ਅਮਰੀਕਾ: ਇਤਿਹਾਸਕ ਤੁਲਸਾ ਚਰਚ ਦੀ ਦੀਵਾਰ ਪ੍ਰਾਰਥਨਾ ਲਈ ਸੈਂਕੜੇ ਲੋਕ ਹੋਏ ਇਕੱਠੇ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) – ਅਮਰੀਕਾ ਵਿਚ ਸਭ ਤੋਂ ਭਿਆਨਕ ਨਸਲੀ ਕਤਲੇਆਮ ਦੀ ਸ਼ਤਾਬਦੀ ਦੇ ਪਹਿਲੇ ਦਿਨ ਮੌਕੇ ਤੁਲਸਾ ਦੇ ਗ੍ਰੀਨਵੁੱਡ ਨੇੜੇ ਇਤਿਹਾਸਕ ਵਰਨਨ ਅਫ਼ਰੀਕੀ ਮੈਥੋਡਿਸਟ ਐਪੀਸਕੋਪਲ ਚਰਚ ਦੇ ਬਾਹਰ ਦੀਵਾਰ ਪ੍ਰਾਰਥਨਾ ਲਈ ਸੋਮਵਾਰ ਨੂੰ ਸੈਂਕੜੇ ਲੋਕ ਇਕੱਠੇ ਹੋਏ। ਇਸ ਮੌਕੇ ਨੈਸ਼ਨਲ ਸਿਵਲ ਰਾਈਟਸ ਦੇ ਨੇਤਾ, ਜਿਹਨਾਂ ਵਿਚ ਜੈਸੀ ਜੈਕਸਨ, ਵਿਲੀਅਮ ਬਾਰਬਰ ਸਮੇਤ ਕਈ ਹੋਰ ਨੇਤਾ ਵੀ ਸ਼ਾਮਲ ਹੋਏ, ਜੋ ਕਿ ਚਰਚ ਦੇ ਬਾਹਰ ਪ੍ਰਾਰਥਨਾਵਾਂ ਕਰ ਰਹੇ ਸਨ।

ਇਹ ਚਰਚ ਜੋ ਉਸਾਰੀ ਅਧੀਨ ਸੀ, 1921 ਵਿਚ ਇਥੇ ਗੋਰੇ ਲੋਕਾਂ ਦੀ ਭੀੜ ਨੇ ਖੁਸ਼ਹਾਲ ਕਾਲੇ ਲੋਕਾਂ ਦੇ ਇਲਾਕੇ ਵਿਚ ਹਮਲਾ ਬੋਲ ਦਿੱਤਾ ਸੀ ਅਤੇ ਸਭ ਕੁੱਝ ਤਬਾਹ ਕਰ ਦਿੱਤਾ ਸੀ।

ਇਸ ਦੌਰਾਨ 300 ਲੋਕਾਂ ਦੀ ਮੌਤ ਹੋਈ ਸੀ। ਹਾਲਾਂਕਿ ਕਤਲੇਆਮ ਵਿਚ ਚਰਚ ਤਕਰੀਬਨ ਨਸ਼ਟ ਹੋ ਗਈ ਸੀ। ਇਹ ਚਰਚ ਤੁਲਸਾ ਦੇ ਕਾਲੇ ਭਾਈਚਾਰੇ ਦੇ ਲੋਕਾਂ ਲਈ ਇਕ ਪ੍ਰਤੀਕ ਬਣ ਗਈ ਸੀ ਅਤੇ ਇਸ ਨੂੰ ਇਤਿਹਾਸਕ ਸਥਾਨਾਂ ਦੇ ਰਾਸ਼ਟਰੀ ਰਜਿਸਟਰ ਵਿਚ 2018 ਵਿਚ ਜੋੜਿਆ ਗਿਆ ਸੀ। ਇਸ ਮੌਕੇ ਹਿੱਸਾ ਲੈਣ ਵਾਲੇ ਲੋਕਾਂ ਨੇ ਆਪਣੇ ਹੱਥਾਂ ਨੂੰ ਪਵਿੱਤਰ ਪ੍ਰਾਰਥਨਾ ਦੀ ਕੰਧ ‘ਤੇ ਰੱਖਿਆ ਅਤੇ ਅਰਦਾਸ ਕੀਤੀ।

Share This :

Leave a Reply