ਯੂਕੇ: ਇਕਾਂਤਵਾਸ ਤੋਂ ਬਚਣ ਵਾਲੇ ਕੰਮ ਦੇ ਖੇਤਰਾਂ ਦੀ ਸੂਚੀ ਵਿੱਚ ਹੋਇਆ ਵਾਧਾ

ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਪਿਛਲੇ ਦਿਨਾਂ ਦੌਰਾਨ ਐੱਨ ਐੱਚ ਐੱਸ ਕੋਵਿਡ ਐਪ ਦੁਆਰਾ ਕੋਰੋਨਾ ਪੀੜਤਾਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਇਕਾਂਤਵਾਸ ਲਈ ਸੂਚਿਤ ਕੀਤੇ ਜਾਣ ਤੋਂ ਬਾਅਦ ਕਾਰੋਬਾਰਾਂ ਦੁਆਰਾ ਕਰਮਚਾਰੀਆਂ ਦੀ ਘਾਟ ਦਾ ਸਾਹਮਣਾ ਕੀਤਾ ਗਿਆ। ਇਸ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਕੁੱਝ ਕਾਰੋਬਾਰੀ ਖੇਤਰਾਂ ਵਿੱਚ ਕੋਰੋਨਾ ਵੈਕਸੀਨ ਲੱਗੇ ਕਾਮਿਆਂ ਨੂੰ ਇਕਾਂਤਵਾਸ ਵਿੱਚ ਛੋਟ ਦਿੱਤੀ ਗਈ ਸੀ।

ਇਸ ਸਬੰਧੀ ਹੋਰ ਕਾਰੋਬਾਰਾਂ ਦੀ ਮੱਦਦ ਲਈ ਸਰਕਾਰ ਦੁਆਰਾ ਇਕਾਂਤਵਾਸ ਤੋਂ ਛੋਟ ਪ੍ਰਾਪਤ ਕਰਨ ਵਾਲੇ ਸੈਕਟਰਾਂ ਦੀ ਸੂਚੀ ਦਾ ਵਿਸਥਾਰ ਕੀਤਾ ਗਿਆ ਹੈ। ਇਹਨਾਂ ਖੇਤਰਾਂ ਵਿਚ ਜੇਲ੍ਹਾਂ, ਰੱਖਿਆ, ਸੰਚਾਰ, ਪੁਲਾੜ, ਮੱਛੀ ਅਤੇ ਐੱਚ ਐੱਮ ਆਰਸੀ ਆਦਿ ਜੋੜੇ ਗਏ ਹਨ। ਇਹਨਾਂ ਖੇਤਰਾਂ  ਵਿੱਚ ਕੰਮ ਕਰ ਰਹੇ ਉਹ ਵਿਅਕਤੀ ਜਿਹਨਾਂ ਨੇ ਪੂਰੀ ਕੋਰੋਨਾ ਵੈਕਸੀਨ ਲਗਵਾਈ ਹੈ, ਹੁਣ ਸਕਾਰਾਤਮਕ ਕੋਰੋਨਾ ਵਾਇਰਸ ਦੇ ਮਾਮਲੇ ਵਿੱਚ ਨੇੜਲੇ ਸੰਪਰਕ ਹੋਣ ਤੋਂ ਬਾਅਦ ਇਕਾਂਤਵਾਸ ਤੋਂ ਬਚ ਸਕਦੇ ਹਨ।

ਇਸਦੇ ਇਲਾਵਾ ਟੈਸਟ ਸਮਰੱਥਾ ਨੂੰ ਵਧਾਉਣ ਲਈ 1,200 ਨਵੀਆਂ ਟੈਸਟਿੰਗ ਸਾਈਟਾਂ ਵੀ ਸ਼ਾਮਲ ਕੀਤੀਆਂ ਜਾਣਗੀਆਂ। ਇਹ ਨਵੀਂ ਨੀਤੀ ਸਾਰੇ ਕਰਮਚਾਰੀਆਂ ਦੀ ਬਜਾਏ ਸਿਰਫ ਨਾਮਜ਼ਦ ਮਜ਼ਦੂਰਾਂ ‘ਤੇ ਹੀ ਲਾਗੂ ਹੁੰਦੀ ਹੈ। ਇਸਦੇ ਤਹਿਤ ਮਾਲਕਾਂ ਨੂੰ ਵਿਅਕਤੀਗਤ ਛੋਟਾਂ ਲਈ ਬੇਨਤੀ ਕਰਨ ਲਈ ਸਬੰਧਤ ਸਰਕਾਰੀ ਵਿਭਾਗ ਨੂੰ ਲਿਖਣਾ ਲਾਜ਼ਮੀ ਹੈ। ਇਹ ਨਵੇਂ ਨਿਯਮ 16 ਅਗਸਤ ਤੱਕ ਰਹਿਣਗੇ ਕਿਉਂਕਿ ਉਸ ਸਮੇਂ ਤੋਂ ਪੂਰੀ ਟੀਕੇ ਲੱਗੇ ਸਾਰੇ ਲੋਕ ਅਤੇ 18 ਸਾਲ ਤੋਂ ਘੱਟ ਉਮਰ ਦੇ ਲੋਕ ਇਕਾਂਤਵਾਸ  ਤੋਂ ਬਚ ਸਕਣਗੇ।

Share This :

Leave a Reply