
ਫਰਿਜ਼ਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ)– ਸੈਂਟਰਲਵੈਲੀ ਦੇ ਸੋਹਣੇ ਸ਼ਹਿਰ ਫਰਿਜ਼ਨੋ ਵਿੱਖੇ ਲੰਘੇ ਸ਼ੁੱਕਰਵਾਰ ਟੀਵੀ ਹੋਸਟ ਪ੍ਰਦੀਪ ਗਿੱਲ ਪਹੁੰਚੇ ਜਿੱਥੇ ਉਹਨਾਂ ਦੇ ਸੁਆਗਤ ਹਿੱਤ ਕਬੱਡੀ ਪ੍ਰਮੋਟਰ ਅਤੇ ਟਰਾਂਸਪੋਰਟਰ ਨਾਜ਼ਰ ਸਿੰਘ ਸਹੋਤਾ ਨੇ ਆਪਣੇ ਟਰੱਕ ਯਾਰਡ ਬੰਬੇ ਬਿਜਨਸ ਪਾਰਕ ‘ਚ ਯਾਰਾਂ ਦੋਸਤਾਂ ਦੀ ਮਹਿਫ਼ਲ ਲਾਈ। ਇਸ ਮੌਕੇ ਜਿੱਥੇ ਨਾਜ਼ਰ ਸਿੰਘ ਸਹੋਤਾ ਨੇ ਆਪਣੇ ਘੋੜੇ ਦੀ ਚਾਲ ਘੜਾਈ, ਓਥੇ ਇੱਕ ਸੱਭਿਆਚਾਰ ਪ੍ਰੋਗਰਾਮ ਦਾ ਅਯੋਜਨ ਵੀ ਕੀਤਾ ਗਿਆ ।
ਜਿਸ ‘ਚ ਗਾਇਕ ਧਰਮਵੀਰ ਥਾਂਦੀ, ਗੋਗੀ ਸੰਧੂ, ਅਕਾਸ਼ਦੀਪ, ਪੱਪੀ ਭਦੌੜ, ਮੀਕਾ ਸਿੰਘ, ਅਵਤਾਰ ਗਰੇਵਾਲ ਅਤੇ ਬਾਈ ਸੁਰਜੀਤ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਖ਼ੂਬ ਰੌਣਕ ਲਾਈ। ਇਸ ਮੌਕੇ ਐਕਟਰ-ਨਿਰਦੇਸ਼ਕ ਅਤੇ ਭੰਗੜਾ ਕਿੰਗ ਮਨਦੀਪ ਜਗਰਾਓ ਨੇ ਢੋਲੀ ਮੀਕੇ ਦੇ ਢੋਲ ਤੇ ਬੋਲੀਆਂ ਪਾਕੇ ਹਾਜ਼ਰੀਨ ਦੇ ਪੱਬ ਥਿਰਕਣ ਲਾ ਦਿੱਤੇ ਅਤੇ ਪੰਜਾਬੀਆਂ ਨੇ ਨੱਚ ਨੱਚਕੇ ਅੰਬਰੀ ਧੂੜ੍ਹ ਚੜ੍ਹਾ ਦਿੱਤੀ।

ਇਸ ਪ੍ਰੋਗਰਾਮ ਨੂੰ ਯਾਦਗਾਰੀ ਬਣਾਉਣ ਦਾ ਸਿਹਰਾ ਬਾਈ ਨਾਜ਼ਰ ਸਿੰਘ ਸਹੋਤਾ, ਮੇਲਾ ਸਿੰਘ, ਅਮਰਜੀਤ ਦੌਧਰ, ਗੁੱਲੂ ਬਰਾੜ, ਕੁਲਵੰਤ ਧਾਲੀਆਂ, ਪਿੰਦਾ ਕੋਟਲਾ, ਮਿੰਟੂ ਉੱਪਲੀ, ਬਾਈ ਸੁਰਜੀਤ , ਜਗਤਾਰ ਬਰਾੜ, ਧਰਮਿੰਦਰ ਚੜਿੱਕ ਛਿੰਦਾ ਚਾਹਲ, ਭਰਪੂਰ ਸਿੰਘ ਸਰਪੰਚ, ਗੁਰਮੀਤ ਸਿੰਘ ਵਡਿਆਲ, ਮਨਜਿੰਦਰ ਸਿੰਘ ਵਡਿਆਲ, ਬਾਪੂ ਦਾਰਾਪੁਰੀਆ ਆਦਿ ਸੱਜਣਾ ਸਿਰ ਬੱਝਦਾ ਹੈ। ਇਸ ਮੌਕੇ ਮੋਗਾ ਮੀਟ ਵਾਲੇ ਦਿਲਬਾਗ ਗਿੱਲ ਦੇ ਚਿੱਕਨ ਅਤੇ ਸੁਆਦਿਸ਼ਟ ਪੀਜ਼ੇ ਦਾ ਪੰਜਾਬੀਆਂ ਨੇ ਖ਼ੂਬ ਅਨੰਦ ਮਾਣਿਆ ਅਤੇ ਖੁਸ਼ੀਆਂ ਖੇੜੇ ਵੰਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।