ਹੁਣ ਪ੍ਰਾਈਵੇਸੀ ਸਵੀਕਾਰ ਨਾ ਕਰਨ ਵਾਲਿਆਂ ਦਾ ਵੀ ਬੰਦ ਨਹੀਂ ਹੋਵੇਗਾ Whatsapp

ਵਾਸ਼ਿੰਗਟਨ (ਮੀਡੀਆ ਬਿਊਰੋ)– ਫੇਸਬੁੱਕ ਦੀ ਮਲਕੀਅਤ ਵਾਲੇ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵ੍ਹਟਸਐਪ ਨੇ ਉਸ ਦੀ ਨਵੀਂ ਪ੍ਰਰਾਈਵੇਸੀ ਪਾਲਿਸੀ ਸਵੀਕਾਰ ਨਾ ਕਰਨ ਵਾਲੇ ਯੂਜ਼ਰਾਂ ਦੀਆਂ ਸੇਵਾਵਾਂ ਸੀਮਿਤ ਕਰਨ ਦੇ ਫ਼ੈਸਲੇ ਨੂੰ ਵਾਪਸ ਲੈ ਲਿਆ ਹੈ। ਇਸ ਮਹੀਨੇ ਦੇ ਸ਼ੁਰੂ ‘ਚ ਵ੍ਹਟਸਐਪ ਨੇ ਕਿਹਾ ਸੀ ਕਿ ਜੇਕਰ ਯੂਜ਼ਰ 15 ਮਈ ਤਕ ਉਸ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਸਵੀਕਾਰ ਨਹੀਂ ਕਰਦੇ ਹਨ ਤਾਂ ਉਨ੍ਹਾਂ ਦੇ ਫੀਚਰ ‘ਚ ਹੌਲੀ-ਹੌਲੀ ਕਟੌਤੀ ਕਰ ਦਿੱਤੀ ਜਾਵੇਗੀ। ਹੁਣ ਫ਼ੈਸਲੇ ਨੂੰ ਵਾਪਸ ਲੈਂਦਿਆਂ ਫੇਸਬੁੱਕ ਨੇ ਕਿਹਾ ਹੈ ਕਿ ਨਵੀਂ ਪਾਲਿਸੀ ਸਵੀਕਾਰ ਨਾ ਕਰਨ ਵਾਲੇ ਯੂਜ਼ਰਾਂ ਦੀਆਂ ਸੇਵਾਵਾਂ ਨੂੰ ਵੀ ਸੀਮਿਤ ਨਹੀਂ ਕੀਤਾ ਜਾਵੇਗਾ।

ਅਮਰੀਕੀ ਵੈੱਬਸਾਈਟ ‘ਦ ਵਰਜ’ ਮੁਤਾਬਕ ਵ੍ਹਟਸਐਪ ਦੇ ਬੁਲਾਰੇ ਨੇ ਕਿਹਾ ਕਿ ਵੱਖ-ਵੱਖ ਅਧਿਕਾਰੀਆਂ ਤੇ ਪ੍ਰਰਾਈਵੇਸੀ ਮਾਹਿਰਾਂ ਨਾਲ ਹਾਲੀਆ ਚਰਚਾਵਾਂ ਨੂੰ ਵੇਖਦਿਆਂ, ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਹਾਲੇ ਜਿਨ੍ਹਾਂ ਲੋਕਾਂ ਨੇ ਅਪਡੇਟ ਸਵੀਕਾਰ ਨਹੀਂ ਕੀਤਾ ਹੈ, ਉਨ੍ਹਾਂ ਦੇ ਫੀਚਰ ‘ਚ ਕਿਸੇ ਵੀ ਤਰ੍ਹਾਂ ਦੀ ਕਟੌਤੀ ਨਹੀਂ ਕੀਤੀ ਜਾਵੇਗੀ।

Share This :

Leave a Reply