ਅਮਰੀਕਾ: ਵਾਲਗ੍ਰੀਨਜ ਦੇ ਸਟੋਰਾਂ ਨੇ ਕੋਵਿਡ ਬੂਸਟਰ ਖੁਰਾਕਾਂ ਲਗਾਉਣੀਆਂ ਕੀਤੀਆਂ ਸ਼ੁਰੂ

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)- ਅਮਰੀਕਾ ਵਿੱਚ ਵਾਲਗ੍ਰੀਨਜ਼ ਬੂਟਸ ਅਲਾਇੰਸ ਇੰਕ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸਦੇ ਅਮਰੀਕਾ ਵਿਚਲੇ ਸਟੋਰਾਂ ਨੇ ਦੇਸ਼ ਦੀਆਂ ਸਿਹਤ ਏਜੰਸੀਆਂ ਦੁਆਰਾ ਕੋਵਿਡ ਦੀਆਂ ਬੂਸਟਰ ਖੁਰਾਕਾਂ ਨੂੰ ਮਨਜੂਰੀ ਦੇਣ ਦੇ ਬਾਅਦ, ਮੋਡਰਨਾ ਅਤੇ ਜੌਹਨਸਨ ਐਂਡ ਜੌਹਨਸਨ ਦੀਆਂ ਕੋਵਿਡ -19 ਬੂਸਟਰ ਖੁਰਾਕਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਬੂਸਟਰ ਖੁਰਾਕਾਂ ਦੇ ਸਬੰਧ ਵਿੱਚ ਸੀ ਡੀ ਸੀ ਅਨੁਸਾਰ ਅਮਰੀਕਨ ਆਪਣੇ ਲੱਗੇ ਅਸਲ ਟੀਕੇ ਤੋਂ ਇਲਾਵਾ ਬੂਸਟਰ ਖੁਰਾਕ ਲਈ ਵੱਖਰੀ ਵੈਕਸੀਨ ਵੀ ਚੁਣ ਸਕਦੇ ਹਨ।

ਯੂ ਐਸ ਦੇ ਸਿਹਤ ਰੈਗੂਲੇਟਰਾਂ ਨੇ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਜੇ ਐਂਡ ਜੇ ਵੈਕਸੀਨ ਦੀ ਦੂਜੀ ਖੁਰਾਕ ਦੀ ਸਿਫਾਰਸ਼ ਕੀਤੀ ਹੈ, ਜਿਨ੍ਹਾਂ ਨੂੰ ਘੱਟੋ-ਘੱਟ 2 ਮਹੀਨੇ ਪਹਿਲਾਂ ਵੈਕਸੀਨ ਦੀ ਪਹਿਲੀ ਖੁਰਾਕ ਮਿਲੀ ਸੀ ਅਤੇ ਘੱਟੋ ਘੱਟ 65 ਸਾਲ ਦੀ ਉਮਰ ਦੇ ਲੋਕਾਂ ਅਤੇ ਗੰਭੀਰ ਬਿਮਾਰੀ ਦੇ ਉੱਚ ਜੋਖਮ ਵਾਲੇ ਲੋਕਾਂ ਲਈ ਦੋ ਖੁਰਾਕਾਂ ਦੇ ਘੱਟੋ ਘੱਟ ਛੇ ਮਹੀਨਿਆਂ ਬਾਅਦ ਮੋਡਰਨਾ ਦੇ ਟੀਕੇ ਦੀ ਤੀਜੀ ਖੁਰਾਕ ਦੀ ਸਿਫਾਰਸ਼ ਕੀਤੀ ਹੈ। ਸੀ ਡੀ ਸੀ ਦੇ ਅਨੁਸਾਰ ਕਮਜੋਰ ਇਮਿਊਨੀਟੀ ਵਾਲੇ ਅਮਰੀਕੀ ਨੇ ਅਗਸਤ ਵਿੱਚ ਫਾਈਜਰ ਅਤੇ ਮੋਡਰਨਾ ਵੈਕਸੀਨ ਦੀ ਤੀਜੀ ਖੁਰਾਕ ਪ੍ਰਾਪਤ ਕਰਨੀ ਸ਼ੁਰੂ ਕੀਤੀ ਸੀ ਅਤੇ ਇਸ ਸਮੂਹ ਦੇ ਲਗਭਗ 11.6 ਮਿਲੀਅਨ ਲੋਕਾਂ ਨੇ ਟੀਕੇ ਦੀਆਂ ਬੂਸਟਰ ਖੁਰਾਕਾਂ ਪ੍ਰਾਪਤ ਕੀਤੀਆਂ ਹਨ।

Share This :

Leave a Reply