UK: ਉਬਰ ਟੈਕਸੀ ਦੇ ਯਾਤਰੀਆਂ ਅਤੇ ਡਰਾਈਵਰਾਂ ਲਈ ਫੇਸ ਮਾਸਕ ਰਹੇਗਾ ਜਰੂਰੀ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਵਿੱਚ ਉਬਰ ਟੈਕਸੀ ਦੇ ਯਾਤਰੀਆਂ ਅਤੇ ਡਰਾਈਵਰਾਂ ਲਈ ਫੇਸ ਮਾਸਕ ਦੀ ਵਰਤੋਂ ਸੋਮਵਾਰ 19 ਜੁਲਾਈ ਕੋਰੋਨਾ ਪਾਬੰਦੀਆਂ ਸਬੰਧੀ ਕਾਨੂੰਨ ਬਦਲਣ ਦੇ ਬਾਵਜੂਦ ਵੀ ਜਰੂਰੀ ਰਹੇਗੀ। 19 ਜੁਲਾਈ ਤੋਂ ਜਨਤਕ ਥਾਵਾਂ ‘ਤੇ ਚਿਹਰੇ ਨੂੰ ਮਾਸਕ ਨਾਲ ਢਕਣ ਦੀ ਕਾਨੂੰਨੀ ਜ਼ਰੂਰਤ ਨਹੀਂ ਹੋਵੇਗੀ, ਪਰ ਕਈ ਕਾਰੋਬਾਰਾਂ ਅਤੇ ਟ੍ਰਾਂਸਪੋਰਟ ਨੈਟਵਰਕਾਂ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੁਆਰਾ ਸੁਰੱਖਿਆ ਕਾਰਨਾਂ ਕਰਕੇ ਇਹ ਜ਼ਰੂਰਤ ਜਾਰੀ ਰੱਖੀ ਜਾਵੇਗੀ। ਯੂਕੇ ਉਬਰ ਦੇ ਜਨਰਲ ਮੈਨੇਜਰ ਅਸ਼ ਕੇਬ੍ਰਿਤੀ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਯਾਤਰੀਆਂ ਅਤੇ ਡਰਾਈਵਰਾਂ ਨੂੰ ਚਿਹਰਾ ਢਕਣ ਲਈ ਮਾਸਕ ਪਹਿਨਣ ਲਈ ਕਿਹਾ ਜਾਵੇਗਾ, ਕਿਉਂਕਿ ਕੰਪਨੀ ਲਈ ਉਹਨਾਂ ਦੀ ਸੁਰੱਖਿਆ ਜਰੂਰੀ ਹੈ।

ਲੰਡਨ ਵਿੱਚ ਵੀ ਫੇਸ ਮਾਸਕ ਦੀ ਜ਼ਰੂਰਤ ਟਰਾਂਸਪੋਰਟ ਫਾਰ ਲੰਡਨ ਦੁਆਰਾ ਲਾਗੂ ਹੋਵੇਗੀ ਜਿਸ ਵਿੱਚ ਟਿਊਬ, ਬੱਸ, ਟਰਾਮ, ਡੋਕਲੈਂਡਜ਼ ਲਾਈਟ ਰੇਲਵੇ, ਓਵਰਗਰਾਉਂਡ ਅਤੇ ਟੀ.ਐਫ.ਐਲ. ਰੇਲ ਆਦਿ ਸ਼ਾਮਲ ਹਨ। ਇਸਦੇ ਇਲਾਵਾ ਕ੍ਰਾਸ-ਚੈਨਲ ਰੇਲ ਫਰਮ ਯੂਰੋਸਟਾਰ, ਬ੍ਰਿਟਿਸ਼ ਏਅਰਵੇਜ਼, ਈਜੀ ਜੈੱਟ ਅਤੇ ਰਾਇਨ ਏਅਰ ਵਰਗੀਆਂ ਏਅਰਲਾਈਨਜ਼ ਦੇ ਨਾਲ ਹੀਥਰੋ ਏਅਰਪੋਰਟ ਦੁਆਰਾ ਵੀ ਫੇਸ ਮਸਕ ਦੀ ਜ਼ਰੂਰਤ ਜਾਰੀ ਰਹੇਗੀ। ਹਾਲਾਂਕਿ ਹੋਰ ਰੇਲ ਕੰਪਨੀਆਂ ਜਿਵੇਂ ਕਿ ਅਵੰਤੀ ਵੈਸਟ ਕੋਸਟ, ਟ੍ਰਾਂਸ ਪੇਨਾਈਨ ਐਕਸਪ੍ਰੈਸ, ਸਾਊਥ ਈਸਟਨ,  ਪ੍ਰਮੁੱਖ ਬੱਸ ਅਤੇ ਕੋਚ ਕੰਪਨੀਆਂ ਨੈਸ਼ਨਲ ਐਕਸਪ੍ਰੈਸ ਅਤੇ ਮੇਗਾ ਬੱਸ ਦੁਆਰਾ ਸੋਮਵਾਰ ਤੋਂ ਮਾਸਕ ਪਹਿਨਣ ਦੀ ਮੰਗ ਨਹੀਂ ਕੀਤੀ ਜਾਵੇਗੀ।

Share This :

Leave a Reply