ਧਨੌਲਾ, ਮੀਡੀਆ ਬਿਊਰੋ:
ਮੰਡੀ ਧਨੌਲਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਦੋ ਸਿੰਘ ਪਸ਼ੂ ਮੰਡੀ ਵਿਖੇ ਬਣੀ ਟੈਂਕੀ ਉਪਰ ਚੜ੍ਹ ਗਏ। ਟੈਂਕੀ ਉਪਰ ਚੜ੍ਹੇ ਬੰਦੀ ਸਿੰਘ ਰਿਹਾਈ ਮੋਰਚਾ ਦੇ ਆਗੂ ਜਗਦੀਪ ਸਿੰਘ ਚੀਮਾ ਅਤੇ ਗੁਰਜੰਟ ਸਿੰਘ ਭਾਊ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ 2019 ‘ਚ ਗੁਰੂ ਨਾਨਕ ਜੀ ਦੇ 550 ਵਾਂ ਜਨਮ ਦਿਨ ਮੌਕੇ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅੱਠ ਸਿੰਘਾਂ ਦੀ ਰਿਹਾਈ ਕੀਤੀ ਜਾਵੇਗੀ ਜਿਸ ਵਿੱਚ ਇੱਕ ਥਾਂ ਸਿੰਘ ਦੀ ਫਾਂਸੀ ਸਜ਼ਾ ਬਦਲ ਕੇ ਉਸ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਦੋਂਕਿ ਤਿੰਨ ਸਿੰਘ ਲਾਲ ਸਿੰਘ ਨੰਦ ਸਿੰਘ ਤੇ ਸੁਬੇਗ ਸਿੰਘ ਦੀ ਰਿਹਾਈ ਪਹਿਲਾਂ ਹੀ ਹੋ ਚੁੱਕੀ ਸੀ ਜਦੋਂਕਿ ਬਾਕੀ ਦਵਿੰਦਰ ਪਾਲ ਸਿੰਘ ਭੁੱਲਰ ਗੁਰਦੀਪ ਸਿੰਘ ਬਲਵੀਰ ਸਿੰਘ ਬਲਵੰਤ ਸਿੰਘ ਰਾਜੋਆਣਾ ਅਤੇ ਵਰਿਆਮ ਸਿੰਘ ਅੱਗ ਨੂੰ ਰਿਹਾਅ ਕਰਨਾ ਸੀ ਅਤੇ ਬਲਵੰਤ ਸਿੰਘ ਰਾਜੋਆਣਾ ਦੀ ਜਿਹੜੀ ਕਿ ਫਾਂਸੀ ਸਜ਼ਾ ਤਬਦੀਲ ਕਰ ਕੇ ਕੈਦੀ ਸਹਿਜ ਬਦਲਾ ਸੀ ਪਰ ਇਨ੍ਹਾਂ ਨੇ ਅਜੇ ਤੱਕ ਕੋਈ ਵੀ ਨਹੀਂ ਰਿਹਾ ਕੀਤਾ ਜਦੋਂ ਕਿ ਜਿਹੜੇ ਸਾਡੇ ਦਵਿੰਦਰ ਸਿੰਘ ਭੁੱਲਰ ਨੇ ਉਹ ਪਹਿਲਾਂ ਹੀ ਮਾਨਸਿਕ ਰੋਗੀ ਹੋ ਚੁੱਕੇ ਹਨ।
ਉਨ੍ਹਾਂ ਨੇ ਇਹੀ ਮੰਗ ਕੀਤੀ ਹੈ ਕਿ ਯੁੱਗਾਂ ਤਕ ਸਾਨੂੰ ਕੋਈ ਭਰੋਸਾ ਸਹੀ ਨਹੀਂ ਦੇ ਦਿੰਦਾ ਤਾਂ ਉਨ੍ਹਾਂ ਚਿਰ ਟੈਂਕੀ ਤੋਂ ਨਹੀਂ ਉਤਰਾਂਗੇ। ਇਸ ਮੌਕੇ ਨਾਇਬ ਤਹਿਸੀਲਦਾਰ ਮਹਿਲਕਲਾਂ ਗੁਰਬੰਤ ਸਿੰਘ ਪਹੁੰਚੇ ਹਨ ਉਨ੍ਹਾਂ ਨੇ ਕਿਹਾ ਕਿ ਜੋ ਸਾਨੂੰ ਮੰਗ ਪੱਤਰ ਦੇਣਗੇ ਅਸੀਂ ਸਰਕਾਰ ਤਕ ਪਹੁੰਚਦਾ ਜ਼ਰੂਰ ਕਰਾਂਗੇ ਇਸ ਮੌਕੇ ਸਬ ਇੰਸਪੈਕਟਰ ਅਜੈਬ ਸਿੰਘ ਥਾਣੇਦਾਰ ਬਲਵਿੰਦਰ ਸਿੰਘ ਆਪਣੀ ਟੀਮ ਨਾਲ ਮੌਕੇ ਤੇ ਪਹੁੰਚੇ ਹਨ।