
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਵਿੱਚ ਜਿਆਦਾਤਰ ਕਾਰੋਬਾਰਾਂ ਦੁਆਰਾ ਕਰਮਚਾਰੀਆਂ ਦੀ ਘਾਟ ਦਾ ਸਾਹਮਣਾ ਕੀਤਾ ਜਾ ਰਿਹਾ ਹੈ, ਜਿਸ ਵਿੱਚ ਟਰੱਕ ਕਾਰੋਬਾਰ ਵੀ ਸ਼ਾਮਲ ਹੈ। ਇਸ ਘਾਟ ਦੇ ਨਾਲ ਸਪਲਾਈ ਕਾਰੋਬਾਰ ਵੀ ਪ੍ਰਭਾਵਿਤ ਹੋਇਆ ਹੈ, ਜਿਸ ਦਾ ਅਸਰ ਪੈਟਰੋਲ ਪੰਪਾਂ ‘ਤੇ ਵੀ ਪੈ ਰਿਹਾ ਹੈ। ਤੇਲ ਦੀ ਪੈਟਰੋਲ ਪੰਪਾਂ ਤੱਕ ਸਪਲਾਈ ਕਰਨ ਵਾਲੇ ਵਾਹਨਾਂ ਦੇ ਡਰਾਈਵਰਾਂ ਦੀ ਘਾਟ ਹੋਣ ਕਰਕੇ, ਕਈ ਪੈਟਰੋਲ ਸ਼ਟੇਸ਼ਨਾਂ ਨੂੰ ਬੰਦ ਵੀ ਕੀਤਾ ਜਾ ਰਿਹਾ ਹੈ। ਈਂਧਨ ਪਹੁੰਚਾਉਣ ਲਈ ਐੱਚ ਜੀ ਵੀ ਡਰਾਈਵਰਾਂ ਦੀ ਘਾਟ ਕਾਰਨ ਸਪਲਾਈ ਪ੍ਰਭਾਵਿਤ ਹੋਣ ਤੋਂ ਬਾਅਦ ਬੀ ਪੀ ਕੰਪਨੀ ਪਹਿਲਾਂ ਹੀ ਕਈ ਪੈਟਰੋਲ ਸਟੇਸ਼ਨਾਂ ਨੂੰ ਬੰਦ ਕਰਨ ਲਈ ਮਜਬੂਰ ਹੋ ਚੁੱਕੀ ਹੈ
ਜਦੋਂ ਕਿ ਐੱਸੋ ਪੈਟਰੋਲ ਪੰਪਾਂ ਦੀ ਗਿਣਤੀ ਵੀ ਪ੍ਰਭਾਵਿਤ ਹੋਈ ਹੈ। ਯੂਕੇ ਦੀ ਸਭ ਤੋਂ ਵੱਡੀ ਫਿਊਲ ਲੌਜਿਸਟਿਕ ਕੰਪਨੀਆਂ ਵਿੱਚੋਂ ਇੱਕ ਹੋਇਰ ਅਨੁਸਾਰ ਡਰਾਈਵਰਾਂ ਦੀ ਘਾਟ ਕਾਰਨ ਉਹ ਬੀ ਪੀ, ਐਸੋ ਅਤੇ ਸ਼ੈਲ ਸਮੇਤ ਬਹੁਤ ਸਾਰੇ ਗਾਹਕਾਂ ਦੀ ਤੇਲ ਸਪਲਾਈ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਹੇ ਹਨ। ਬੀ ਪੀ ਯੂਕੇ ਦੀ ਰਿਟੇਲ ਮੁਖੀ, ਹੈਨਾ ਹੋਫਰ ਅਨੁਸਾਰਐਮਰਜੈਂਸੀ ਯੋਜਨਾਵਾਂ ਦੇ ਤਹਿਤ, ਬੀ ਪੀ ਆਪਣੇ 10 ਵਿੱਚੋਂ 9 ਪੈਟਰੋਲ ਸਟੇਸ਼ਨਾਂ ਨੂੰ ਆਪਣੀ ਆਮ ਸੇਵਾ ਦੇ ਪੱਧਰ ਦਾ 80 ਪ੍ਰਤੀਸ਼ਤ ਮੁਹੱਈਆ ਕਰਵਾਏਗੀ ਅਤੇ ਮੋਟਰਵੇਅ ਸ਼ਟੇਸ਼ਨਾਂ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਆਮ ਵਾਂਗ ਮੁੜ ਚਾਲੂ ਕੀਤਾ ਜਾਵੇਗਾ।