕਰਯੋਗ ਹੈ ਕਿ 29 ਅਪ੍ਰੈਲ ਨੂੰ ਡੇਰਾ ਸੱਚਾ ਸੌਦਾ ਦਾ ਸਥਾਪਨਾ ਦਿਵਸ ਹੈ। ਇਸ ਦਿਨ ਹਨੀਪ੍ਰੀਤ ਨੂੰ ਗੱਦੀਨਸ਼ੀਨ ਕਰਨ ਦੀਆਂ ਚਰਚਾਵਾਂ ਤੇਜ਼ ਸਨ।