ਲੁਧਿਆਣਾ/ਸਾਹਨੇਵਾਲ, ਮੀਡੀਆ ਬਿਊਰੋ: ਸੈਂਟਰਲ ਵਾਲਮੀਕਿ ਸਭਾ ਭਾਰਤ ਦੇ ਪੰਜਾਬ ਵਾਈਸ ਪ੍ਰਧਾਨ ਹਰਵਿੰਦਰ ਵਾਲੀਆਂ ਵੱਲੋਂ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਦੇ ਹਾਈਕਮਾਂਡ ਖਿਲਾਫ਼ ਨਵੀਂ ਦਾਣਾ ਮੰਡੀ ਸਾਹਨੇਵਾਲ ਵਿਖੇ ਰੋਸ ਪ੍ਰਦਰਸ਼ਨ ਕੀਤਾ।ਇਸ ਮੌਕੇ ਵਾਈਸ ਪ੍ਰਧਾਨ ਹਰਵਿੰਦਰ ਵਾਲੀਆਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਟਿਕਟਾਂ ਦੀ ਵੰਡ ਕਰਨ ਮੌਕੇ ਵਾਲਮੀਕਿ ਭਾਈਚਾਰੇ ਦੇ ਸੀਨੀਅਰ ਆਗੂ ਚੇਅਰਮੈਨ ਗੇਜਾ ਰਾਮ ਤੋਂ ਇਲਾਵਾ ਹੋਰ ਕਈ ਮਿਹਨਤੀ ਆਗੂ ਵੱਲੋਂ ਕਾਂਗਰਸ ਪਾਰਟੀ ਵਿੱਚ ਰਹਿਕੇ ਕੀਤੀ ਗਈ ਸੇਵਾ ਨੂੰ ਅਣਦੇਖਾ ਕੀਤਾ ਗਿਆ। ਪਾਰਟੀ ਵੱਲੋਂ ਇਨ੍ਹਾਂ ਦੀਆਂ ਸੇਵਾਵਾਂ ਨੂੰ ਅਣਦੇਖਾ ਕਰਕੇ ਦੂਸਰੀਆਂ ਪਾਰਟੀਆਂ ਚੋਂ ਆਏ ਹੋਈ ਹੋਰਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ। ਉਨ੍ਹਾਂ ਆਖਿਆ ਕਿ ਪਾਰਟੀ ਵਿੱਚ ਰਹਿ ਕੇ ਇਨ੍ਹਾਂ ਆਗੂਆਂ ਨੇ ਕਾਂਗਰਸ ਪਾਰਟੀ ਦੀ ਦਿਨ ਰਾਤ ਸੇਵਾ ਕੀਤੀ ਹੈ ਤੇ ਪਾਰਟੀ ਦੀ ਚੜ੍ਦੀਕਲਾਂ ਲਈ ਮਿਹਨਤ ਕੀਤੀ ਹੈ ਅਤੇ ਕਾਂਗਰਸ ਹਾਈਕਮਾਂਡ ਵੱਲੋਂ ਹਰ ਆਦੇਸ਼ਾਂ ਨੂੰ ਸਿਰੇ ਚਾੜ੍ਹਨ ਲਈ ਤਨੋ-ਮਨੋ ਦਿਨ-ਰਾਤ ਇੱਕ ਕਰਕੇ ਅਤੇ ਹਰ ਆਦੇਸ਼ਾਂ ਨੂੰ ਪੂਰਨ ਤੋਰ ‘ਤੇ ਸਿਰੇ ਚਾੜ੍ਹਿਆ ਹੈ ਪਰ ਟਿਕਟਾਂ ਦੀ ਵੰਡ ਕਰਨ ਮੌਕੇ ਇਨ੍ਹਾਂ ਮਿਹਨਤੀ ਆਗੂਆਂ ਨੂੰ ਕਾਂਗਰਸ ਪਾਰਟੀ ਵੱਲੋਂ ਅਣਦੇਖਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸਾਡੇ ਆਗੂਆਂ ਨਾਲ ਕਾਂਗਰਸ ਪਾਰਟੀ ਨੇ ਅਣਦੇਖਾ ਕੀਤਾ ਹੈ ਤਾਂ ਉਨ੍ਹਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ‘ਚ ਬਹੁਤ ਵੱਡਾ ਖਾਮਿਆਜ਼ਾ ਭੁਗਤਣਾ ਪਵੇਗਾ ਤੇ ਭਾਰੀ ਸੀਟਾਂ ‘ਚ ਹਾਰ ਦਾ ਸਾਹਮਣਾ ਕਰਨਾ ਪਵੇਗਾ,ਕਿਉਂਕਿ ਕਾਂਗਰਸ ਪਾਰਟੀ ਵੱਲੋਂ ਵਾਲਮੀਕਿ ਭਾਈਚਾਰੇ ਦੇ ਆਗੂਆਂ ਨਾਲ ਅਣਦੇਖਾ ਕਰਨ ਤੇ ਐਸੀ ਭਾਈਚਾਰੇ ਨਾਲ ਬਹੁਤ ਵੱਡਾ ਧੋਖਾ ਹੈ ਅਤੇ ਕਾਂਗਰਸ ਪਾਰਟੀ ਵੱਲੋਂ ਇਸ ਕੀਤੇ ਗਏ ਧੋਖੇ ਦਾ ਅੱਜ ਪੂਰੇ ਪੰਜਾਬ ਅੰਦਰ ਵਾਲਮੀਕਿ ਭਾਈਚਾਰੇ ਵਿੱਚ ਕਾਂਗਰਸ ਪਾਰਟੀ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ।ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਸਸੀ ਸ਼ਰਮਾ ਸੀਡਬਲਯੂਸੀ ਮੈਂਬਰ, ਜ਼ਿਲ੍ਹਾ ਵਾਈਸ ਪ੍ਰਧਾਨ ਓਮੇਸ਼ ਕੁਮਾਰ ਰੋਕੀ, ਹਰਦੀਪ ਮਾਨਗੜ੍,ਇੰਦਰਜੀਤ ਭਾਗਪੁਰ,ਕਮਲ ਸਿੰਘ ਸਾਹਨੇਵਾਲ , ਸ਼ਰਨਜੀਤ ਸਿੰਘ ਭਾਗਪੁਰ, ਪੱਪੂ ਹੀਰਾ , ਰਾਜ ਕੁਮਾਰ ਭੈਰੋਮੁੰਨਾਂ, ਜਗਤਾਰ ਸਿੰਘ ਲੱਖੋਵਾਲ, ਰਮਨ ਹੀਰਾ, ਸਿਕੰਦਰ ਸਿੰਘ , ਦਲਜਿੰਦਰ ਸਿੰਘ , ਅਜੈ ਕੁਮਾਰ , ਸਿਕੰਦਰ ਜੰਡਿਆਲੀ, ਦਲੀਪ ਸਿੰਘ , ਗੁਰਦੀਪ ਸਿੰਘ ਘੁਮੈਤ, ਗੁਰਪਾਲ ਜੰਡਿਆਲੀ, ਸੁਖਰਾਮ ਸਿੰਘ ਕੂੰਮ ਕਲਾਂ, ਜ਼ੋਰਾ ਸਿੰਘ ਕੂੰਮ ਕਲਾਂ , ਹਰਜੀਤ ਸਿੰਘ ਹੀਰਾ ,ਜਗਤਾਰ ਸਿੰਘ ਹੀਰਾ , ਜਸਵੀਰ ਸਿੰਘ , ਸੋਹਣ ਸਿੰਘ , ਕਰਮਜੀਤ ਸਿੰਘ ਆਦਿ ਹਾਜ਼ਰ ਸਨ।