ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ’ਚ ਵੱਖ-ਵੱਖ ਜਥੇਬੰਦੀਆਂ ਕੱਢਣਗੀਆਂ 21 ਤੋਂ ਚੇਤਨਾ ਮਾਰਚ

ਖੰਨਾ (ਪਰਮਜੀਤ ਸਿੰਘ ਧੀਮਾਨ) – ਪੰਜਾਬ ਵਿਚ ਸਾਲ 2015 ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਅਤੇ ਪਵਿੱਤਰ ਸਰੂਪ ਪਿੰਡ ਬੁਰਜ ਜਵਾਹਰ ਸਿੰਘ ਵਾਲੇ ਤੋਂ ਪੰਥ ਦੋਖੀਆਂ ਵੱਲੋਂ ਚੋਰੀ ਕੀਤੇ ਗਏ ਜਿਨ੍ਹਾ ਦੇ ਅੰਗਾਂ ਨੂੰ ਗਲੀਆਂ ਨਾਲੀਆਂ ਵਿਚ ਖਿਲਾਰਿਆ ਗਿਆ ਸੀ ਜਿਸ ਦੇ ਰੋਸ ਵਜੋਂ ਸੰਗਤਾਂ ਵੱਲੋਂ ਥਾਂ-ਥਾਂ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਕੋਟਕਪੂਰਾ ਵਿਖੇ ਸਤਨਾਮ ਦਾ ਜਾਪ ਕਰ ਰਹੀਆਂ ਅਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ਉਪਰ ਉਸ ਵਕਤ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਪੰਥ ਦੋਖੀਆਂ ਦੇ ਇਸ਼ਾਰੇ ’ਤੇ ਗੋਲੀਆਂ ਚਲਾਈਆਂ ਗਈਆਂ। ਜਿਸ ਨਾਲ ਬਰਗਾੜੀ ਅਤੇ ਬਹਿਬਲ ਕਲ੍ਹਾਂ ਵਿੱਚ ਕਈ ਸਿੰਘ ਸ਼ਹੀਦ ਹੋ ਗਏ ਸਨ। ਇਨ੍ਹਾਂ ਸਾਰੀਆਂ ਘਟਨਾਵਾਂ ਅਤੇ ਸਰਕਾਰਾਂ ਵੱਲੋਂ ਕਈ ਸਿੱਟਾਂ ਬਣਾਈਆਂ ਗਈਆਂ, ਪਰ ਹੁਣ ਤੱਕ ਕੋਈ ਇਨਸਾਫ਼ ਨਹੀਂ ਮਿਲ ਸਕਿਆ ਅਤੇ ਨਾ ਹੀ ਇਸ ਘਟਨਾ ਦੇ ਜ਼ਿਮੇਵਾਰ ਲੋਕਾਂ ਨੂੰ ਜੇਲੀਂ ਡੱਕਿਆ ਗਿਆ ਬਲਕਿ ਕੇਵਲ ਵੋਟਾਂ ਲੈਣ ਦੀ ਭਾਵਨਾ ਨਾਲ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡਿਆ ਗਿਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਇਨਸਾਫ ਲੈਣ ਲਈ, ਬਰਗਾੜੀ ਬਹਿਬਲ ਕਲ੍ਹਾਂ ਗੋਲੀ ਕਾਂਡ ਦੇ ਦੋਸ਼ੀਆ ਨੂੰ ਸਜ਼ਾ ਦਿਵਾਉਣ ਲਈ, ਬੇਅਦਬੀ ਕਰਨ ਵਾਲਿਆਂ ਅਤੇ ਦੋਸ਼ੀਆਂ ਨੂੰ ਬਚਾਉਣ ਵਾਲਿਆਂ ਖਿਲਾਫ ਲੋਕਾਂ ਨੂੰ ਲਾਮਬੰਦ ਕਰਨ ਲਈ 21 ਜੂਨ ਨੂੰ ਵੱਖ-ਵੱਖ ਇਨਸਾਫ ਪਸੰਦ ਜੱਥੇਬੰਦੀਆਂ ਵਲੋਂ ਖੰਨਾ ਤੋਂ ਲੁਧਿਆਣਾ ਤੱਕ ਇਨਸਾਫ ਮਾਰਚ ਕੀਤਾ ਜਾਵੇਗਾ। ਇਹ ਫੈਸਲਾ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਲੋਕ ਇਨਸਾਫ ਪਾਰਟੀ ਵਲੋਂ ਸਰਬਜੀਤ ਸਿੰਘ ਕੰਗ, ਆਰ. ਐਸ. ਪੀ. ਵਲੋਂ ਸੂਬਾ ਸੱਕਤਰ ਜਰਨਲ ਕਰਨੈਲ ਸਿੰਘ ਇਕੋਲਾਹਾ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਹਲਕਾ ਇੰਚਾਰਜ ਸੁਖਵੰਤ ਸਿੰਘ ਟਿੱਲੂ, ਯੂਨਾਈਟਿਡ ਅਕਾਲੀ ਦਲ ਵਲੋਂ ਜਤਿੰਦਰ ਸਿੰਘ ਈਸੜੂ, ਪੰਥਕ ਅਕਾਲੀ ਲਹਿਰ ਵੱਲੋਂ ਸੁਖਵੰਤ ਸਿੰਘ ਦਬੁਰਜੀ, ਸੰਯੁਕਤ ਕਿਸਾਨ ਸਭਾ ਵਲੋਂ ਹਰਚੰਦ ਸਿੰਘ ਰਤਨਹੇੜੀ, ਮਲੀਕਤ ਸਿੰਘ ਮੀਤਾ, ਸੋਸ਼ਲ ਆਗੂ ਭੁਪਿੰਦਰ ਸਿੰਘ ਸਰਾਂ, ਲੋਕ ਚੇਤਨਾ ਲਹਿਰ ਵਲੋਂ ਅਮਰਜੀਤ ਸਿੰਘ ਬਾਲਿਉਂ, ਸੰਤੋਖ ਸਿੰਘ ਨਾਗਰਾ, ਸੰਯੁਕਤ ਅਕਾਲੀ ਦਲ ਦੇ ਆਗੂ ਸੰਦੀਪ ਸਿੰਘ ਰੁਪਾਲੋਂ, ਯੂਥ ਆਗੂ ਅਵਤਾਰ ਸਿੰਘ ਢਿੱਲੋਂ ਨੇ ਸਾਂਝੀ ਮੰਟਿਗ ਸਮੇਂ ਪ੍ਰੈਸ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਸੰਦੀਪ ਸਿੰਘ ਰੁਪਾਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਦੋਸ਼ੀਆਂ ਨੂੰ ਬਚਾਉਣ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਇਸ ਸਾਰੇ ਮਾਮਲੇ ਦੀ ਪੂਰੀ ਇਮਾਨਦਾਰੀ ਨਾਲ ਜਾਂਚ-ਪੜਤਾਲ ਕਰਨ ਵਾਲੇ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਤਿਆਰ ਕੀਤੀ ਰਿਪੋਰਟ ਇੱਕ ਮਿਲੀਭੁਗਤ ਸਾਜ਼ਿਸ਼ ਅਧੀਨ ਅਦਾਲਤ ਰਾਹੀਂ ਖਾਰਜ ਕਰਵਾਈ ਗਈ ਅਤੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਲਈ ਸਰਕਾਰ ਵੱਲੋਂ ਇਕ ਨਵੀਂ ਸਿੱਟ ਤਿਆਰ ਕੀਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਜ਼ਿੰਮੇਵਾਰ ਬਾਦਲ ਪਰਿਵਾਰ ਨੂੰ ਹੁਣ ਤੱਕ ਕੋਈ ਸਜ਼ਾ ਨਹੀਂ ਮਿਲ ਸਕੀ ਅਤੇ ਨਾ ਹੀ ਬਰਗਾੜੀ ਅਤੇ ਬਹਿਬਲ ਕਲ੍ਹਾਂ ਦੇ ਸ਼ਹੀਦ ਪਰਿਵਾਰਾਂ ਨਾਲ ਇਨਸਾਫ਼ ਹੋ ਸਕਿਆ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਬਹਿਬਲ ਕਲ੍ਹਾਂ ਅਤੇ ਬਰਗਾੜੀ ਦੇ ਸ਼ਹੀਦਾਂ ਦੇ ਇਨਸਾਫ ਲਈ ਯਤਨ ਕਰੀਏ ਬੇਅਦਬੀ ਅਤੇ ਬਰਗਾੜੀ ਬਹਿਬਲ ਕਲ੍ਹਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਇਨਸਾਫ ਲੈਣ ਲਈ ਇਕ ਰੋਸ ਇਨਸਾਫ ਮਾਰਚ ਗੁਰਦੁਆਰਾ ਸ੍ਰੀ ਸੁਖ ਸਾਗਰ ਖੰਨਾ ਤੋਂ ਲੁਧਿਆਣਾ ਲਈ ਅਰੰਭ ਹੋਵੇਗਾ। ਜਿਸ ਅਗਵਾਈ ਸਾਈਕਲਾਂ ਤੇ ਸਵਾਰ ਆਗੂ ਕਰਨਗੇ 21 ਜੂਨ ਨੂੰ ਸਵੇਰੇ 9 ਵਜੇ ਆਰੰਭ ਹੋ ਕੇ ਪਿੰਡ ਇਕੋਲਾਹਾ, ਈਸੜੂ, ਪੱਲਾ ਅਲੂਣਾ, ਧਮੋਟ ਕਲਾਂ, ਪਾਇਲ, ਕੱਦੋਂ, ਦੋਰਾਹਾ ਵਿਖੇ ਰੁਕੇਗਾ, ਜਿੱਥੇ ਰਾਤ ਦਾ ਦੀਵਾਨ ਅਤੇ ਵਿਸ਼ਰਾਮ ਹੋਵੇਗਾ ਅਤੇ 22 ਜੂਨ ਨੂੰ ਇਹ ਮਾਰਚ ਦੋਰਾਹਾ ਤੋਂ 9 ਵਜੇ ਆਰੰਭ ਹੋ ਕੇ ਪਿੰਡ ਦੋਰਾਹਾ, ਰਾਜਗੜ੍ਹ, ਅਜਨੋਦ, ਦੋਬੁਰਜੀ, ਪੱਦੀ, ਜੱਸੜਾਂ, ਡੰਗੋਰੇ, ਖਾਨਪੁਰ, ਆਲਮਗੀਰ ਜਾ ਕੇ ਰੁਕੇਗਾ, ਜਿੱਥੇ ਰਾਤ ਦਾ ਦੀਵਾਨ ਅਤੇ ਵਿਸ਼ਰਾਮ ਹੋਵੇਗਾ। 23 ਜੂਨ ਨੂੰ ਆਲਮਗੀਰ ਤੋਂ ਆਰੰਭ ਹੋ ਕੇ ਪਿੰਡ ਬੁਲਾਰਾ, ਗਿੱਲਾਂ, ਦੁਗਰੀ ਵਿੱਚੋ ਹੁੰਦਾ ਹੋਇਆ ਡੀ. ਸੀ. ਦਫਤਰ ਲੁਧਿਆਣਾ ਵਿਖੇ ਪਹੁੰਚੇਗਾ। ਇਸ ਮੌਕੇ ਲਵਪ੍ਰੀਤ ਸਿੰਘ ਇਕੋਲਾਹਾ, ਲੁਕੇਸ਼ ਕੁਮਾਰ, ਸਰਬਜੀਤ ਸਿੰਘ ਪੱਪੀ, ਅਵਤਾਰ ਸਿੰਘ ਫੌਜੀ, ਮਲਕੀਤ ਸਿੰਘ ਖੰਨਾ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।

Share This :

Leave a Reply