ਵਰਿੰਦਰ ਸਿੰਘ ਦਹੇਲੇ ਸ਼ਾਪਕੀਪਰ ਐਸੋਸ਼ੀਏਸ਼ਨ ਦੇ ਪ੍ਰਧਾਨ ਬਣੇ

ਖੰਨਾ (ਪਰਮਜੀਤ ਸਿੰਘ ਧੀਮਾਨ) – ਅੱਜ ਇਥੋਂ ਦੇ ਮਲੇਰਕੋਟਲਾ ਰੋਡ ਵਿਖੇ ਸਿੰਘ ਪੇਂਟ ਦੇ ਯਾਰਡ ਵਿਚ ਸਮੂਹ ਦੁਕਾਨਦਾਰਾਂ ਦੀ ਭਰਵੀਂ ਮੀਟਿੰਗ ਪ੍ਰਿਤਪਾਲ ਸਿੰਘ ਉੱਭੀ ਦੀ ਪ੍ਰਧਾਨਗੀ ਹੇਠਾਂ ਹੋਈ। ਜਿਸ ਵਿਚ ਦੁਕਾਨਦਾਰਾਂ ਨੂੰ ਆਉਂਦੀਆਂ ਦਰਪੇਸ਼ ਸਮੱਸਿਆਵਾਂ ਸਬੰਧੀ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਰਬ ਸੰਮਤੀ ਨਾਲ ਹੋਏ ਫੈਸਲੇ ਉਪਰੰਤ ਸਮੂਹ ਮੈਬਰਾਂ ਨੇ ਦੁਕਾਨਦਾਰ ਜੱਥੇਬੰਦੀ ਕਾਇਮ ਕੀਤੇ ਜਾਣ ਦਾ ਨਿਰਣਾ ਲਿਆ ਅਤੇ ਇਸ ਜੱਥੇਬੰਦੀ ਦਾ ਨਾਂਅ ‘ਸ਼ਾਪਕੀਪਰ ਐਸੋਸ਼ੀਏਸ਼ਨ ਮਲੇਰਕੋਟਲਾ ਰੋਡ ਖੰਨਾ’ ਰੱਖਿਆ। ਜਿਸ ਦਾ ਪਹਿਲਾ ਪ੍ਰਧਾਨ ਵਰਿੰਦਰ ਸਿੰਘ ਦਹੇਲੇ ਨੂੰ ਥਾਪਿਆ ਗਿਆ, ਜਿਨ੍ਹਾਂ ਨੂੰ ਬਾਕੀ ਅਹੁਦੇਦਾਰ ਬਣਾਏ ਜਾਣ ਦਾ ਅਧਿਕਾਰ ਵੀ ਦਿੱਤਾ ਗਿਆ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਦਹੇਲੇ ਨੇ ਕਿਹਾ ਕਿ ਉਹ ਸਭ ਦੁਕਾਨਦਾਰਾਂ ਨੂੰ ਨਾਲ ਲੈ ਕੇ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ ਅਤੇ ਦੁਕਾਨਦਾਰਾਂ ਨੂੰ ਆਉਂਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ’ਤੇ ਹੱਲ ਕਰਵਾਇਆ ਜਾਵੇਗਾ।

Share This :

Leave a Reply