ਅਮਰੀਕਾ: ਨਾਸਾ ਵੱਲੋਂ ਵੀਨਸ ਗ੍ਰਹਿ ਦੇ ਮਿਸ਼ਨ ਲਈ ਭੇਜੇ ਜਾਣਗੇ ਦੋ ਸਪੇਸ ਕ੍ਰਾਫਟ

ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ ਬੁੱਧਵਾਰ ਨੂੰ ਐਲਾਨ ਕਰਦਿਆਂ ਦੱਸਿਆ ਹੈ ਕਿ, ਵੀਨਸ ਗ੍ਰਹਿ ਲਈ ਦੋ ਨਵੇਂ ਖੋਜ ਮਿਸ਼ਨ 2028 ਅਤੇ 2030 ਦੇ ਵਿਚਕਾਰ ਸ਼ੁਰੂ ਕੀਤੇ ਜਾਣਗੇ। ਨਾਸਾ ਦੇ ਪ੍ਰਮੁੱਖ ਅਧਿਕਾਰੀ ਬਿਲ ਨੈਲਸਨ ਅਨੁਸਾਰ ਇਹ ਮਿਸ਼ਨ ਧਰਤੀ ਦੀ ਹੋਂਦ ਅਤੇ ਹੋਰਨਾਂ ਗ੍ਰਹਿਆਂ ਦੇ ਮੁਕਾਬਲੇ ਰਹਿਣ ਯੋਗ ਕਿਵੇਂ ਹੈ ਦੇ ਬਾਰੇ ਜਾਣਕਾਰੀ ਦੇਣਗੇ। ਨਾਸਾ ਦੇ ਇਹਨਾਂ ਚੁਣੇ ਗਏ ਮਿਸ਼ਨਾਂ ਨੂੰ ਡੇਵਿੰਸੀ ਪਲੱਸ ਅਤੇ ਵੇਰੀਟਾਸ ਕਿਹਾ ਜਾਂਦਾ ਹੈ ਅਤੇ ਇਹਨਾਂ ਦੋਵਾਂ ਵਿੱਚੋਂ ਹਰੇਕ ਨੂੰ ਵਿਕਾਸ ਲਈ ਤਕਰੀਬਨ 500 ਮਿਲੀਅਨ ਡਾਲਰ ਦਿੱਤੇ ਜਾਣਗੇ। ਡੇਵਿੰਸੀ ਪਲੱਸ ਦਾ ਅਰਥ ਹੈ ਨੋਬਲ ਗੈਸਾਂ, ਰਸਾਇਣ ਅਤੇ ਇਮੇਜਿੰਗ ਦੀ ਡੂੰਘੀ ਵੀਨਸ ਇਨਵੈਸਟੀਗੇਸ਼ਨ ਅਤੇ ਇਹ ਵੀਨਸ ਦੇ ਵਾਯੂਮੰਡਲ ਦੀ ਰਚਨਾ ਨੂੰ ਇਹ ਸਮਝਣ ਦੇ ਨਾਲ ਹੀ ਇਹ ਨਿਰਧਾਰਤ ਕਰੇਗਾ ਕਿ ਇਸ ਗ੍ਰਹਿ ਦਾ ਕਦੇ ਸਾਗਰ ਸੀ ਜਾਂ ਨਹੀਂ।

ਜਦਕਿ ਦੂਸਰਾ ਮਿਸ਼ਨ, ਵੇਰੀਟਾਸ, ਵੀਨਸ ਐਮਿਸੀਵਿਟੀ, ਰੇਡੀਓ ਸਾਇੰਸ, ਇੰਸਏਆਰ, ਟੌਪੋਗ੍ਰਾਫੀ ਅਤੇ ਸਪੈਕਟ੍ਰੋਸਕੋਪੀ ਲਈ ਹੈ। ਇਹ ਗ੍ਰਹਿ ਦੇ ਭੂਗੋਲਿਕ ਇਤਿਹਾਸ ਬਾਰੇ ਖੋਜ ਕਰੇਗਾ । ਇਹ ਦੋਵੇਂ ਮਿਸ਼ਨ ਪਹਿਲੇ ਯੂਨਾਈਟਿਡ ਸਪੇਸਕ੍ਰਾਫਟ ਹੋਣਗੇ ਜੋ ਕਿ 1978 ਤੋਂ ਬਾਅਦ ਵੀਨਸ ਨੂੰ ਭੇਜੇ ਜਾਣਗੇ, ਜਦੋਂ ਆਰਬਿਟਰ ਅਤੇ ਮਲਟੀਪ੍ਰੋਬ ਵਜੋਂ ਜਾਣੇ ਜਾਂਦੇ ਦੋ ਸਪੇਸ ਕ੍ਰਾਫਟ ਗ੍ਰਹਿ ਦੇ ਵਾਤਾਵਰਨ ਵਿੱਚ ਪਲਾਜ਼ਮਾ ਅਤੇ ਸੂਰਜੀ ਹਵਾ ਦੀ ਪੜਤਾਲ ਕਰਨ ਲਈ ਵੱਖ ਵੱਖ ਯੰਤਰ ਲੈ ਕੇ ਗਏ ਸਨ।

Share This :

Leave a Reply