ਜਾਣੋ ਕੀ ਰੱਖੀ ਗਈ ਹੈ ਸ਼ਰਤ
ਅੰਮ੍ਰਿਤਸਰ, ਮੀਡੀਆ ਬਿਊਰੋ:
ਅਟਾਰੀ ਸਰਹੱਦ (Attari Border) ‘ਤੇ ਭਾਰਤ-ਪਾਕਿਸਤਾਨ ਵਿਚਾਲੇ ਹੁੰਦੀ ਰਿਟ੍ਰੀਟ ਸੈਰੇਮਨੀ (Retreat Ceremony) ‘ਚ ਦਰਸ਼ਕ ਮੁੜ ਹਿੱਸਾ ਲੈ ਸਕਣਗੇ। ਕੋਰੋਨਾ ਕਾਰਨ ਦੋਹਾਂ ਦੇਸ਼ਾਂ ਦੇ ਸੈਨਿਕਾਂ ਵਿਚਕਾਰ ਸ਼ਾਮ ਦੀ ਰਿਟ੍ਰੀਟ ਸੈਰੇਮਨੀ ਦੌਰਾਨ ਦਰਸ਼ਕਾਂ ਦੇ ਸ਼ਾਮਲ ਹੋਣ ‘ਤੇ ਰੋਕ ਲਗਾ ਦਿੱਤੀ ਗਈ ਸੀ। ਹੁਣ ਕੋਰੋਨਾ ਦਾ ਪ੍ਰਕੋਪ ਘੱਟ ਹੋਣ ਤੋਂ ਬਾਅਦ BSF ਨੇ ਦਰਸ਼ਕਾਂ ਲਈ ਇਸ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਰਿਟ੍ਰੀਟ ‘ਚ ਸ਼ਾਮਲ ਹੋਣ ਵਾਲੇ ਸਾਰੇ ਲੋਕਾਂ ਨੂੰ ਡਬਲ ਕੋਰੋਨਾ ਵੈਕਸੀਨ ਦਾ ਸਰਟੀਫਿਕੇਟ ਦਿਖਾਉਣਾ ਪਵੇਗਾ। ਜਿੱਥੇ ਕੋਈ ਵੀ ਬਿਨਾਂ ਮਾਸਕ ਦੇ ਦਾਖ਼ਲ ਨਹੀਂ ਹੋ ਸਕੇਗਾ।
BSF ਨੇ ਪਹਿਲਾਂ 7 ਮਾਰਚ 2020 ਨੂੰ ਸਾਂਝੀ ਪਰੇਡ ਨੂੰ ਰੱਦ ਕਰ ਦਿੱਤਾ ਸੀ। ਪੰਜ ਮਿੰਟ ਦੀ ਪਰੇਡ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਰਾਸ਼ਟਰੀ ਝੰਡੇ ਨੂੰ ਸਨਮਾਨਪੂਰਵਕ ਉਤਾਰਨ ਦੀ ਰਸਮ ਨਿਭਾਉਂਦੇ ਸਨ। ਰਿਟ੍ਰੀਟ ਸੈਰੇਮਨੀ ਸਤੰਬਰ 2021 ‘ਚ ਸ਼ੁਰੂ ਕੀਤੀ ਗਈ ਸੀ ਪਰ 6 ਜਨਵਰੀ ਨੂੰ ਇਕ ਵਾਰ ਫਿਰ ਬੰਦ ਕਰ ਦਿੱਤਾ ਗਿਆ। ਇਹ ਫੈਸਲਾ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਕਾਰਨ ਲਿਆ ਗਿਆ ਸੀ। ਅਟਾਰੀ-ਵਾਹਗਾ ਸਰਹੱਦ ‘ਤੇ ਹਰ ਰੋਜ਼ ਸ਼ਾਮ ਨੂੰ ਰਿਟ੍ਰੀਟ ਸੈਰਾਮਨੀ ਹੁੰਦੀ ਹੈ। ਇਸ ਵਿੱਚ ਸੀਮਾ ਸੁਰੱਖਿਆ ਬਲ ਦੇ ਜਵਾਨ ਅਤੇ ਪਾਕਿਸਤਾਨ ਵਾਲੇ ਪਾਸੇ ਦੇ ਜਵਾਨ ਹਿੱਸਾ ਲੈਂਦੇ ਹਨ।