ਗੌਤਮ ਰਾਘਵਨ ਵਾਈਟ ਹਾਊਸ ਪਰਸੋਨਲ ਦਫਤਰ ਦਾ ਮੁਖੀ ਨਿਯੁਕਤ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਜੋ ਬਾਈਡਨ ਨੇ ਭਾਰਤੀ ਮੂਲ ਦੇ ਅਮਰੀਕੀ ਗੌਤਮ ਰਾਘਵਨ ਨੂੰ ਵਾਇਟ ਹਾਊਸ ਪਰਸੋਨਲ ਦਫਤਰ ਦਾ ਮੁੱਖੀ ਨਿਯੁਕਤ ਕੀਤਾ ਹੈ। ਉਹ ਰਸਲ ਦੀ ਥਾਂ ਲੈਣਗੇ ਜਿਨ੍ਹਾਂ ਨੂੰ ਯੁਨੀਸੈਫ ਦਾ ਕਾਰਜਕਾਰੀ ਡਾਇਰੈਕਟਰ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਰਾਘਵਨ ਵਾਇਟ ਹਾਊਸ ਵਿਚ ਰਸਲ ਦੇ ਡਿਪਟੀ ਵਜੋਂ ਕੰਮ ਕਰਦੇ ਸਨ। ਰਾਘਵਨ ਨੇ ਸਟੈਨਫੋਰਡ ਯੁਨੀਵਰਸਿਟੀ ਤੋਂ ਗਰੈਜੂਏਸ਼ਨ ਕੀਤੀ ਹੈ ਤੇ ਉਹ ਸੀਅਟਲ, ਵਸ਼ਿੰਗਟਨ ਵਿਚ ਵੱਢਾ ਹੋਇਆ ਹੈ।

Share This :

Leave a Reply