ਲਾਸ ਵੇਗਾਸ ‘ਚ ਕਿਰਾਏ ਨੂੰ ਲੈ ਕੇ ਹੋਏ ਝਗੜੇ ‘ਚ ਚੱਲੀਆਂ ਗੋਲੀਆਂ, 2 ਔਰਤਾਂ ਦੀ ਮੌਤ, ਇਕ ਵਿਅਕਤੀ ਗੰਭੀਰ ਜਖਮੀ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਲਾਸ ਵੇਗਾਸ ਵਿਚ ਕਿਰਾਇਆ ਨਾ ਦੇਣ ਕਾਰਨ ਹੋਏ ਝਗੜੇ ਨੂੰ ਲੈ ਕੇ ਹੋਈ ਗੋਲੀਬਾਰੀ ਵਿਚ 2 ਔਰਤਾਂ ਦੀ ਮੌਤ ਹੋ ਗਈ ਤੇ ਇਕ ਵਿਅਕਤੀ ਜਖਮੀ ਹੋ ਗਿਆ। ਪੁਲਿਸ ਵਿਭਾਗ ਅਨੁਸਾਰ 78 ਸਾਲਾ ਅਰਨੋਲਡੋ ਸਾਂਚੇਜ ਜਿਸ ਨੇ ਪੀੜਤਾਂ ਨੂੰ ਕਮਰੇ ਕਿਰਾਏ ਉਪਰ ਦਿੱਤੇ ਹੋਏ ਸਨ, ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਵਿਰੁੱਧ 2 ਹੱਤਿਆਵਾਂ ਕਰਨ ਤੇ ਹੱਤਿਆ ਦੀ ਕੋਸ਼ਿਸ ਕਰਨ ਦੇ ਦੋਸ਼ ਲਾਏ ਗਏ ਹਨ। ਪੁਲਿਸ ਅਨੁਸਾਰ ਇਹ ਘਟਨਾ ਪੱਛਮੀ ਸ਼ਿਕਾਗੋ ਐਵਨਿਊ ਵਿਚ ਬੀਤੀ ਅੱਧੀ ਰਾਤ ਤੋਂ ਬਾਅਦ ਵਾਪਰੀ।

ਜਦੋਂ ਪੁਲਿਸ ਘਟਨਾ ਸਥਾਨ ‘ਤੇ ਪੁੱਜੀ ਤਾਂ ਦੋ ਔਰਤਾਂ ਗੋਲੀਆਂ ਨਾਲ ਜਖਮੀ ਹੋਈਆਂ ਮਿਲੀਆਂ ਜਿਨਾਂ ਦੀ ਬਾਅਦ ਵਿਚ ਮੌਤ ਹੋ ਗਈ ਜਦ ਕਿ ਇਕ ਵਿਅਕਤੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਸ ਦੇ ਕਈ ਗੋਲੀਆਂ ਵੱਜੀਆਂ ਹਨ। ਪੁਲਿਸ ਨੇ ਦੋਸ਼ੀ ਸਾਂਚੇਜ ਨੂੰ ਘਰ ਵਿਚੋਂ ਹੀ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰੀ ਸਮੇ ਉਸ ਨੇ ਕੋਈ ਵਿਰੋਧ ਨਹੀਂ ਕੀਤਾ ਤੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਪੁਲਿਸ ਨੇ ਮਾਰੀਆਂ ਗਈਆਂ ਔਰਤਾਂ ਤੇ ਜਖਮੀ ਵਿਅਕਤੀ ਦਾ ਨਾਂ ਅਜੇ ਨਸ਼ਰ ਨਹੀਂ ਕੀਤਾ ਹੈ।

Share This :

Leave a Reply