Weather Update : ਮੌਸਮ ’ਚ ਉਥਲ-ਪੁਥਲ ਦੇ ਆਸਾਰ, ਪਹਾੜਾਂ ’ਤੇ ਭਾਰੀ ਬਰਫ਼ਬਾਰੀ, ਇਨ੍ਹਾਂ ਇਲਾਕਿਆਂ ’ਚ ਬਾਰਸ਼ ਦੀ ਚਿਤਾਵਨੀ

ਨਵੀਂ ਦਿੱਲੀ, ਏਜੰਸੀਆਂ : ਦੇਸ਼ ’ਚ ਲਗਾਤਾਰ ਦੋ ਪੱਛਮੀ ਪੌਣਾਂ ਦੇ ਸਰਗਰਮ ਹੋਣ ਨਾਲ ਮੌਸਮ ’ਚ ਭਾਰਤੀ ਬਦਲਾਅ ਹੋਣ ਜਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ, ਇਕ ਪੱਛਮੀ ਪੌਣਾਂ 03 ਤੋਂ 05 ਜਨਵਰੀ ਵਿਚਕਾਰ ਜਦੋਂਕਿ ਦੂਜੀਆਂ 06 ਤੋਂ 09 ਜਨਵਰੀ ਵਿਚਕਾਰ ਸਰਗਰਮ ਹੋ ਰਹੀਆਂ ਹਨ। ਇਨ੍ਹਾਂ ਅਗਲੇ ਸੱਤ ਦਿਨਾਂ ਦੌਰਾਨ ਉੱਤਰ-ਪੱਛਮ ਅਤੇ ਮੱਧ ਭਾਰਤ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਸ ਦੌਰਾਨ ਉੱਤਰ ਭਾਰਤ ਦੇ ਪਹਾੜੀ ਇਲਾਕਿਆਂ ’ਚ ਭਾਰੀ ਬਰਫ਼ਬਾਰੀ ਜਦੋਂਕਿ ਮੈਦਾਨਾਂ ’ਚ ਬਾਰਸ਼ ਦੀ ਸੰਭਾਵਨਾ ਪ੍ਰਗਟਾਈ ਹੈ।

ਮੌਸਮ ਵਿਭਾਗ ਨੇ ਜੰਮੂ-ਕਸ਼ਮੀਰ ਅਤੇ ਲੱਦਾਖ ’ਚ ਦਰਮਿਆਨੀ ਤੋਂ ਭਾਰੀ ਬਰਫ਼ਬਾਰੀ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਦੇ ਨਾਲ ਹੀ ਤਿੰਨ ਤੋਂ 9 ਜਨਵਰੀ ਤਕ ਸੜਕ ਅਤੇ ਹਵਾਈ ਆਵਾਜਾਈ ਰੁਕੇ ਹੋਣ ਦੀ ਚਿਤਾਵਨੀ ਜਾਰੀ ਕੀਤੀ ਹੈ। ਵਿਭਾਗ ਵੱਲੋਂ ਜਾਰੀ ਬਿਆਲ ’ਚ ਕਿਹਾ ਗਿਆ ਹੈ ਕਿ ਦੇਸ਼ ’ਚ ਲਗਾਤਾਰ ਦੋ ਪੱਛਮੀ ਗੜਬੜੀ ਵਾਲੀਆਂ ਪੌਣਾਂ ਦੇ ਸਰਗਰਮ ਹੋਣ ਨਾਲ ਤਿੰਲ ਜਨਵਰੀ ਦੇਰ ਰਾਹ ਤੋਂ ਨੌਂ ਜਨਵਰੀ ਤਕ ਜੰਮੂ-ਕਸ਼ਮੀਰ, ਲੱਦਾਖ ਅਤੇ ਆਸ-ਪਾਸ ਦੇ ਪਹਾੜੀ ਇਲਾਕਿਆਂ ’ਚ ਮੌਸਮ ’ਚ ਭਾਰੀ ਉਥਲ-ਪੁਥਲ ਵੇਖਣ ਨੂੰ ਮਿਲੇਗੀ।

ਇਸ ਮੌਸਮੀ ਬਦਲਾਅ ਕਾਰਨ ਜੰਮੂ-ਕਸ਼ਮੀਰ, ਲੱਦਾਖ ਦੇ ਕਈ ਖੇਤਰਾਂ ’ਚ ਵਿਆਪਕ ਤੌਰ ’ਤੇ ਬਰਫ਼ਬਾਰੀ ਅਤੇ ਬਾਰਸ਼ ਦੀ ਸੰਭਾਵਨਾ ਹੈ। ਕਸ਼ਮੀਰ ਦੇ ਕੁਝ ਥਾਵਾਂ ’ਤੇ ਤਿੰਨ ਜਨਵਰੀ ਦੀ ਸ਼ਾਮ ਤੋਂ ਹਲਕੀ ਬਾਰਸ਼ ਦੇ ਨਾਲ ਬਰਫ਼ਬਾਰੀ ਸ਼ੁਰੂ ਹੋਵਗੀ। ਇਹੀ ਨਹੀਂ ਪੰਜ ਤੋਂ ਅੱਠ ਜਨਵਰੀ ਦੌਰਾਨ ਭਾਰਤੀ ਬਰਫ਼ਬਾਰੀ ਅਤੇ ਬਾਰਸ਼ ਦੀਆਂ ਜ਼ਿਆਦਾ ਸੰਭਾਵਨਾਵਾਂ ਹਲ। ਜੰਮੂ ਹਿੱਸੇ ਦੇ ਪੀਰਪੰਜਾਲ ਰੇਂਜ ’ਚ ਭਾਰਤੀ ਬਰਫ਼ਬਾਰੀ ਅਤੇ ਬਾਰਸ਼ ਦੀ ਸੰਭਾਵਨਾ ਹੈ। ਕਸ਼ਮੀਰ ਦੇ ਗੁਲਮਰਗ, ਸੋਨਮਰਗ, ਬਾਰਾਮੂਲਾ, ਕੁਪਵਾੜਾ ਅਤੇ ਲੱਦਾਖ ਦੇ ਦਰਾਸ ਬਲਾਕ ’ਚ ਵੀ ਅਜਿਹਾ ਹੀ ਮੌਸਮ ਰਹੇਗਾ।

ਮੌਸਮ ਵਿਭਾਗ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਸ੍ਰੀਨਗਰ-ਲੇਹ ਰਾਜਮਾਰਗ, ਜੰਮੂ-ਸ੍ਰੀਨਗਰ, ਲੇਹ-ਮਨਾਲੀ, ਮੁਗਲ ਰੋਡ ਅਤੇ ਸਾਧਨਾ ਦਰਾ ਸਮੇਤ ਕਈ ਰਸਤਿਆਂ ’ਤੇ ਆਵਾਜਾਈ ਰੁਕ ਸਕਦੀ ਹੈ। ਵਿਭਾਗ ਵੱਲੋਂ ਜਾਰੀ ਅਲਰਟ ’ਚ ਕਿਹਾ ਗਿਆ ਹੈ ਕਿ ਪਹਾੜੀ ਇਲਾਕਿਆਂ ’ਚ ਬਿਜਲੀ ਸਪਲਾਈ ਬੰਦ ਹੋਣ ਦੀ ਸੰਭਾਵਨਾ ਹੈ। ਨਾਲ ਹੀ ਸੰਵੇਦਨਸ਼ੀਲ ਇਲਾਕਿਆਂ ’ਚ ਜ਼ਮੀਨ ਬਰਫ਼ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰ ਸਕਦੀਆਂ ਹਨ। 04 ਤੋਂ 06 ਜਨਵਰੀ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ, ਉੱਤਰੀ ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼ ਅਤੇ ਪੱਛਮੀ ਮੱਧ ਪ੍ਰਦੇਸ਼ ’ਚ ਹਲਕੀ ਤੋਂ ਵਿਆਪਕ ਬਾਰਸ਼ ਦੀ ਸੰਭਾਵਨਾ ਹੈ।

Share This :

Leave a Reply