ਯੂਕੇ: ਜੀ -7 ਸੰਮੇਲਨ ਵਿੱਚ ਸ਼ਾਮਲ ਪੁਲਿਸ ਅਧਿਕਾਰੀ ਦਾ ਕੋਰੋਨਾ ਟੈਸਟ ਪਾਜ਼ਿਟਿਵ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਦੇ ਕੋਰਨਵਾਲ ਵਿੱਚ ਚੱਲ ਰਹੇ ਜੀ 7 ਸੰਮੇਲਨ ਦੇ ਸੁਰੱਖਿਆ ਅਮਲੇ ਵਿੱਚ ਸ਼ਾਮਲ ਇੱਕ ਹੋਰ ਪੁਲਿਸ ਅਧਿਕਾਰੀ ਵੀ ਕੋਵਿਡ-19 ਪੌਜੇਟਿਵ ਪਾਇਆ ਗਿਆ ਹੈ। ਕੋਰਨਵਾਲ ਵਿੱਚ ਲਿਬਰਲ ਡੈਮੋਕਰੇਟਸ ਨੇ ਸੰਮੇਲਨ ਤੋਂ ਪਹਿਲਾਂ ਚਿੰਤਾ ਜ਼ਾਹਰ ਕੀਤੀ ਸੀ ਕਿ ਪੁਲਿਸ, ਡੈਲੀਗੇਟਾਂ ਅਤੇ ਪ੍ਰਦਰਸ਼ਨਕਾਰੀਆਂ ਦੀ ਆਮਦ ਕੋਵਿਡ ਦੇ ਕੇਸਾਂ ਵਿਚ ਵਾਧਾ ਕਰ ਸਕਦੀ ਹੈ। ਇਸ ਅਧਿਕਾਰੀ ਦੇ ਕੋਰੋਨਾ ਪੀੜਤ ਹੋਣ ਕਰਕੇ ਸਾਵਧਾਨੀ ਵਜੋਂ ਪੰਜ ਹੋਰਾਂ ਨੂੰ ਇਕਾਂਤਵਾਸ ਹੋਣ ਲਈ ਕਿਹਾ ਗਿਆ ਹੈ।

ਡੇਵੋਨ ਅਤੇ ਕੋਰਨਵਾਲ ਪੁਲਿਸ ਅਨੁਸਾਰ ਜਾਂਚ ਪ੍ਰਣਾਲੀ ਦੇ ਹਿੱਸੇ ਵਜੋਂ ਇੱਕ ਅਧਿਕਾਰੀ ਦੀ ਪਛਾਣ ਕੀਤੀ ਹੈ ਜੋ 11 ਜੂਨ ਨੂੰ ਪੀ ਸੀ ਆਰ ਟੈਸਟ ਤੋਂ ਬਾਅਦ ਕੋਵਿਡ -19 ਲਈ ਪੌਜੇਟਿਵ ਨਿਕਲਿਆ ਹੈ। ਇਸ ਅਧਿਕਾਰੀ ਅਤੇ ਹੋਰ ਪੰਜ ਅਧਿਕਾਰੀ ਜੋ ਨੇੜਲੇ ਸੰਪਰਕ ਵਿੱਚ ਆਏ ਹਨ, ਨੂੰ ਵਾਪਸ ਉਨ੍ਹਾਂ ਦੀ ਹੋਸਟ ਫੋਰਸ ਵਿੱਚ ਭੇਜਿਆ ਜਾਵੇਗਾ ਜਿੱਥੇ ਉਹ ਪਬਲਿਕ ਹੈਲਥ ਇੰਗਲੈਂਡ ਦੀ ਸਲਾਹ ਅਨੁਸਾਰ ਇਕਾਂਤਵਾਸ ਹੋਣਗੇ। ਇਸਦੇ ਇਲਾਵਾ ਵੀ ਕੋਰਨਵਾਲ ਵਿੱਚ ਪੇਡਨ ਓਲਵਾ ਹੋਟਲ ਨੂੰ ਇਸਦੇ ਕਈ ਸਟਾਫ ਮੈਂਬਰਾਂ ਦੇ ਕੋਰੋਨਾ ਪੀੜਤ ਹੋਣ ਦੇ ਬਾਅਦ ਅਸਥਾਈ ਤੌਰ ‘ਤੇ ਬੰਦ ਕੀਤਾ ਗਿਆ ਹੈ।

Share This :

Leave a Reply