ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਵਿੱਚ ਲੇਬਰ ਪਾਰਟੀ ਦੀ ਇੱਕ ਸੰਸਦ ਮੈਂਬਰ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਇੱਕ ਫਲੈਟ ਨੂੰ ਲੈਣ ਲਈ ਕੀਤੀ ਹੈ। ਇਸ ਮਹਿਲਾ ਸੰਸਦ ਮੈਂਬਰ ਅਪਸਾਨਾ ਬੇਗਮ ਨੇ ਆਪਣੇ ਅਹੁਦੇ ਅਤੇ ਜਾਣ ਪਛਾਣ ਦੀ ਵਰਤੋਂ ਕਰਦਿਆਂ ਇੱਕ ਸ਼ੋਸ਼ਲ ਫਲੈਟ ਲਈ ਸਮਾਂ ਸੀਮਾ ਨੂੰ ਘੱਟ ਕੀਤਾ ਅਤੇ ਇੱਕ ਸਥਾਨਕ ਅਥਾਰਟੀ ਨਾਲ ਹਜਾਰਾਂ ਪੌਂਡ ਦਾ ਸਮਝੌਤਾ ਵੀ ਕੀਤਾ। ਪੂਰਬੀ ਲੰਡਨ ਵਿੱਚ ਪੌਪਲਰ ਅਤੇ ਲਾਈਮਹਾਊਸ ਦੀ ਸੰਸਦ ਮੈਂਬਰ ਅਪਸਾਨਾ ਬੇਗਮ ਨੇ ਦਾਅਵਾ ਕੀਤਾ ਸੀ ਕਿ ਉਹ ਆਪਣੇ ਪਰਿਵਾਰ ਨਾਲ ਇੱਕ ‘ਭੀੜ ਭਰੀ ਸਥਿਤੀ’ ਇੱਕ ਚਾਰ ਬੈੱਡਰੂਮ ਘਰ ਵਿੱਚ ਰਹਿ ਰਹੀ ਸੀ ।
ਜਦਕਿ ਸਨਰੇਸਬਰੂਕ ਕ੍ਰਾਊਨ ਕੋਰਟ ਅਨੁਸਾਰ 31 ਸਾਲਾਂ ਸੰਸਦ ਮੈਂਬਰ ਸਥਾਨਕ ਪ੍ਰੀਸ਼ਦ ਦੇ ਨਾਲ ਕੰਮ ਕਰਨ ਵਾਲੇ ਇੱਕ ਸਮੂਹ ਵਿੱਚ ਇੱਕ ਸਾਬਕਾ ਹਾਊਸਿੰਗ ਅਧਿਕਾਰੀ ਸੀ ਅਤੇ ਇਸ ਕਾਰਨ ਉਸਨੂੰ ਸਿਸਟਮ ਦੀ ਚੰਗੀ ਸਮਝ ਸੀ। ਉਸਨੇ ਚਾਰ ਮਹੀਨਿਆਂ ਤੋਂ ਘੱਟ ਸਮੇਂ ਵਿੱਚ ਇੱਕ ਸਮਾਜਿਕ ਰਿਹਾਇਸ਼ੀ ਫਲੈਟ ਨੂੰ ਸਫਲਤਾਪੂਰਵਕ ਪ੍ਰਾਪਤ ਕੀਤਾ, ਜਦਕਿ ਇਸ ਲਈ ਤਕਰੀਬਨ ਔਸਤਨ 3 ਸਾਲ ਦਾ ਸਮਾਂ ਲੱਗਦਾ ਹੈ। ਇਸਦੇ ਇਲਾਵਾ ਸਰਕਾਰੀ ਵਕੀਲਾਂ ਅਨੁਸਾਰ ਉਸਨੇ ਹੋਰ ਧੋਖਾਧੜੀ ਵਾਲੀਆਂ ਹੋਰ ਵੀ ਕੌਂਸਲ ਹਾਊਸ ਦੀਆਂ ਅਰਜ਼ੀਆਂ ਦਿੱਤੀਆਂ। ਦਸੰਬਰ 2019 ਵਿੱਚ ਸੰਸਦ ਮੈਂਬਰ ਵਜੋਂ ਚੁਣੇ ਗਈ ਬੇਗਮ ਨੇ ਧੋਖਾਧੜੀ ਦੇ ਤਿੰਨ ਮਾਮਲਿਆਂ ਤੋਂ ਇਨਕਾਰ ਕੀਤਾ ਹੈ।
ਇਹ ਘਟਨਾਵਾਂ ਜਨਵਰੀ 2013 ਅਤੇ ਮਾਰਚ 2016 ਦੇ ਦੌਰ ਨਾਲ ਸਬੰਧਤ ਹਨ, ਜਿਸ ਵਿੱਚ ਲੰਡਨ ਬੋਰੋ ਆਫ ਟਾਵਰ ਹੈਮਲੇਟਸ ਨੇ ਹਾਊਸਿੰਗ ਨੇ ਬੇਗਮ ‘ਤੇ ਤਕਰੀਬਨ 64000 ਪੌਂਡ ਕਿਰਾਏ ਸਬੰਧੀ ਦੋਸ਼ ਲਾਇਆ ਸੀ। ਜੁਲਾਈ 2011 ਵਿੱਚ ਬੇਗਮ ਨੇ ਲੰਡਨ ਬੋਰੋ ਆਫ ਟਾਵਰ ਹੈਮਲੇਟਸ ਲਈ ਸੋਸ਼ਲ ਹਾਊਸਿੰਗ ਰਜਿਸਟਰ ਵਿੱਚ ਸ਼ਾਮਲ ਹੋਣ ਲਈ ਅਰਜ਼ੀ ਦਿੱਤੀ ਸੀ। ਉਹ 7 ਮਾਰਚ, 2016 ਤੱਕ ਰਜਿਸਟਰ ਤੇ ਰਹੀ ਜਦੋਂ ਉਸ ਨੂੰ ਇੱਕ ਸਟੂਡੀਓ ਫਲੈਟ ਦੀ ਕਿਰਾਏਦਾਰੀ ਦਿੱਤੀ ਗਈ। ਇਸ ਲਈ ਉਸਦੀ ਅਰਜ਼ੀ ਦਾ ਅਧਾਰ ਇਹ ਸੀ ਕਿ ਉਹ ਆਪਣੇ ਪਰਿਵਾਰਕ ਘਰ ਵਿੱਚ ਭੀੜ ਭਰੀ ਸਥਿਤੀ ਵਿਚ ਰਹਿ ਰਹੀ ਸੀ।