ਯੂਕੇ: ਮਾਨਸਿਕ ਬਿਮਾਰੀਆਂ ਵਾਲੇ ਲੋਕਾਂ ਦੀ ਸਹਾਇਤਾ ਲਈ ਮਨੋਵਿਗਿਆਨੀਆਂ ਦੀ ਘਾਟ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਮਾਨਸਿਕ ਤੌਰ ‘ਤੇ ਬਿਮਾਰ ਲੋਕਾਂ ਦੇ ਇਲਾਜ ਲਈ ਮਨੋਵਿਗਿਆਨੀਆਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਪਰ ਇਸ ਸਬੰਧੀ ਮਾਹਿਰਾਂ ਦੀਆਂ ਰਿਪੋਰਟਾਂ ਅਨੁਸਾਰ ਇੰਗਲੈਂਡ ਭਰ ਵਿੱਚ ਮਾਨਸਿਕ ਰੋਗਾਂ ਵਾਲੇ ਲੋਕਾਂ ਦੀ ਮਦਦ ਕਰਨ ਲਈ ਲੋੜੀਂਦੇ ਮਨੋਵਿਗਿਆਨੀ ਨਹੀਂ ਹਨ। ਰਾਇਲ ਕਾਲਜ ਆਫ ਸਾਈਕਿਆਟ੍ਰਿਸਟਸ ਅਨੁਸਾਰ ਇਸ ਘਾਟ ਦਾ ਮਤਲਬ ਹੈ ਕਿ ਇੰਗਲੈਂਡ ਵਿੱਚ ਪ੍ਰਤੀ 12,567 ਲੋਕਾਂ ਪਿੱਛੇ ਸਿਰਫ ਇੱਕ ਮਨੋਚਿਕਿਤਸਕ ਹੈ। ਇਸ ਕਾਲਜ ਨੇ ਜਾਣਕਾਰੀ ਦਿੱਤੀ ਕਿ ਮਨੋਵਿਗਿਆਨੀਆਂ ਦੀਆਂ ਅਸਾਮੀਆਂ ਦਾ ਦਸਵਾਂ ਹਿੱਸਾ 5,367 ਵਿੱਚੋਂ 568 ਖਾਲੀ ਹਨ।

ਖਾਲ੍ਹੀ ਅਸਾਮੀਆਂ ਦੀਆਂ ਸਭ ਤੋਂ ਵੱਧ ਦਰਾਂ ਨਸ਼ਾਖੋਰੀ, ਖਾਣ ਦੀਆਂ ਬਿਮਾਰੀਆਂ, ਬਾਲ ਅਤੇ ਕਿਸ਼ੋਰ ਮਨੋਵਿਗਿਆਨ ਦੇ ਖੇਤਰਾਂ ਵਿੱਚ ਹਨ। ਕਾਲਜ ਨੇ ਕਿਹਾ ਕਿ ਐੱਨ ਐੱਚ ਐੱਸ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 56.5 ਮਿਲੀਅਨ ਲੋਕਾਂ ਲਈ 4500 ਫੁੱਲ ਟਾਈਮ ਮਨੋਵਿਗਿਆਨੀ ਹਨ। ਮਨੋਵਿਗਿਆਨੀਆਂ ਦੀਆਂ ਉੱਚ ਪੱਧਰ ਦੀਆਂ ਖਾਲੀ ਅਸਾਮੀਆਂ ਦਾ ਮਤਲਬ ਹੈ ਕਿ ਕੁੱੱਝ ਲੋਕ ਦੇਖਭਾਲ ਲਈ ਲੰਬਾ ਇੰਤਜ਼ਾਰ ਕਰਨ ਲਈ ਮਜਬੂਰ ਹਨ। ਇਸ ਲਈ ਰਾਇਲ ਕਾਰਜ ਨੇ ਮਨੋਵਿਗਿਆਨਕ ਕਰਮਚਾਰੀਆਂ ਦੀ ਗਿਣਤੀ ਨੂੰ ਵਧਾਉਣ ਲਈ ਇੱਕ ਲੰਮੀ ਮਿਆਦ ਦੀ ਯੋਜਨਾ ਦੀ ਮੰਗ ਕੀਤੀ ਹੈ।

Share This :

Leave a Reply