ਯੂਕੇ: ਕੋਰੋਨਾ ਨੇ ਲਈ ਇੱਕ ਦਿਨ ‘ਚ 100 ਤੋਂ ਵੱਧ ਲੋਕਾਂ ਦੀ ਜਾਨ

ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਵਿੱਚ ਕੋਰੋਨਾ ਵਾਇਰਸ ਕਾਰਨ ਹੁੰਦੀਆਂ ਮੌਤਾਂ ਵਿੱਚ ਮੁੜ ਵਾਧਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਰੀ ਅੰਕੜਿਆਂ ਅਨੁਸਾਰ 17 ਮਾਰਚ ਤੋਂ  ਬਾਅਦ ਪਹਿਲੇ ਦਿਨ 27 ਜੁਲਾਈ ਨੂੰ ਕੋਵਿਡ ਮੌਤਾਂ ਦੀ ਗਿਣਤੀ 100 ਤੋਂ ਪਾਰ ਹੋਈ ਹੈ। ਪਿਛਲੇ 24 ਘੰਟਿਆਂ ਵਿੱਚ ਸਕਾਰਾਤਮਕ ਟੈਸਟ ਦੇ ਬਾਅਦ ਕੁੱਲ 131 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ। ਹਾਲਾਂਕਿ ਦੇਸ਼ ਵਿੱਚ  ਲਗਾਤਾਰ ਸੱਤਵੇਂ ਦਿਨ ਵਾਇਰਸ ਦੇ ਮਾਮਲਿਆਂ ਵਿੱਚ ਗਿਰਾਵਟ ਆਈ ਹੈ।

ਦਫਤਰ ਫਾਰ ਨੈਸ਼ਨਲ ਸਟੈਟਿਸਟਿਕਸ (ਓ.ਐੱਨ.ਐੱਸ.) ਦੇ ਨਵੇਂ ਅੰਕੜਿਆਂ ਅਨੁਸਾਰ ਅਪ੍ਰੈਲ ਤੋਂ ਬਾਅਦ ਮੌਤ ਦੀ ਦਰ ਕਿਸੇ ਵੀ ਸਮੇਂ ਨਾਲੋਂ ਵੱਧ ਹੈ। ਇਹਨਾਂ ਹੋਈਆਂ ਮੌਤਾਂ ਕਰਕੇ ਪਬਲਿਕ ਹੈਲਥ ਇੰਗਲੈਂਡ ਦੇ ਮੈਡੀਕਲ ਡਾਇਰੈਕਟਰ ਡਾ. ਯਵੋਨੇ ਡੋਇਲ ਨੇ ਕਿਹਾ ਕਿ ਮਹਾਂਮਾਰੀ ਅਜੇ ਖਤਮ ਨਹੀਂ ਹੋਈ ਹੈ। ਇਸਦੇ ਇਲਾਵਾ ਸਿਹਤ ਮਾਹਿਰਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਲਾਗ ਦੀ ਦਰ ਵਿੱਚ ਗਿਰਾਵਟ ਆਉਣ ਤੋਂ ਪਹਿਲਾਂ ਹਸਪਤਾਲਾਂ ਵਿੱਚ ਹੋਰ ਵਧੇਰੇ ਮਰੀਜ ਆ ਸਕਦੇ ਹਨ। ਇਸ ਲਈ ਵਾਇਰਸ ਤੋਂ ਜਿਆਦਾ ਸੁਰੱਖਿਅਤ ਰਹਿਣ ਲਈ ਕੋਰੋਨਾ ਵੈਕਸੀਨ ਬਹੁਤ ਜਰੂਰੀ ਹੈ।

Share This :

Leave a Reply