ਯੂਕੇ: ਸਿਹਤ ਵਿਗਿਆਨੀਆਂ ਵੱਲੋਂ ਸਰਕਾਰ ਨੂੰ ਕੋਵਿਡ-19 ਦੇ ਲੱਛਣਾਂ ਦੀ ਅਧਿਕਾਰਤ ਸੂਚੀ ਨੂੰ ਵਧਾਉਣ ਦੀ ਅਪੀਲ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਕੋਰੋਨਾ ਵਾਇਰਸ ਤੋਂ ਸੁਰੱਖਿਆ ਅਤੇ ਇਸਦੀ ਲਾਗ ਨੂੰ ਅੱਗੇ ਵਧਣ ਤੋਂ ਰੋਕਣ ਲਈ ਮਨੁੱਖੀ ਸਰੀਰ ਵਿੱਚ ਇਸ ਵਾਇਰਸ ਦੇ ਪੈਦਾ ਹੁੰਦੇ ਲੱਛਣ ਬਹੁਤ ਮਹੱਤਵਪੂਰਨ ਹਨ। ਇਸ ਦੇ ਲੱਛਣਾਂ ਦੀ ਮੱਦਦ ਨਾਲ ਲੋੜੀਂਦੀਆਂ ਸਾਵਧਾਨੀਆਂ ਰੱਖੀਆਂ ਜਾ ਸਕਦੀਆਂ ਹਨ। ਇਸੇ ਸਬੰਧ ਵਿੱਚ ਯੂਕੇ ਦੇ ਸੀਨੀਅਰ ਸਿਹਤ ਵਿਗਿਆਨੀਆਂ ਨੇ ਸਰਕਾਰ ਤੋਂ ਕੋਵਿਡ ਦੇ ਲੱਛਣਾਂ ਦੀ ਆਪਣੀ ਅਧਿਕਾਰਤ ਸੂਚੀ ਦਾ ਵਿਸਥਾਰ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਵਾਇਰਸ ਦੇ ਖੁੰਝੇ ਹੋਏ ਮਾਮਲਿਆਂ ਦਾ ਪਤਾ ਲੱਗ ਸਕੇ ਅਤੇ ਵਧੇਰੇ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਉਨ੍ਹਾਂ ਨੂੰ ਇਕਾਂਤਵਾਸ ਹੋਣਾ ਚਾਹੀਦਾ ਹੈ। ਸਿਹਤ ਮਾਹਿਰਾਂ ਜਿਨ੍ਹਾਂ ਵਿੱਚ ਪ੍ਰੋਫੈਸਰ ਕੈਲਮ ਸੈਮਪਲ ਵੀ ਸ਼ਾਮਲ ਹਨ ਜੋ ਕਿ ਸੇਜ ਕਮੇਟੀ ਦੇ ਮੈਂਬਰ ਹਨ। ਉਹਨਾਂ ਅਨੁਸਾਰ ਯੂਕੇ ਦੀਵਾਇਰਸ ਪ੍ਰਤੀ ਲੱਛਣਾਂ ਦੀ ਨਿਯਮਿਤ ਸੂਚੀ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਪਛਾਣ ਕਰਨ ਵਿੱਚ ਦੇਰੀ ਦਾ ਕਾਰਨ ਬਣਦੀ ਹੈ। ਲਿਵਰਪੂਲ ਯੂਨੀਵਰਸਿਟੀ ਦੇ ਬ੍ਰਿਟਿਸ਼ ਮੈਡੀਕਲ ਜਰਨਲ ਸੀਂਪਲ, ਅਤੇ ਯੂ ਸੀ ਐੱਲ ਦੇ ਅਨੁਸਾਰਯੂਕੇ ਦੀ ਕੋਵਿਡ ਲੱਛਣਾਂ ਦੀ ਸਰਕਾਰੀ ਸੂਚੀ ਜਿਸ ਵਿੱਚ ਤੇਜ਼ ਬੁਖਾਰ, ਨਿਰੰਤਰ ਖੰਘ, ਗੰਧ ਜਾਂ ਸੁਆਦ ਦੀ ਘਾਟ ਆਦਿ ਸ਼ਾਮਲ ਹਨ ਅਤੇ ਲੋਕਾਂ ਦੁਆਰਾ ਹਮੇਸ਼ਾ ਇਹਨਾਂ ਦਾ ਅਨੁਭਵ ਨਹੀਂ ਕੀਤਾ ਜਾਂਦਾ। ਇਸ ਲਈ ਸਮਾਜ ਨੂੰ ਵਾਇਰਸ ਮੁਕਤ ਕਰਨ ਲਈ ਇਹਨਾਂ ਲੱਛਣਾਂ ਦੀ ਸੂਚੀ ਵਿੱਚ ਵਾਧੇ ਦੀ ਜਰੂਰਤ ਹੈ।

ਯੂਕੇ ਦੁਆਰਾ ਕੋਵਿਡ-19 ਦੇ ਸਿਰਫ ਤਿੰਨ ਲੱਛਣਾਂ ਦੀ ਸੂਚੀ ਬਣਾਈ ਗਈ ਹੈ, ਜਦਕਿ ਅਮਰੀਕਾ ਦੀ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ(ਸੀ ਡੀ ਸੀ) ਦੁਆਰਾ 11 ਅਤੇ ਵਿਸ਼ਵ ਸਿਹਤ ਸੰਗਠਨ ਦੁਆਰਾ 13 ਲੱਛਣਾਂ ਦੀ ਸੂਚੀ ਬਣਾਈ ਗਈ ਹੈ। ਯੂਰਪੀਅਨ ਬਿਮਾਰੀ ਰੋਕਥਾਮ ਅਤੇ ਨਿਯੰਤਰਣ ਕੇਂਦਰ ਦੁਆਰਾ ਵੀ ਕੋਵਿਡ ਨਾਲ ਜੁੜੇ ਲੱਛਣਾਂ ਦੀ ਸੂਚੀ ਵੱਡੀ ਹੈ, ਜਿਸ ਵਿੱਚ ਮੁੱਖ ਲੱਛਣਾਂ ਦੇ ਨਾਲ ਸਿਰ ਦਰਦ, ਕਮਜ਼ੋਰੀ ਜਾਂ ਥਕਾਵਟ, ਮਾਸਪੇਸ਼ੀਆਂ ਦਾ ਦਰਦ, ਨੱਕ ਵਗਣਾ, ਭੁੱਖ ਦੀ ਕਮੀ ਅਤੇ ਗਲੇ ਦਾ ਦਰਦ ਆਦਿ ਸ਼ਾਮਲ ਹਨ। ਮਾਹਿਰਾਂ ਅਨੁਸਾਰ ਅਧਿਕਾਰਤ ਲੱਛਣਾਂ ਦੀ ਸੂਚੀ ਨੂੰ ਵਧਾਉਣ ਨਾਲ ਟੈਸਟ ਕਰਨ ਦੀ ਮੰਗ ਵਧੇਗੀ ਜਿਸ ਨਾਲ ਵਾਇਰਸ ਦੇ ਕੇਸਾਂ ਦਾ ਪਹਿਲਾਂ ਪਤਾ ਲਗਾਇਆ ਜਾ ਸਕਦਾ ਹੈ ਅਤੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮੱਦਦ ਮਿਲੇਗੀ।

Share This :

Leave a Reply