ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਵਿੱਚ ਮਹਾਰਾਣੀ ਦੇ ਜਨਮ ਦਿਨ ਮੌਕੇ ਸਨਮਾਨ ਹਾਸਲ ਕਰਨ ਵਾਲਿਆਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਇਸ ਵਾਰ ਕਈ ਵਿਗਿਆਨੀਆਂ ਅਤੇ ਉਹਨਾਂ ਵਿਅਕਤੀਆਂ ਨੂੰ ਅਹਿਮ ਸਥਾਨ ਦਿੱਤਾ ਗਿਆ ਹੈ, ਜਿਨ੍ਹਾਂ ਨੇ ਕੋਰੋਨਾ ਵਾਇਰਸ ਵੈਕਸੀਨ ਬਣਾਉਣ ਅਤੇ ਪ੍ਰਦਾਨ ਕਰਨ ਵਿੱਚ ਸਹਾਇਤਾ ਕੀਤੀ ਹੈ। ਹਰ ਸਾਲ ਜੂਨ ਮਹੀਨੇ ਮਹਾਰਾਣੀ ਉਨ੍ਹਾਂ ਲੋਕਾਂ ਦਾ ਸਨਮਾਨ ਕਰਦੀ ਹੈ ਜਿਨ੍ਹਾਂ ਨੇ ‘ਜਨਤਕ ਜੀਵਨ ਵਿੱਚ ਪ੍ਰਾਪਤੀਆਂ ਕੀਤੀਆਂ ਹਨ’ ਅਤੇ ਦੇਸ਼ ਦੀ ਸੇਵਾ ਅਤੇ ਸਹਾਇਤਾ ਵਿੱਚ ਆਪਣਾ ਅਨਮੋਲ ਯੋਗਦਾਨ ਪਾਇਆ ਹੈ। ਇਸ ਸਾਲ ਪ੍ਰੋਫੈਸਰ ਸਾਰਾਹ ਗਿਲਬਰਟ, ਜਿਸ ਨੇ ਆਕਸਫੋਰਡ ਯੂਨੀਵਰਸਿਟੀ ਟੀਮ ਦੀ ਆਕਸਫੋਰਡ / ਐਸਟਰਾਜ਼ੇਨੇਕਾ ਟੀਕਾ ਵਿਕਸਿਤ ਕਰਨ ਲਈ ਅਗਵਾਈ ਕੀਤੀ ਹੈ ਅਤੇ ਕੇਟ ਬਿੰਗਹਮ ਜਿਸ ਨੇ ਟੀਕਾਕਰਨ ਮੁਹਿੰਮ ਦੀ ਅਗਵਾਈ ਕੀਤੀ ਸੀ, ਨੂੰ ਡੇਮਹੁੱਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸਦੇ ਨਾਲ ਹੀ ਗਿਲਬਰਟ ਦੀ ਟੀਮ ਵਿਚਲੇ ਐਂਡਰਿਊ ਪੋਲਾਰਡ, ਪੀਟਰ ਹੋਰਬੀ, ਮਾਰਟਿਨ ਲੈਂਡਰੇ, ਕੈਥਰੀਨ ਗ੍ਰੀਨ, ਟੇਰੇਸਾ ਲਾਂਬੇ ਅਤੇ ਐਡਰਿਅਨ ਹਿੱਲ ਨੂੰ ਵੀ ਸੂਚੀ ਵਿੱਚ ਜਗ੍ਹਾ ਮਿਲੀ ਹੈ। ਇਸ ਸਨਮਾਨ ਸੂਚੀ ਵਿੱਚ ਭਾਰਤੀ ਮੂਲ ਦੀ ਦਿਵਿਆ ਚੱਢਾ ਮਨੇਕ ਨੂੰ ਵੀ ਸ਼ਾਮਲ ਕੀਤਾ ਹੈ। ਜਿਸਨੇ ਯੂਕੇ ਵਿੱਚ ਟੀਕੇ ਦੀਆਂ ਕਲੀਨਿਕਲ ਅਜ਼ਮਾਇਸ਼ਾਂ ਨੂੰ ਕਰਨ ਲਈ ਟੀਕਾ ਨਿਰਮਾਤਾਵਾਂ ਨੂੰ ਯਕੀਨ ਦਿਵਾਉਣ ਲਈ ਅਹਿਮ ਭੂਮਿਕਾ ਨਿਭਾਈ ਸੀ ਦਾ ਇੱਕ ਮਹੱਤਵਪੂਰਣ ਹਿੱਸਾ ਸੀ, ਨੂੰ ਓ ਬੀ ਈ ਸਨਮਾਨ ਲਈ ਚੁਣਿਆ ਹੈ। ਮੂਲ ਰੂਪ ਤੋਂ ਭਾਰਤ ਦੀ ਰਹਿਣ ਵਾਲੀ 35 ਸਾਲਾਂ ਦਿਵਿਆ ਨੂੰ 18 ਸਾਲ ਦੀ ਉਮਰ ਵਿੱਚ ਯੂਕੇ ਲਈ ਵਜ਼ੀਫ਼ਾ ਦਿੱਤਾ ਗਿਆ ਸੀ। ਬਹੁਤ ਸਾਰੇ ਵਿਗਿਆਨੀ ਕਲੀਨਿਕਲ ਟਰਾਇਲ ਚਲਾਉਣ, ਟੈਸਟ ਕਰਵਾਉਣ, ਟਰੇਸ ਪ੍ਰਣਾਲੀ ,ਦਵਾਈਆਂ ਅਤੇ ਇਲਾਜ ਵਿਕਸਿਤ ਕਰਨ ਲਈ ਇਸ ਸਾਲ ਦੀ ਸਨਮਾਨ ਸੂਚੀ ਵਿੱਚ ਹਨ।
ਪ੍ਰੋਫੈਸਰ ਕੀਥ ਵਿਲੇਟ, ਜਿਹਨਾਂ ਨੇ ਬ੍ਰੈਕਸਿਟ ਲਈ ਐੱਨ ਐੱਚ ਐੱਸ ਦੀ ਅਗਵਾਈ ਕਰਨ ਵਿੱਚ ਸਹਾਇਤਾ ਕੀਤੀ ਸੀ, ਨੂੰ ਨਾਈਟਹੁੱਡ ਦੇ ਸਰਵ ਉੱਚ ਸਨਮਾਨ ਲਈ ਸੂਚੀਬੱਧ ਕੀਤਾ ਗਿਆ ਹੈ।ਇਸ ਸੂਚੀ ਬਹੁਤ ਸਾਰੇ ਬ੍ਰਿਟਿਸ਼ਾਂ ਨੂੰ ਵੀ ਸਨਮਾਨ ਦਿੱਤਾ ਗਿਆ ਹੈ, ਜਿਹਨਾਂ ਨੇ ਮਹਾਂਮਾਰੀ ਅਤੇ ਤਾਲਾਬੰਦੀ ਵਿੱਚ ਦੂਜਿਆਂ ਦੀ ਸਹਾਇਤਾ ਕੀਤੀ ਹੈ। 1,129 ਅਵਾਰਡਾਂ ਵਾਲੀ ਇਸ ਸੂਚੀ ਵਿਚੋਂ 62% ਕਮਿਊਨਿਟੀ ਕੰਮ ਲਈ ਹਨ।
ਜਿਵੇਂ ਕਿ ਜੌਨ ਬ੍ਰਾਉਨਹਿਲ ਅਤੇ ਅਮਾਂਡਾ ਗੈਸਟ ਨੂੰ ਫੂਡ ਫਾਰ ਹੀਰੋਜ਼ ਪ੍ਰੋਗਰਾਮ ਸਥਾਪਤ ਕਰਨ ਅਤੇ ਐੱਨ ਐੱਚ ਐੱਸ ਨੂੰ 200,000 ਤੋਂ ਵੱਧ ਭੋਜਨ ਪ੍ਰਦਾਨ ਕਰਨ ਲਈ ਬ੍ਰਿਟਿਸ਼ ਐਂਪਾਇਰ ਮੈਡਲ (ਬੀ ਈ ਐਮ) ਨਾਲ ਸਨਮਾਨਤ ਕੀਤਾ ਜਾਵੇਗਾ।ਜਿਕਰਯੋਗ ਹੈ ਕਿ 2015 ਤੋਂ ਬਾਅਦ ਪਹਿਲੀ ਵਾਰ, ਮਰਦਾਂ ਨਾਲੋਂ ਵਧੇਰੇ ਔਰਤਾਂ (52%) ਨੂੰ ਸਨਮਾਨ ਸੂਚੀ ਵਿੱਚ ਮਾਨਤਾ ਦਿੱਤੀ ਗਈ ਹੈ, ਸੂਚੀ ਵਿੱਚ ਸ਼ਾਮਲ 1,129 ਲੋਕਾਂ ਵਿੱਚੋਂ 9% ਅਪਾਹਜ , 17.3% ਘੱਟ ਸਮਾਜਿਕ-ਆਰਥਿਕ ਪਿਛੋਕੜ ਤੋਂ ਹਨ ਅਤੇ 5% ਐਲ ਜੀ ਬੀ ਟੀ ਕਿਊ ਕਮਿਊਨਿਟੀ ਦਾ ਹਿੱਸਾ ਸਨ ।