ਵਿੱਕੀ ਮਿੱਧੂਖੇੜਾ ਕਤਲ ਕੇਸ: ਲਾਰੇਂਸ ਬਿਸ਼ਨੋਈ ਨੇ ਕਿਹਾ ਕਤਲ ਦਾ ਬਦਲਾ ਲਵਾਂਗਾ

ਚੰਡੀਗੜ੍ਹ (ਮੀਡੀਆ ਬਿਊਰੋ) ਮੋਹਾਲੀ- ਸੈਕਟਰ-71 ਸਥਿਤ ਕਮਿਊਨਿਟੀ ਸੈਂਟਰ ਨੇੜੇ ਦੀ ਮੁਹਾਲੀ ਦੇ ਵਾਰਡ ਨੰਬਰ-38 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਨਗਰ ਨਿਗਮ ਦੀ ਚੋਣ ਲੜਨ ਵਾਲੇ ਸੀਨੀਅਰ ਯੂਥ ਆਗੂ ਅਜੈਪਾਲ ਸਿੰਘ ਮਿੱਢੂਖੇੜਾ ਦੇ ਛੋਟੇ ਭਰਾ ਅਤੇ ਐੱਸਓਆਈ ਦੇ ਸਾਬਕਾ ਪ੍ਰਧਾਨ ਵਿੱਕੀ ਮਿੱਢੂਖੇੜਾ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਇਸ ਕਤਲ ਨੂੰ ਲੈ ਕੇ ਕੁੱਝ ਹੋਰ ਗੱਲਾਂ ਵੀ ਸਾਹਮਣੇ ਆਈਆਂ ਹਨ। ਲਾਰੇਂਸ ਬਿਸ਼ਨੋਈ ਨੇ ਸਾਸ਼ਲ ਮੀਡੀਆ ‘ਤੇ ਟਵੀਟ ਕਰ ਕਿਹਾ ਕਿ ਇਕ ਚੰਗੇ ਵਿਅਕਤੀ ਨੂੰ ਮਾਰ ਦਿੱਤਾ ਗਿਆ। ਪਰ ਹੁਣ ਇਸ ਦਾ ਬਦਲਾ ਲਿਆ ਜਾਵੇਗਾ। ਉਸਨੇ ਆਪਣੇ ਪੋਸਟਡ ਵਿਚ ਲਿਖਿਆ ਕੀ ਜੋ ਕੋਈ ਵੀ ਇਸ ਵਿਚ ਸ਼ਾਮਿਲ ਹੈ ਉਸ ਨੂੰ ਇਸ ਦੀ ਸਜਾ ਮਿਲੇਗੀ। ਇਸ ਮਾਮਲੇ ਬਾਰੇ ਹੁਣ ਵੱਡੇ ਖੁਲਾਸਾ ਹੋਏ ਹਨ। ਇਸ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗਰੁੱਪ ਨੇ ਲੈ ਲਈ। ਦਵਿੰਦਰ ਬੰਬੀਹਾ ਨੇ ਸੋਸ਼ਲ ਮੀਡੀਆ ਉਤੇ ਆਪਣੀ ਪੋਸਟ ਵਿਚ ਕਤਲ ਦੀ ਜਿੰਮਵਾਰੀ ਲਈ ਅਤੇ ਇਹ ਕਿਹਾ ਹੈ, ਵਿੱਕੀ ਮਿੱਡੂਖੇੜਾ ਨੂੰ ਪਹਿਲਾਂ ਵੀ ਲੱਕੀ ਵੀਰ ਨੇ ਬਹੁਤ ਸਮਝਾਇਆ ਅਤੇ ਇਹ ਕਤਲ ਇਸ ਕਰਕੇ ਕੀਤਾ ਗਿਆ ਕਿਉਂਕਿ ਇਹ ਸਾਰੀ ਜਾਣਕਾਰੀ ਵਿਰੋਧੀ ਗਰੁੱਪ ਲਾਰੇਂਸ ਬਿਸ਼ਨੋਈ ਨੂੰ ਦਿੰਦਾ ਸੀ।

ਜਾਣੋ ਮਾਮਲਾ ਕੀ ਹੈ

ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਵਿੱਕੀ ਮਿੱਟੂ ਮੁਹਾਲੀ ਦੇ ਸੈਕਟਰ 71 ਵਿਚ ਇੱਕ ਪ੍ਰਾਪਰਟੀ ਡੀਲਰ ਨੂੰ ਮਿਲਣ ਲਈ ਆਇਆ ਸੀ। ਇੱਥੇ ਹਮਲਾਵਰ ਪਹਿਲਾਂ ਹੀ ਕਮਿਊਨਿਟੀ ਸੈਂਟਰ ਦੇ ਨੇੜੇ ਘਾਤ ਲਗਾ ਕੇ ਹਮਲਾ ਕਰ ਰਹੇ ਸਨ।

ਜਿਵੇਂ ਹੀ ਵਿੱਕੀ ਕਮਿਊਨਿਟੀ ਸੈਂਟਰ ਦੇ ਨੇੜੇ ਪਹੁੰਚਿਆ, ਆਈ -20 ਵਾਹਨ ‘ਚ ਆਏ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਵਿੱਕੀ ਆਪਣੀ ਜਾਨ ਬਚਾਉਣ ਲਈ ਭੱਜਿਆ ਪਰ ਹਮਲਾਵਰ ਭੱਜਦੇ ਰਹੇ ਅਤੇ ਉਸ ‘ਤੇ ਗੋਲੀਆਂ ਚਲਾਉਂਦੇ ਰਹੇ। ਇਸ ਦੌਰਾਨ ਵਿੱਕੀ ਨੇ ਕਮਿਊਨਿਟੀ ਸੈਂਟਰ ਦੀ ਗਰਿੱਲ ਨੂੰ ਪਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਗਰਿੱਲ ਪਾਰ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ। ਦੱਸਿਆ ਜਾ ਰਿਹਾ ਹੈ ਕਿ ਸੈਕਟਰ 71 ਮਟੌਰ ਪਿੰਡ ਦਾ ਰਿਹਾਇਸ਼ੀ ਇਲਾਕਾ ਹੈ, ਜਿੱਥੇ ਮਿੱਟੂ ਦੇ ਬਚਾਅ ਲਈ ਕੋਈ ਨਹੀਂ ਆਇਆ ਅਤੇ ਨਾ ਹੀ ਕਿਸੇ ਨੇ ਰੌਲਾ ਪਾਇਆ।

ਵਿੱਕੀ ਇੱਕ ਵਿਦਿਆਰਥੀ ਨੇਤਾ ਸੀ ਅਤੇ ਪੰਜਾਬ ਯੂਨੀਵਰਸਿਟੀ ਆਫ ਸਟੂਡੈਂਟਸ ਯੂਨੀਅਨ ਚੰਡੀਗੜ੍ਹ ਦਾ ਪ੍ਰਧਾਨ ਵੀ ਰਿਹਾ ਸੀ। ਬਾਅਦ ਵਿਚ, ਉਹ ਸਟੂਡੈਂਟ ਆਰਗੇਨਾਈਜੇਸ਼ਨ ਆਫ਼ ਇੰਡੀਆ (ਐਸਓਆਈ), ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਵਿਚ ਸ਼ਾਮਲ ਹੋਇਆ। ਨੌਜਵਾਨਾਂ ਵਿਚ ਉਨ੍ਹਾਂ ਦੀ ਵਿਆਪਕ ਅਪੀਲ ਦੇ ਬਾਅਦ, ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਐਸਓਆਈ ਦੀ ਚੰਡੀਗੜ੍ਹ ਇਕਾਈ ਦਾ ਪ੍ਰਧਾਨ ਬਣਾਇਆ ਸੀ। ਉਸਨੇ ਪੰਜਾਬ ਵਿਚ ਵਿਧਾਨ ਸਭਾ ਅਤੇ ਸੰਸਦੀ ਚੋਣਾਂ ਵਿਚ ਸਰਗਰਮੀ ਨਾਲ ਅਕਾਲੀ ਦਲ ਲਈ ਪ੍ਰਚਾਰ ਕੀਤਾ।

Share This :

Leave a Reply