Weather Updates : ਕੜਾਕੇ ਦੀ ਠੰਢ ਦੌਰਾਨ ਦੇਸ਼ ਦੇ ਇਨ੍ਹਾਂ ਹਿੱਸਿਆ ’ਚ ਹੋ ਸਕਦੀ ਹੈ ਬਾਰਿਸ਼, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਨਵੀਂ ਦਿੱਲੀ, ਮੀਡੀਆ ਬਿਊਰੋ:

ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ। ਪਹਾੜਾਂ ਵਿੱਚ ਬਰਫ਼ਬਾਰੀ ਜਾਰੀ ਹੈ। ਇਸ ਦੌਰਾਨ ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਸੋਮਵਾਰ ਨੂੰ ਤਾਮਿਲਨਾਡੂ ਦੇ ਤੱਟਵਰਤੀ ਖੇਤਰਾਂ ਵਿੱਚ ਬੁੱਧਵਾਰ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਚੇਨਈ ਅਤੇ ਇਸ ਦੇ ਆਸ-ਪਾਸ ਦੇ ਜ਼ਿਲ੍ਹਿਆਂਂ ਵਿੱਚ ਸੋਮਵਾਰ ਨੂੰ ਦਰਮਿਆਨੀ ਤੋਂਂਭਾਰੀ ਬਾਰਸ਼ ਦਰਜ ਕੀਤੀ ਗਈ ਹੈ।ਆਈਐੱਮਡੀ ਦੇ ਅਧਿਕਾਰੀਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਤਿਰੂਵੱਲੁਰ ਜ਼ਿਲ੍ਹੇ ਵਿੱਚ ਇੱਕ ਜਾਂ ਦੋ ਥਾਵਾਂ ’ਤੇ ਵੀ ਭਾਰੀ ਮੀਂਹ ਪਵੇਗਾ।

ਸ਼ਹਿਰ ਦੇ ਕਈ ਹਿੱਸਿਆਂਂ ਵਿੱਚ ਮੀਂਹ ਤੋਂਂ ਬਾਅਦ, ਚੇਨਈ ਵਿੱਚ ਪਾਰੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਘੱਟੋ-ਘੱਟ ਤਾਪਮਾਨ 22.7 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਦਰਜ ਕੀਤਾ ਗਿਆ ਹੈ, ਜੋ ਔਸਤ 29.3 ਡਿਗਰੀ ਸੈਲਸੀਅਸ ਨਾਲੋਂਂ ਬਹੁਤ ਘੱਟ ਹੈ। ਮੌਸਮ ਵਿਗਿਆਨ ਦੇ ਡਿਪਟੀ ਡਾਇਰੈਕਟਰ ਜਨਰਲ ਬਾਲਚੰਦਰਨ ਨੇ ਨੇ ਕਿਹਾ ਕਿ ਉੱਤਰੀ ਤੱਟੀ ਖੇਤਰ ਅਤੇਪੁਡੂਚੇਰੀ ਵਿੱਚ ਕੁਝ ਥਾਵਾਂ ’ਤੇ ਦਰਮਿਆਨੀ ਬਾਰਸ਼ ਜਾਰੀ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਦੇ ਕਈ ਇਲਾਕਿਆਂ ਵਿੱਚ ਮੰਗਲਵਾਰ ਨੂੰ ਵੀ ਦਰਮਿਆਨੀ ਬਾਰਿਸ਼ ਹੋਵੇਗੀ। ਬਿਆਨ ਵਿਚ ਕਿਹਾ ਗਿਆ ਹੈ ਕਿ ਹੇਠਲੇ ਪੱਧਰ ’ਤੇ ਤੇਜ਼ ਪੂਰਬੀ ਹਵਾਵਾਂ ਅਤੇ ਉਪਰਲੇ ਪੱਧਰ ’ਤੇ ਪੱਛਮੀ ਹਵਾਵਾਂ ਨੇ ਰਾਜ ਵਿਚ ਬਾਰਸ਼ ਸ਼ੁਰੂ ਕਰ ਦਿੱਤੀ ਹੈ।

Share This :

Leave a Reply