ਖੰਨਾ (ਪਰਮਜੀਤ ਸਿੰਘ ਧੀਮਾਨ) – ਅੱਜ ਇੱਥੇ ਸੀਪੀਆਈ ਐਮ ਖੰਨਾ-ਪਾਇਲ ਅਤੇ ਸਮਰਾਲਾ ਤਹਿਸੀਲ ਦੇ ਆਗੂਆਂ ਨੇ ਪਾਵਰਕਾਮ ਡਵੀਜਨ ਖੰਨਾ ਦੇ ਐਕਸੀਅਨ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂਅ ਦਿੱਤੇ ਮੰਗ ਪੱਤਰ ਵਿਚ ਖੇਤੀ ਸੈਕਟਰ ਲਈ 08 ਘੰਟੇ ਰੈਗੂਲਰ ਅਤੇ ਘਰੇਲੂ ਸੈਕਟਲ ਲਈ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਕਾ. ਬਲਬੀਰ ਸਿੰਘ ਸੁਹਾਵੀ, ਤਹਿਸੀਲ ਖੰਨਾ-ਪਾਇਲ ਦੇ ਸਕੱਤਰ ਕਾ. ਭਗਵੰਤ ਸਿੰਘ ਇਕੋਲਾਹਾ, ਤਹਿਸੀਲ ਸਮਰਾਲਾ ਦੇ ਸਕੱਤਰ ਕਾ. ਹਰਪਾਲ ਸਿੰਘ ਪੂਰਬਾ ਆਦਿ ਦੀ ਅਗਵਾਈ ਹੇਠਾਂ ਸਾਥੀਆਂ ਨੇ ਮੰਗ ਕੀਤੀ ਕਿ ਪੰਜਾਬ ਵਿਚ ਝੋਨੇ ਦੀ ਬਿਜਾਈ ਦਾ ਸੀਜਨ ਚੱਲ ਰਿਹਾ ਹੈ। ਤੁਹਾਡੀ ਸਰਕਾਰ ਵੱਲੋਂ ਲੋਕਾਂ ਅਤੇ ਕਿਸਾਨਾਂ ਨਾਲ ਬੇਰੋਕ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਸੀ ਉਸ ਵਾਅਦੇ ਨੂੰ ਲਾਗੂ ਕੀਤਾ ਜਾਵੇ।
ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਬਿਜਲੀ ਉਤਪਾਦਨ, ਖ਼ਪਤ ਦੇ ਮੁਕਾਬਲੇ ਫਾਲਤੂ ਹੈ, ਇਸ ਕਰਕੇ ਖੇਤੀ ਖੇਤਰ ਲਈ 08 ਘੰਟੇ ਅਤੇ ਘਰੇਲੂ ਖੇਤਰ ਲਈ 24 ਘੰਟੇ ਨਿਰਵਿਘਨ ਸਪਲਾਈ ਦਿੱਤੀ ਜਾਵੇ। ਜੇਕਰ ਰਾਜ ਅੰਦਰ ਬਿਜਲੀ ਦੀ ਘਾਟ ਹੈ ਤਾਂ ਨੈਸ਼ਨਲ ਗਰਿੱਡ ਤੋਂ ਖ੍ਰੀਦ ਕੇ ਬਿਜਲੀ ਦੀ ਘਾਟ ਪੂਰੀ ਕੀਤੀ ਜਾਵੇ। ਬਿਜਲੀ ਦੀ ਨਕਾਸ ਸਪਲਾਈ ਕਾਰਨ ਹਰ ਵਰਗ ਦੇ ਲੋਕ ਪ੍ਰੇਸ਼ਾਨ ਹਨ।
ਉਨ੍ਹਾਂ ਕਿਹਾ ਕਿ ਜੇਕਰ 07 ਜੁਲਾਈ ਤੱਕ ਬਿਜਲੀ ਸਪਲਾਈ ਨਿਰਵਿਘਨ ਨਾ ਕੀਤੀ ਗਈ ਤਾਂ ਪਾਰਟੀ ਸੰਘਰਸ਼ ਨੂੰ ਹੋਰ ਤੇਜ਼ ਕਰ ਦੇਵੇਗੀ। ਇਸ ਮੌਕੇ ਗੁਰਦੀਪ ਸਿੰਘ ਹੌਲ, ਹਰਬੰਸ ਸਿੰਘ ਮੋਹਨਪੁਰ, ਰਾਜਿੰਦਰ ਸਿੰਘ ਰਾਜ ਇਕੋਲਾਹਾ, ਰਹਿਮਦੀਨ, ਅਵਤਾਰ ਸਿੰਘ ਭੂਪਾ, ਜਸਮੀਨ ਸਿੰਘ ਪੂਰਬਾ ਆਦਿ ਹਾਜ਼ਰ ਸਨ।