ਕੇਂਦਰੀ ਮੰਤਰੀ ਸ਼ੇਖਾਵਤ ਦਾ ਵਿਰੋਧ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨਾਲ ਧੱਕਾ-ਮੁੱਕੀ, ਪੁਲਿਸ ਨੇ ਮੁਸ਼ਕਲ ਨਾਲ ਕੱਢਿਆ ਬਾਹਰ

ਯੂਨੀਅਨ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 15015 ਈ.ਟੀ.ਟੀ ਦੀਆਂ ਪੋਸਟਾਂ ਦਿੱਤੀਆਂ ਹੋਈਆਂ ਹਨ ਲੇਕਿਨ ਉਸ ਦੇ ਉਪਰ ਸੈਂਟਰ ਸਰਕਾਰ ਦੀ ਇਕ ਐਨ.ਸੀ.ਟੀ. ਦੀ ਇਕ ਲੈਟਰ ਜਾਰੀ ਹੋਣ ਕਾਰਨ ਜੋਕਿ ਕੇ.ਵੀ.ਐਸ. ਦੇ ਲਈ ਜਾਰੀ ਕ

ਤੇਜਿੰਦਰਪਾਲ ਸਿੰਘ ਖ਼ਾਲਸਾ, ਫ਼ਾਜ਼ਿਲਕਾ : ਭਾਜਪਾ ਦੇ ਪੰਜਾਬ ਇੰਚਾਰਜ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਦੀ ਫਾਜ਼ਿਲਕਾ ਦੇ ਅਗਰਵਾਲ ਕਮਿਊਨਿਟੀ ਹਾਲ ’ਚ ਕੀਤੀ ਜਾਣ ਵਾਲੀ ਵਰਕਰ ਮੀਟਿੰਗ ਦੌਰਾਨ ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਕੇ ਵਿਰੋਧ ਕੀਤਾ ਗਿਆ।

ਰੋਸ ਪ੍ਰਦਰਸ਼ਨ ਦੌਰਾਨ ਯੂਨੀਅਨ ਆਗੂਆਂ ਪਵਨ ਕੁਮਾਰ, ਰਾਜ ਕੁਮਾਰ, ਰਾਮ ਸਵਰੂਪ, ਪਰਮਜੀਤ ਸਿੰਘ, ਬਲਦੇਵ ਕੰਬੋਜ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਮੰਗਾਂ ਕੇਂਦਰ ਸਰਕਾਰ ਨਾਲ ਸਬੰਧਤ ਹਨ ਜਿਸ ਲਈ ਅੱਜ ਉਹ ਮੰਤਰੀ ਸ਼ੇਖਾਵਤ ਨਾਲ ਮੀਟਿੰਗ ਕਰਨ ਲਈ ਇੱਥੇ ਪਹੁੰਚੇ ਹਨ, ਪਰ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਮੀਟਿੰਗ ਹਾਲ ਵਾਲੀ ਥਾਂ ’ਤੇ ਨਹੀਂ ਜਾਣ ਦਿੱਤਾ ਜਾ ਰਿਹਾ। ਰੋਸ ਵਜੋਂ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਯੂਨੀਅਨ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 15015 ਈ.ਟੀ.ਟੀ ਦੀਆਂ ਪੋਸਟਾਂ ਦਿੱਤੀਆਂ ਹੋਈਆਂ ਹਨ ਲੇਕਿਨ ਉਸ ਦੇ ਉਪਰ ਸੈਂਟਰ ਸਰਕਾਰ ਦੀ ਇਕ ਐਨ.ਸੀ.ਟੀ. ਦੀ ਇਕ ਲੈਟਰ ਜਾਰੀ ਹੋਣ ਕਾਰਨ ਜੋਕਿ ਕੇ.ਵੀ.ਐਸ. ਦੇ ਲਈ ਜਾਰੀ ਕੀਤੀ ਗਈ ਸੀ ਉਸ ਦੇ ਕਾਰਨ ਈ.ਟੀ.ਟੀ. ਅਤੇ ਬੀ.ਐਡ. ਦੇ ਕੈਂਡੀਡੇਟਾਂ ਨੂੰ ਬਰਾਬਰ ਦੇ ਆਧਾਰ ’ਤੇ ਵਿਚਾਰਿਆ ਜਾ ਰਿਹਾ ਹੈ ਜੋਕਿ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਸਾਡੀ ਮੀਟਿੰਗ ਨਾ ਕਰਵਾਈ ਗਈ ਤਾਂ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿਦਰ ਮੋਦੀ ਜਦੋਂ ਫਿਰੋਜ਼ਪੁਰ ਆਉਣਗੇ ਤਾਂ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ।

ਇਸ ਮੌਕੇ ਕੇਂਦਰੀ ਮੰਤਰੀ ਸ਼ੇਖਾਵਤ ਜਦੋ ਵਰਕਰ ਮੀਟਿੰਗ ਤੋਂ ਬਾਹਰ ਨਿਕਲੇ ਤਾਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਉਨ੍ਹਾਂ ਦੀ ਗੱਡੀ ਘੇਰ ਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਜਿਸ ‘ਤੇ ਪੁਲਿਸ ਵੱਲੋਂ ਅਧਿਆਪਕਾਂ ਨਾਲ ਧੱਕਾ ਮੁੱਕੀ ਕੀਤੀ ਗਈ। ਉਹ ਵਾਰ-ਵਾਰ ਸ਼ੇਖਾਵਤ ਦੀ ਗੱਡੀ ਅੱਗੇ ਆ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ। ਪੁਲਿਸ ਅਧਿਕਾਰੀਆਂ ਨੂੰ ਮੀਟਿੰਗ ਵਾਲੀ ਜਗ੍ਹਾ ਤੋਂ ਕੇਂਦਰੀ ਮੰਤਰੀ ਸ਼ੇਖਾਵਤ ਨੂੰ ਕੱਢਣ ਵਿਚ ਕਾਫੀ ਪਰੇਸ਼ਾਨੀ ਝੱਲਣੀ ਪਈ।

Share This :

Leave a Reply