ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ

ਕੈਪਟਨ ਦੀ ਕੁਰਸੀ ਹਿਲਾ ਰਹੇ ਦੋ ਸਾਬਕਾ ਮੇਅਰ

ਪਟਿਆਲਾ, ਮੀਡੀਆ ਬਿਊਰੋ:

ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ (Assembly Constituency Patiala Urban) ਪੰਜਾਬ ਦੀ ਹਾਟ ਸੀਟ ਬਣਿਆ ਹੋਇਆ ਹੈ। ਜਿਥੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੇ ਸਾਹਮਣੇ ਦੋ ਸਾਬਕਾ ਮੇਅਰ ਚਣੌਤੀ ਬਣ ਕੇ ਖਡ਼੍ਹ ਗਏ ਹਨ। ਇਨ੍ਹਾਂ ’ਚੋਂ ਇਕ ਉਨ੍ਹਾਂ ਦਾ ਆਪਣਾ ਪੁਰਾਣਾ ਨਜ਼ਦੀਕੀ ਸਾਥੀ ਵਿਸ਼ਨੂੰ ਸ਼ਰਮਾ ਹੈ ਤੇ ਦੂਸਰਾ ਆਮ ਆਦਮੀ ਪਾਰਟੀ (AAP) ਦਾ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਹੈ। ਵਿਸ਼ਨੂੰ ਸ਼ਰਮਾ ਨੇ ਜਿਥੇ ਕੈਪਟਨ ਨਾਲ ਜੁੜੀ ਕਾਂਗਰਸ ਖੇਮੇ ਦੀ ਵੋਟ ਆਪਣੇ ਵੱਲ ਖਿੱਚਣੀ ਸ਼ੁਰੂ ਕਰ ਦਿੱਤੀ ਹੈ, ਉਥੇ ਹੀ ਅਜੀਤਪਾਲ ਸਿੰਘ ਕੋਹਲੀ ਮਹਿਲ ਨਾਲ ਜੁਡ਼ੇ ਪੁਰਾਣੇ ਵਰਕਰਾਂ ਨੂੰ ਆਪਣੇ ਨਾਲ ਜੋਡ਼ਿਆ ਜਾ ਰਿਹਾ ਹੈ। ਮੌਜੂਦਾ ਹਾਲਾਤ ਅਨੁਸਾਰ 2002 ਤੋਂ 2022 ਤਕ ਲਗਾਤਾਰ ਵਿਧਾਇਕ ਬਣ ਰਹੇ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਹਿੱਲਣ ਲੱਗੀ ਹੈ।

ਸਾਲ 2002 ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ਨੂੰ ਸਰਮਾ ਨੂੰ ਸ਼ਾਹੀ ਸ਼ਹਿਰ ਦਾ ਪਹਿਲਾ ਮੇਅਰ ਬਣਾ ਕੇ ਵੱਡਾ ਮਾਣ ਦਿੱਤਾ ਸੀ। ਉਸ ਸਮੇਂ ਕੈਪਟਨ ਦੇ ਸਭ ਤੋਂ ਕਰੀਬ ਮੰਨੇ ਜਾਂਦੇ ਵਿਸ਼ਨੂੰ ਸ਼ਰਮਾ ਵੱਲੋਂ ਲਿਆ ਫੈਸਲਾ ਵੱਡੇ ਤੋਂ ਵੱਡਾ ਅਫਸਰ ਟਾਲ ਨਹੀਂ ਸਕਦਾ ਸੀ। ਉਸ ਸਮੇਂ ਦੇ ਮੁੱਖ ਮੰਤਰੀ ਨਾਲ ਸਿੱਧੀ ਗੱਲਬਾਤ ਦਾ ਐਨਾ ਦਬਦਬਾ ਸੀ ਕਿ ਕਮਿਸ਼ਨਰ ਨਾਲ ਵੀ ਸਿੰਙ ਫਸੇ ਰਹਿੰਦੇ ਸਨ। ਇਸੇ ਕਰ ਕੇ ਹੀ ਸ਼ਰਮਾ ਹੁਣ ਤਕ ਦੇ ਸਭ ਤੋਂ ਧਾਕਡ਼ ਮੇਅਰ ਮੰਨੇ ਗਏ ਹਨ। ਕਾਂਗਰਸ ਪਾਰਟੀ ਨਾਲ ਲੰਮਾ ਸਮਾਂ ਜੁਡ਼ੇ ਰਹਿਣ ਤੋਂ ਬਾਅਦ ਵਿਸ਼ਨੂੰ ਸ਼ਰਮਾ ਨੇ 2014 ’ਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਅਕਾਲੀ ਦਲ ’ਚ ਸ਼ਾਮਲ ਹੋ ਗਏ ਸਨ। ਸੇਵਾ ਮੁਕਤ ਆਈਏਐੱਸ ਐੱਸਕੇ ਸ਼ਰਮਾ ਤੇ ਪੀਪੀਐੱਸ ਅਧਿਕਾਰੀ ਨਰਿੰਦਰ ਭਾਰਗਵ ਦੇ ਭਰਾ ਵਿਸ਼ਨੂੰ ਸ਼ਰਮਾ ਨੂੰ ਅਕਾਲੀ ਸਰਕਾਰ ਦੇ ਕਾਰਜਕਾਲ ’ਚ ਜੂਨ 2016 ’ਚ ਨਗਰ ਸੁਧਾਰ ਟਰੱਸਟ ਚੇਅਰਮੈਨ ਦੇ ਅਹੁਦੇ ਨਾਲ ਨਿਵਾਜ਼ਿਆ ਗਿਆ। ਇਸ ਦੌਰਾਨ ਵਿਸ਼ਨੂੰ ਕਾਂਗਰਸ ਤੇ ਕੈਪਟਨ ਦੇ ਕੱਟਡ਼ ਵਿਰੋਧੀ ਰਹੇ ਅਤੇ ਚੋਣਾਂ ’ਚ ਵੀ ਅਕਾਲੀ ਦਲ ਦਾ ਡਟਵਾਂ ਸਾਥ ਦਿੱਤਾ।

2022 ਵਿਚ ਵਿਸ਼ਨੂੰ ਸ਼ਰਮਾ ਨੇ ਅਕਾਲੀ ਦਲ ਛੱਡ ਕੇ ਮੁਡ਼ ਕਾਂਗਰਸ ਵਿਚ ਆਉਣ ਦਾ ਮਨ ਬਣਾਇਆ। 17 ਜਨਵਰੀ ਨੂੰ ਕਾਂਗਰਸ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼ਰਮਾ ਦੀ ਪਾਰਟੀ ਵਿਚ ਵਾਪਸੀ ਕਰਵਾਈ। ਪਾਰਟੀ ਕਰੀਬ 15 ਦਿਨ ਦੇ ਅੰਦਰ ਹੀ ਕਾਂਗਰਸ ਨੇ ਸ਼ਰਮਾ ਨੂੰ ਚੋਣਾਂ ਵਿਚ ਕੈਪਟਨ ਦੇ ਸਾਹਮਣੇ ਖਡ਼ਾ ਕੀਤਾ ਹੈ।

ਇਸ ਹਲਕੇ ਤੋਂ ਤਿੰਨ ਵਾਰ ਜਿੱਤ ਚੁੱਕਿਆ ਹੈ ਕੋਹਲੀ ਪਰਿਵਾਰ

ਪੰਜਾਬ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਵੀ ਵੱਡੀ ਚੁਣੌਤੀ ਬਣੇ ਹੋਏ ਹਨ। ਅਜੀਤਪਾਲ ਕੋਹਲੀ ਦੇ ਪਿਤਾ ਸੁਰਜੀਤ ਸਿੰਘ ਕੋਹਲੀ ਵੀ ਪਟਿਆਲਾ ਸ਼ਹਿਰੀ ਹਲਕੇ ਤੋਂ ਇਕ ਵਾਰ ਜਿੱਤ ਹਾਸਲ ਕਰ ਚੁੱਕੇ ਹਨ। 1967 ’ਚ ਪਟਿਆਲਾ ਹਲਕੇ ਤੋਂ ਅਜੀਤਪਾਲ ਕੋਹਲੀ ਦੇ ਦਾਦਾ ਸਰਦਾਰਾ ਸਿੰਘ ਕੋਹਲੀ ਵਿਧਾਇਕ ਬਣੇ। ਸਰਦਾਰਾ ਸਿੰਘ ਕੋਹਲੀ 1977 ’ਚ ਫਿਰ ਵਿਧਾਇਕ ਬਣੇ। ਇਸ ਤੋਂ ਬਾਅਦ ਅਜੀਤਪਾਲ ਦੇ ਪਿਤਾ ਸੁਰਜੀਤ ਸਿੰਘ ਕੋਹਲੀ ਸਾਲ 1997 ਵਿਚ ਸ਼ਹਿਰੀ ਹਲਕੇ ਤੋਂ ਅਕਾਲੀ ਦੇ ਉਮਦੀਵਾਰ ਵਜੋਂ ਚੋਣ ਮੈਦਾਨ ’ਚ ਉੱਤਰੇ। ਕੋਹਲੀ ਨੇ ਉਸ ਸਮੇਂ ਕਾਂਗਰਸ ਦੇ ਉਮੀਦਵਾਰ ਬ੍ਰਹਮ ਮੋਹਿੰਦਰਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਇਨ੍ਹਾਂ ਤੋਂ ਬਾਅਦ ਅਜੀਤਪਾਲ ਕੋਹਲੀ ਨੇ 2007 ’ਚ ਸ਼ਹਿਰ ਦਾ ਸਭ ਤੋਂ ਨੌਜਵਾਨ ਮੇਅਰ ਬਨਣ ਦਾ ਮਾਨਣ ਹਾਸਲ ਕੀਤਾ। ਕਰੀਬ 25 ਸਾਲ ਬਾਅਦ ਇਸ ਹਲਕੇ ਨੂੰ ਜਿੱਤਣ ਲਈ ਅਜੀਤਪਾਲ ਕੋਹਲੀ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ।

Share This :

Leave a Reply