ਨਾਭਾ (ਤਰੁਣ ਮਹਿਤਾ) ਨਗਰ ਕੌਂਸਲ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਅਖਾੜਾ ਭਖਦਾ ਜਾ ਰਿਹਾ ਹੈ, ਉਥੇ ਹੀ ਵਾਰਡ ਨੰਬਰ 18 ਤੋਂ ਕਾਂਗਰਸੀ ਉਮੀਦਵਾਰ ਸੁੰਦਰ ਲਾਲ ਤੁੱਲੀ ਵੱਲੋਂ ਆਪਣੇ ਵਾਰਡ ਵਿੱਚ ਡੋਰ ਟੂ ਡੋਰ ਕੀਤਾ ਗਿਆ, ਅਤੇ ਵਾਰਡ ਵਾਸੀਆਂ ਵੱਲੋਂ ਸੰਪੂਰਨ ਤੌਰ ਤੇ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਵਾਰਡ ਵਾਸੀਆਂ ਨੇ ਉਮੀਦਵਾਰ ਸੁੰਦਰ ਲਾਲ ਤੁੱਲੀ ਨੂੰ ਵਾਰਡ ਨੰਬਰ 18 ਤੋ ਇਤਿਹਾਸਕ ਜਿੱਤ ਦਿਵਾਉਣ ਦਾ ਭਰੋਸਾ ਦਿਵਾਇਆ ,ਅੱਜ ਡੋਰ ਟੂ ਡੋਰ ਪ੍ਰੋਗਰਾਮ ਵਿੱਚ ਵਾਰਡ ਦੇ ਹਰ ਘਰ ਦਾ ਉਮੀਦਵਾਰ ਦਾ ਸੁੰਦਰ ਲਾਲ ਤੁੱਲੀ ਨੂੰ ਸਮਰਥਨ ਮਿਲਿਆ। ਪ੍ਰੈਸ ਨਾਲ ਗੱਲਬਾਤ ਕਰਦਿਆਂ ਉਮੀਦਵਾਰ ਸੁੰਦਰ ਲਾਲ ਤੁੱਲੀ ਨੇ ਕਿਹਾ ਕਿ ਮੰਤਰੀ ਸਾਧੂ ਸਿੰਘ ਧਰਮਸੋਤ ਵਲੋ ਵਾਰਡ ਵਿੱਚ ਲਗਾਤਾਰ ਵਿਕਾਸ ਕਰਵਾਏ ਗਏ ਹਨ।
ਵਾਰਡ ਵਾਸੀਆਂ ਦੇ ਸਹਿਯੋਗ ਨਾਲ ਅੱਜ ਇਕ ਤਰਫਾ ਮੁਕਾਬਲਾ ਹੈ। ਵਾਰਡ ਵਾਸੀਆਂ ਵੱਲੋਂ ਪਿਆਰ ਅਤੇ ਸਤਿਕਾਰ ਕਰਦਿਆਂ ਜਿੱਤ ਦੀ ਦਾਅਵੇਦਾਰੀ ਦਾ ਐਲਾਨ ਕਰ ਦਿੱਤਾ ਹੈ। ਇਸ ਮੌਕੇ ਉਮੀਦਵਾਰ ਸੁੰਦਰ ਲਾਲ ਤੁੱਲੀ ਨੇ ਕਿਹਾ ਕਿ ਸਾਨੂੰ ਵਾਰਡ ਵਾਸੀਆਂ ਵੱਲੋਂ 100% ਹੁੰਗਾਰਾ ਮਿਲ ਰਿਹਾ ਹੈ। ਸਾਰੇ ਵਾਰਡ ਵਾਸੀ ਮੇਰੇ ਪਰਿਵਾਰ ਦੀ ਤਰ੍ਹਾਂ ਮੇਰੇ ਨਾਲ ਹਨ। ਮੈਨੂੰ ਮੇਰੇ ਵਾਰਡ ਵਾਸੀਆਂ ਨੇ ਵਿਸ਼ਵਾਸ਼ ਦਿਵਾਇਆ ਹੈ ਕਿ ਸਾਰੇ ਉਮੀਦਵਾਰਾਂ ਨਾਲੋ ਸਭ ਤੋਂ ਵੱਧ ਵੋਟਾਂ ਲੈ ਕੇ ਇਤਿਹਾਸਕ ਜਿੱਤ ਹੋਵੇਗੀ। ਸਮਾਜ਼ ਸੇਵਕ ਪ੍ਰਵੀਨ ਕੁਮਾਰ ਭਰਾੜਾਂ ਨੇ ਕਿਹਾ ਕਿ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਵਾਰਡ ਵਾਸੀ ਕਾਂਗਰਸੀ ਉਮੀਦਵਾਰ ਸੁੰਦਰ ਲਾਲ ਤੁੱਲੀ ਨੂੰ ਜਿਤਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਗਿੰਦਰ ਪਾਲ ਤੁੱਲੀ, ਪ੍ਰਵੀਨ ਕੁਮਾਰ ਭਰਾੜਾਂ,ਸੋਮ ਨਾਥ ਢੱਲ, ਸੋਨੂੰ ਤੁੱਲੀ,ਰਾਜ਼ੇਸ਼ ਤੁੱਲੀ, ਬੋਬੀ ਕੁਮਾਰ,ਰੋਕੀ ਤੁੱਲੀ,ਨੀਲਮ ਰਾਣੀ ਭਰਾੜਾਂ,ਬਿੱਮਲਾ ਤੁੱਲੀ, ਰਜਨੀ ਢੱਲ, ਪੂਜਾਂ ਤੁੱਲੀ,ਡਾਲੀ ਤੁੱਲੀ,ਮਮਤਾ ਤੁੱਲੀ, ਅਤੇ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਮੌਜੂਦ ਸਨ।






















