ਪਟਵਾਰੀ ਤੋਂ 50,000 ਰੁਪਏ ਰਿਸਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਵੱਲੋਂ ਕਾਬੂ

ਚੰਡੀਗੜ (ਮੀਡੀਆ ਬਿਊਰੋ): ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਇੱਕ ਪ੍ਰਾਈਵੇਟ ਵਿਅਕਤੀ ਨੂੰ ਉਸ ਸਮੇਂ ਗਿ੍ਰਫ਼ਤਾਰ ਕੀਤਾ ਹੈ ਜਦੋਂ ਉਹ ਪਟਿਆਲਾ ਜਲਿੇ ਦੇ ਰਾਜਪੁਰਾ ਵਿਖੇ ਤਾਇਨਾਤ ਮਾਲ ਪਟਵਾਰੀ ਤੋਂ ਰਿਸਵਤ ਵਜੋਂ ਪੈਸੇ ਇਕੱਠੇ ਕਰ ਰਿਹਾ ਸੀ। ਗਿ੍ਰਫ਼ਤਾਰ ਕੀਤਾ ਵਿਅਕਤੀ ਮੁੱਖ ਮੁਲਜਮ ਦਾ ਲੜਕਾ ਹੈ ਜਿਸਦਾ ਪਿਤਾ ਆਪਣੇ ਆਪ ਨੂੰ ਵਿਜੀਲੈਂਸ ਬਿਊਰੋ ਦਾ ਇੰਸਪੈਕਟਰ ਦੱਸ ਕੇ ਪਟਵਾਰੀ ਤੋਂ ਰਿਸਵਤ ਦੀ ਮੰਗ ਕਰਦਾ ਸੀ।

ਇਹ ਪ੍ਰਗਟਾਵਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਰਾਜਪੁਰਾ ਕਸਬੇ ਦਾ ਵਾਸੀ ਮੁਲਜਮ ਬਲਵਿੰਦਰ ਸਿੰਘ ਉਰਫ਼ ਗੁੱਡੂ ਰਾਜਪੁਰਾ ਵਿਖੇ ਤਾਇਨਾਤ ਧਰਮਪਾਲ ਸਿੰਘ, ਮਾਲ ਪਟਵਾਰੀ ਨੂੰ ਬਲੈਕਮੇਲ ਕਰਕੇ 50 ਹਜਾਰ ਰੁਪਏ ਦੀ ਮੰਗ ਕਰ ਰਿਹਾ ਸੀ ਅਤੇ ਆਪਣੇ ਆਪ ਨੂੰ ਵਿਜੀਲੈਂਸ ਬਿਊਰੋ ਦਾ ਇੰਸਪੈਕਟਰ ਦੱਸਦਾ ਸੀ। ਬੁਲਾਰੇ ਨੇ ਦੱਸਿਆ ਕਿ ਸਕਿਾਇਤਕਰਤਾ ਪਟਵਾਰੀ ਨੇ ਬਿਊਰੋ ਤੱਕ ਪਹੁੰਚ ਕੀਤੀ ਅਤੇ ਇਸ ਸਬੰਧੀ ਸਕਿਾਇਤ ਦਰਜ ਕਰਵਾਈ ਹੈ। ਤੱਥਾਂ ਦਾ ਪਤਾ ਲਗਾਉਣ ਤੋਂ ਬਾਅਦ, ਬਿਊਰੋ ਦੀ ਟੀਮ ਨੇ ਇੱਕ ਜਾਲ ਵਿਛਾਇਆ ਪਰ ਦੋਸੀ ਬਲਵਿੰਦਰ ਸਿੰਘ ਨੇ ਖੁਦ ਪਹੁੰਚਣ ਦੀ ਥਾਂ ਆਪਣੇ ਪੁੱਤਰ ਗੁਰਧਿਆਨ ਸਿੰਘ ਨੂੰ ਸਕਿਾਇਤਕਰਤਾ ਪਟਵਾਰੀ ਤੋਂ ਪੈਸੇ ਲੈਣ ਲਈ ਭੇਜਿਆ।

ਬਿਊਰੋ ਦੀ ਟੀਮ ਨੇ ਤੁਰੰਤ ਗੁਰਧਿਆਨ ਸਿੰਘ ਨੂੰ ਰੇਲਵੇ ਪੁੱਲ ਰਾਜਪੁਰਾ ਦੇ ਨਜਦੀਕ ਹੀ ਮੌਕੇ ’ਤੇ 50,000 ਰੁਪਏ ਰਿਸਵਤ ਲੈਂਦਿਆਂ ਰੰਗੇ ਹੱਥੀਂ ਗਿ੍ਰਫਤਾਰ ਕੀਤਾ। ਇਸ ਸਬੰਧ ਵਿਚ ਮੁਕੱਦਮਾ ਨੰ. 07 ਮਿਤੀ 03.06.2021 ਆਈਪੀਸੀ ਦੀ ਉਪ-ਧਾਰਾ 419, 420, 384 ਤਹਿਤ ਥਾਣਾ ਫਲਾਇੰਗ ਸਕੁਐਡ, ਵਿਜੀਲੈਂਸ ਬਿਊਰੋ ਪੰਜਾਬ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਮੁੱਖ ਦੋਸੀ ਬਲਵਿੰਦਰ ਸਿੰਘ ਉਰਫ ਗੁੱਡੂ ਅਜੇ ਵੀ ਫਰਾਰ ਹੈ ਅਤੇ ਉਸਨੂੰ ਗਿ੍ਰਫਤਾਰ ਕਰਨ ਲਈ ਟੀਮਾਂ ਭੇਜੀਆਂ ਗਈਆਂ ਹਨ। ਇਸ ਸਬੰਧ ਵਿਚ ਅਗਲੇਰੀ ਪੜਤਾਲ ਪ੍ਰਕਿਰਿਆ ਅਧੀਨ ਹੈ।

Share This :

Leave a Reply