ਫਿਰੋਜ਼ਪੁਰ (ਮੀਡੀਆ ਬਿਊਰੋ) : ਇਲਾਕੇ ਅੰਦਰ ਪਿਛਲੇ ਕਾਫੀ ਦਿਨਾਂ ਤੋਂ ਝੋਨੇ ਦੀ ਫਸਲ ਨੂੰ ਆ ਰਹੀ ਪਾਣੀ ਦੀ ਕਿੱਲਤ ਨੂੰ ਲੈ ਕੇ ਮੋਟਰਾਂ ਦੀ ਬਿਜਲੀ ਪ੍ਰਤੀ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਪਿਛਲੇ 24 ਘੰਟਿਆਂ ਤੋਂ ਲੈ ਕੇ ਘਰਾਂ ਦੀ ਲਾਈਟ ਵੀ ਬਿਲਕੁਲ ਗੁੱਲ ਹੋ ਚੁੱਕੀ ਹੈ। ਜਿਸ ਨੂੰ ਲੈ ਕਸਬਾ ਮਮਦੋਟ ਦੇ ਨਾਲ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਬਿਜਲੀ ਦਫਤਰ ਮਮਦੋਟ ਅੰਦਰ ਜਾਂ ਹੱਲਾ ਬੋਲ ਦਿੱਤਾ ਅਤੇ ਮੌਕੇ ਤੇ ਬੈਠੇ ਐਸ ਡੀ ਓ ਦਾ ਘਿਰਾਉ ਕਰ ਤਿੱਖੇ ਸਵਾਲ ਕੀਤੇ ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ ਜਿੱਥੇ ਝੋਨੇ ਦੀ ਫਸਲ ਪਾਣੀ ਤੋਂ ਬਿੰਨਾ ਬਿਲਕੁਲ ਬੰਜਰ ਹੋ ਰਹੀ ਹੈ।
ਉਥੇ ਹੀ ਲੋਕਾਂ ਨੂੰ ਮਾਰਨ ਦੀ ਕੋਈ ਕਸਰ ਨਹੀ ਛੱਡੀ ਜਾਂ ਰਹੀ ਪਿਛਲੇ 24 ਘੰਟਿਆਂ ਤੋਂ ਘਰਾਂ ਅੰਦਰ ਲਾਈਟ ਨਾਂ ਆਉਣ ਕਰਕੇ ਗਰਮੀ ਨਾਲ ਲੋਕਾਂ ਦੀ ਜਾਨ ਨਿਕਲ ਰਹੀ ਹੈ ਤੇ ਬੱਚਿਆਂ ਦਾ ਗਰਮੀ ਨਾਲ ਅਤੇ ਪਸ਼ੂਆਂ ਦਾ ਪਾਣੀ ਬਿਨਾਂ ਵੀ ਬੁਰਾ ਹਾਲ ਏ ਅੱਤ ਦੀ ਪੈ ਰਹੀ ਗਰਮੀ ਕਾਰਨ ਜਿਥੇ ਪਹਿਲਾ ਤੋਂ ਹੀ ਗਰਮੀ ਵਿੱਚ ਜੀਵਨ ਬਿਤਾਉਣਾ ਮੁਸਕਲ ਹੈ।ਉਥੇ ਹੀ ਪੰਜਾਬ ਅੰਦਰ ਬਿਜਲੀ ਬੋਰਡ ਵਲੋਂ ਨਿਰੰਤਰ ਲੱਗ ਰਹੇ ਬਿਜਲੀ ਦੇ ਕੱਟ ਵੀ ਪੰਜਾਬ ਦੇ ਲੋਕਾਂ ਨੂੰ ਮਾਰਨ ਵਿੱਚ ਤੁਲਿਆ ਹੋਇਆਂ ਹੈ।
ਇਸ ਮੌਕੇ ਕਿਸਾਨਾਂ ਨੇ ਕਿਹਾ ਹੈ ਕਿ ਜਦੋਂ ਖੇਤ ਵਿੱਚ ਕੰਮ ਕਰਨ ਦੇ ਲਈ ਬਿਜਲੀ ਬੋਰਡ ਤੋਂ ਪਰਮਿਟ ਮੰਗਿਆ ਜਾਵੇ ਤਾਂ ਬਿਜਲੀ ਬੋਰਡ ਪਹਿਲ ਦੇ ਆਧਾਰ ਤੇ ਸਾਡੇ ਤੋਂ ਟਾਈਮ ਨੋਟ ਕਰਦੇ ਹਨ। ਪਰ ਜਦੋਂ ਬਿਜਲੀ ਘਰ ਵੱਲੋਂ ਪਰਮਿਟ ਤੇ ਲਾਈਟ ਕੱਟੀ ਜਾਂਦੀ ਹੈ ਤਾਂ ਇਨ੍ਹਾਂ ਵੱਲੋਂ ਕਿਸੇ ਤਰ੍ਹਾਂ ਦਾ ਵੀ ਕੋਈ ਟਾਈਮ ਨਹੀਂ ਦਿੱਤਾ ਜਾਂਦਾ। ਜਿਸ ਨੂੰ ਲੈ ਕੇ ਸਾਨੂੰ ਖੇਤਾਂ ਤੇ ਬਿਜਲੀ ਦਫਤਰ ਦੇ ਵਾਰ ਵਾਰ ਚੱਕਰ ਲਗਾ ਕੇ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਮੌਕੇ ਬਿਜਲੀ ਬੋਰਡ ਦੇ ਐਸਡੀਓ ਰਜਿੰਦਰ ਸਿੰਘ ਨੇ ਕਿਹਾ ਹੈ ਕਿ ਮਮਦੋਟ ਬਿਜਲੀ ਘਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਪਰਮਿਟ ਨਹੀਂ ਲਿਆ ਗਿਆ। 66 ਕੇ ਵੀ ਲਾਈਨ ਜੋ ਸਾਦਿਕ ਤੋਂ ਮਮਦੋਟ ਨੂੰ ਆਉਂਦੀ ਹੈ। ਮੋਗੇ ਦੀਆਂ ਸਪੈਸ਼ਲ ਟੀਮਾਂ ਵੱਲੋਂ ਉਨ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਬਿਜਲੀ ਬੰਦ ਕੀਤੀ ਗਈ ਹੈ ।ਬਿਜਲੀ ਆਉਣ ਤੇ ਤੁਰੰਤ ਸਾਰੇ ਫੀਡਰਾਂ ਤੇ ਬਿਜਲੀ ਛੱਡ ਦਿੱਤੀ ਜਾਵੇਗੀ ਅਤੇ ਬਕਾਇਆ ਟਾਈਮ ਵੀ ਦਿੱਤਾ ਜਾਵੇਗਾ ।